ਗੁਰਦਾਸਪੁਰ-ਪੰਜਾਬ ਅੰਦਰ 1993 ਵਿਚ ਅੱਤਵਾਦ ਦੇ ਦਿਨਾਂ ਦੌਰਾਨ ਇਸ ਜ਼ਿਲ੍ਹੇ ਦੇ ਪਿੰਡ ਸੋਹਲ ਦੇ ਖਾੜਕੂ ਗੁਰਮੀਤ ਸਿੰਘ ਸੋਹਲ ਨੂੰ ਝੂਠੇ ਪੁਲਿਸ ਮੁਕਾਬਲੇ ਵਿਚ ਮਾਰਨ ਦੇ ਦੋਸ਼ਾਂ ਵਿਚ ਇਕ ਚਲਾਨ ਰਾਹੀਂ ਸੀ. ਬੀ. ਆਈ. ਵੱਲੋਂ ਦੋਸ਼ੀ ਠਹਿਰਾਏ ਗਏ ਪੰਜਾਬ ਪੁਲਿਸ ਦੇ 3 ਉਪ ਪੁਲਿਸ ਕਪਤਾਨਾਂ ਸਮੇਤ 17 ਪੁਲਿਸ ਅਧਿਕਾਰੀਆਂ ਨੂੰ ਗੁਰਦਾਸਪੁਰ ਦੀ ਅਦਾਲਤ ਵੱਲੋਂ ਬਰੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਕੇਸ ਵਿਚ ਸ਼ਾਮਿਲ 3 ਦੋਸ਼ੀਆਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿਚ ਇਕ ਡੀ .ਐਸ. ਪੀ. ਸਵਰਨ ਸਿੰਘ, ਹੌਲਦਾਰ ਸੁਲੱਖਣ ਸਿੰਘ ਅਤੇ ਲਾਂਸ ਨਾਇਕ ਗੁਰਦੁਆਰ ਸਿੰਘ ਸ਼ਾਮਿਲ ਸਨ। ਜਾਣਕਾਰੀ ਅਨੁਸਾਰ 1993 ਵਿਚ ਉਕਤ ਗੁਰਮੀਤ ਸਿੰਘ ਸੋਹਲ ਇਕ ਮਾਮਲੇ ਵਿਚ ਆਪਣੀ ਪਤਨੀ ਸਮੇਤ ਤਿਹਾੜ ਜੇਲ੍ਹ ਦਿੱਲੀ ਅੰਦਰ ਬੰਦ ਸੀ। ਇਸ ਦੇ ਬਾਅਦ 14-5-93 ਨੂੰ ਗੁਰਦਾਸਪੁਰ ਜ਼ਿਲ੍ਹੇ ਅੰਦਰ ਪੈਂਦੇ ਥਾਣਾ ਧਾਰੀਵਾਲ ਦੀ ਪੁਲਿਸ ਤਿਹਾੜ ਜੇਲ੍ਹ ਦਿੱਲੀ ਅੰਦਰ ਬੰਦ ਉਕਤ ਖਾੜਕੂ ਗੁਰਮੀਤ ਸਿੰਘ ਸੋਹਲ ਨੂੰ ਕਿਸੇ ਹੋਰ ਮਾਮਲੇ ਵਿਚ ਹਥਿਆਰਾਂ ਦੀ ਬਰਾਮਦਗੀ ਵਾਸਤੇ ਪ੍ਰੋਡਕਸ਼ਨ ਵਰੰਟ ‘ਤੇ ਧਾਰੀਵਾਲ ਲੈ ਆਈ ਸੀ। ਪੁਲਿਸ ਦੀ ਕਹਾਣੀ ਅਨੁਸਾਰ ਧਾਰੀਵਾਲ ਥਾਣੇ ਦੀ ਪੁਲਿਸ ਗੁਰਮੀਤ ਸਿੰਘ ਸੋਹਲ ਨੂੰ ਹਥਿਆਰਾਂ
ਮਨਜੀਤ ਸਿੰਘ ਕਲਕੱਤਾ ਵਲੋਂ ਕਾਂਗਰਸ ਦੀ ਹਮਾਇਤ
ਖਰੜ-:ਇਥੇ ਅਨਾਜ ਮੰਡੀ ਵਿਚ ਕਾਂਗਰਸੀ ਉਮੀਦਵਾਰ ਅਤੇ ਸਾਬਕਾ ਮੰਤਰੀ ਸ. ਜਗਮੋਹਨ ਸਿੰਘ ਕੰਗ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਪੰਜਾਬ ਨੂੰ ਆਰਥਕ ਪੱਖੋਂ ਮਜ਼ਬੂਤ ਰਾਜ ਮੰਨਿਆ ਜਾਂਦਾ ਸੀ ਪਰ ਅਕਾਲੀ-ਭਾਜਪਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਹੁਣ ਇਹ ਸੂਬਾ ਪੂਰੀ ਤਰ੍ਹਾਂ ਪਛੜ ਕੇ ਰਹਿ ਗਿਆ ਹੈ। 1947 ਤੋਂ ਬਾਅਦ ਪੰਜਾਬ ਵਿਚ ਮੌਜੂਦਾ ਅਕਾਲੀ-ਭਾਜਪਾ ਸਰਕਾਰ ਸੱਭ ਤੋਂ ਵੱਧ ਭ੍ਰਿਸ਼ਟ ਸਾਬਤ ਹੋਈ ਹੈ। 47 ਲੱਖ ਨੌਜਵਾਨ ਬੇਰੁਜ਼ਗਾਰ ਹਨ, ਸਨਅਤਾਂ ਬੰਦ ਹੋ ਗਈਆਂ ਹਨ। 900 ਫ਼ੈਕਟਰੀਆਂ ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ ਵਿਚ ਚਲੀਆਂ ਗਈਆਂ ਹਨ। ਕਿਸਾਨ ਖ਼ੁਦਕਸ਼ੀਆਂ ਕਰ ਰਹੇ ਹਨ ਅਤੇ ਗ਼ਰੀਬ ਅਪਣੇ ਬੱਚਿਆਂ ਨੂੰ ਰੋਜ਼ੀ-ਰੋਟੀ ਨਹੀਂ ਦੇ ਸਕੇ। ਉਨ੍ਹਾਂ ਕਿਹਾ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਵੀ ਏਨੀ ਮਾੜੀ ਹੋ ਚੁੱਕੀ ਹੈ ਕਿ ਔਰਤਾਂ ਦੇ ਕੰਨਾਂ ਵਿਚੋਂ ਵਾਲੀਆਂ ਖਿੱਚੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਟਰਾਂਸਪੋਰਟ, ਠੇਕੇ, ਰੇਤਾ, ਕੇਬਲ ਮਾਫ਼ੀਆ ਉਤੇ ਬਾਦਲਾਂ ਦਾ ਕਬਜ਼ਾ ਹੈ ਅਤੇ ਫ਼ਾਸਟਵੇਅ ਕੰਪਨੀ ਬਾਦਲਾਂ ਨੂੰ ਕਰੋੜਾਂ ਰੁਪਏ ਕਮਾ ਕੇ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਖੇਤੀ ਵਿਵਸਥਾ ਤਬਾਹ ਹੋ ਚੁੱਕੀ ਹੈ ਪਰ ਫਿਰ ਵੀ ‘ਭਾਈ ਪ੍ਰਕਾਸ਼ ਸਿੰਘ ਬਾਦਲ‘ ਤੇ ‘ਭਾਈ ਸੁਖਬੀਰ ਸਿੰਘ ਬਾਦਲ‘ ਲੋਕਾਂ ਕੋਲੋਂ ਵੋਟਾਂ ਮੰਗ ਰਹੇ ਹਨ। ਉਨ੍ਹਾਂ
ਲੜਾਈ ਮੇਰੀ ਨਹੀ ਇਲਾਕੇ ਦੇ ਲੋਕਾਂ ਦੀ ਹੈ-ਢਿੱਲੋਂ
ਢਿੱਲੋਂ ਲੋਕਾਂ ਦਾ ਉਮੀਦਵਾਰ ਹੈ ਤੇ ਲੋਕ ਹੀ ਜਿੱਤਾਉਣਗੇ : ਪੁਰਖਾਲਵੀ
ਲਾਲੜੂ 19 ਜਨਵਰੀ
ਵਿਧਾਨ ਸਭਾ ਹਲਕਾ ਡੇਰਾਬਸੀ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਦੀਪਇੰਦਰ ਸਿੰਘ ਢਿੱਲੋਂ ਦੀ ਚੋਣ ਮੁਹਿੰਮ ਨੂੰ ਉਸ ਸਮੇ ਜ਼ਬਰਦਸਤ ਹੁਲਾਰਾ ਮਿਲਿਆ ਜਦੋਂ ਆਰਥਿਕ ਤੌਰ ’ਤੇ ਪਛੜੇ ਸਮਾਜ ਦੇ ਹੱਕਾਂ ਦੀ ਰਾਖੀ ਲਈ ¦ਬੇ ਸਮੇਂ ’ਤੋ ਸੰਘਰਸ਼ ਕਰਦੀ ਆ ਰਹੀ ਉਘੀ ਸਮਾਜ ਸੇਵੀ ਜਥੇਬੰਦੀ ਦਲਿਤ ਚੇਤਨਾ ਮੰਚ ਪੰਜਾਬ ਵੱਲੋਂ ਅੱਜ ਲਾਲੜੂ ਮੰਡੀ ਵਿਖੇ ਇੱਕ ਭਰਵੀਂ ਰੈਲੀ ਦਾ ਆਯੋਜਨ ਕਰਕੇ ਉਨਾਂ ਦੀ ਡਟਵੀਂ ਹਮਾਇਤ ਦਾ ਐਲਾਨ ਕਰ ਦਿੱਤਾ। ਮੰਚ ਦੇ ਸੂਬਾਈ ਪ੍ਰਧਾਨ ਸ਼੍ਰੀ ਸ਼ਮਸ਼ੇਰ ਪੁਰਖਾਲਵੀ ਨੇ ਇਸ ਸੰਬੰਧੀ ਮੰਚ ਤੋ ਐਲਾਨ ਕਰਦਿਆਂ ਇਕੱਠ ਵਿੱਚ ਸ਼ਾਮਲ ਇਲਾਕੇ ਦੇ ਸੈਂਕੜੇ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ ਇਲਾਕੇ ਦੇ ਸਰਬਪੱਖੀ ਵਿਕਾਸ ਅਤੇ ਭਾਈਚਾਰਕ ਸਾਂਝ ਦੀ ਪ੍ਰਪੱਕਤਾ ਲਈ ਸ਼੍ਰੀ ਢਿੱਲੋਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਲਈ ਦਿਨ ਰਾਤ ਇੱਕ ਕਰ ਦੇਣ।
ਰੈਲੀ ਨੂੰ ਸੰਬੋਧਨ ਕਰਦਿਆਂ ਦਲਿਤ ਆਗੂ ਸ਼੍ਰੀ ਪੁਰਖਾਲਵੀ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਤੋਂ ਰਾਜ ਦੇ ਤਖਤ ਤੇ ਬੈਠ ਕੇ ਅਕਾਲੀਆਂ ਵੱਲੋਂ ਭੂਮਾਫ਼ੀਆ ਨੂੰ ਪਿੰਡਾਂ ਦੀਆਂ ਸ਼ਾਮਲਾਤ ਜ਼ਮੀਨਾਂ ਅਤੇ ਦਲਿਤਾਂ ਦੇ ਘਰਾਂ ਨੂੰ ਉਜਾੜਨ ਦੀ ਪੂਰੀ ਖੁੱਲ ਦਿੱਤੀ ਗਈ, ਕਮਜ਼ੋਰ ਪਰਿਵਾਰਾਂ ਨੂੰ ਇੱਕ ਇੱਕ ਬੱਲਬ ਦੇ ਹਜ਼ਾਰਾਂ ਰੁਪਏ ਬਿੱਲ ਭੇਜਕੇ
ਢਿੱਲੋਂ ਤੇ ਡੌਲੀ ਨੇ ਰੋਕਿਆ ਰੰਧਾਵਾ ਤੇ ਸ਼ਰਮੇ ਦਾ ਰਾਹ
ਚਰਚੇ :
ਐਨ ਕੇ ਸ਼ਰਮਾ ਤਾਂ ਆਪਣੇ ਗੁਰੂ ਕੈਪਟਨ ਕੰਵਲਜੀਤ ਸਿੰਘ ਦਾ ਵੀ ਨਹੀਂ ਬਣਿਆ ਲੋਕਾਂ ਦਾ ਕਿੱਥੋਂ ਬਣੇਗਾ
ਜਸਜੀਤ ਰੰਧਾਵਾ ਤਾਂ ਡੇਰਾਬਸੀ ਹਲਕੇ ਦੀਆਂ ਗਲੀਆਂ ਵੀ ਨਹੀਂ ਜਾਣਦਾ ਲੋਕਾਂ ਦਾ ਦਰਦ ਕੀ ਜਾਣੇਗਾ
ਡੇਰਾਬਸੀ/: ਪੰਜਾਬ ਵਿਚ 117 ਹਲਕਿਆਂ ਵਿਚੋਂ ਹਲਕਾ ਡੇਰਾਬਸੀ ਵੀ ਇਸ ਵਾਰ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਮਰਹੂਮ ਕੈਪਟਨ ਕੰਵਲਜੀਤ ਸਿੰਘ ਦਾ ਗੜ ਰਿਹਾ ਇਹ ਇਲਾਕਾ ਇਨਾਂ ਚੋਣਾਂ ਵਿਚ ਉਨਾਂ ਦੀ ਕਮੀ ਨੂੰ ਮਹਿਸੂਸ ਕਰ ਰਿਹਾ ਹੈ। ਜਦੋਂ ਤੱਕ ਕੈਪਟਨ ਕੰਵਲਜੀਤ ਸਿੰਘ ਇਥੋਂ ਚੋਣ ਲੜਦੇ ਰਹੇ ਤਦ ਤੱਕ ਉਨਾਂ ਦੂਜੀਆਂ ਪਾਰਟੀਆਂ ਨੂੰ ਉਭਰਨ ਦਾ ਮੌਕਾ ਨਹੀਂ ਦਿੱਤਾ। ਉਨਾਂ ਦੇ ਅਕਾਲ ਚਲਾਣੇ ਤੋਂ ਬਾਅਦ ਉਨਾਂ ਦੇ ਪੁੱਤਰ ਜਸਜੀਤ ਸਿੰਘ ਬਨੀ ਹਮਦਰਦੀ ਦੀ ਵੋਟ ਦੇ ਸਹਾਰੇ ਜ਼ਿਮਨੀ ਚੋਣ ’ਚ ਐਮ ਐਲ ਏ ਬਣੇ। ਪਰ ਇਨਾਂ ਚੋਣਾਂ ਵਿਚ ਹਲਕੇ ਦੀ ਤਸਵੀਰ ਬਿਲਕੁਲ ਬਦਲੀ ਹੋਈ ਹੈ। ਕਾਂਗਰਸ ਪਾਰਟੀ ਵੱਲੋਂ ਬਗਾਵਤ ਕਰਕੇ ਮੈਦਾਨ ਵਿਚ ਉਤਰੇ ਦੀਪਇੰਦਰ ਸਿੰਘ ਢਿੱਲੋਂ ਅਤੇ ਅਕਾਲੀ ਦਲ ਤੋਂ ਬਗਾਵਤ ਕਰਕੇ ਮੈਦਾਨ ਵਿਚ ਨਿੱਤਰੀ ਕੈਪਟਨ ਕੰਵਲਜੀਤ ਸਿੰਘ ਦੀ ਧੀ ਮਨਪ੍ਰੀਤ ਡੌਲੀ ਨੇ ਚੋਣਾਂ ਲੜ ਰਹੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਨੂੰ ਸੁੱਕਣੇ ਪਾਇਆ ਹੋਇਆ ਹੈ।
1,77,700 ਦੇ ਕਰੀਬ ਵੋਟਰਾਂ ਵਾਲੇ ਹਲਕਾ ਡੇਰਾਬਸੀ ਵਿਚ ਸ਼ਾਇਦ ਇਹ ਪਹਿਲੀ ਵਾਰ ਹੈ ਕਿ ਪੰਜਾਬ ਦੀ ਸੱਤਾ ਲਈ ਲੜਨ ਵਾਲੀਆਂ ਪ੍ਰਮੁੱਖ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਹਾਸ਼ੀਏ ’ਤੇ ਨਜ਼ਰ ਆ ਰਹੀਆਂ ਹਨ। ਇਨਾਂ ਦੋਵਾਂ ਪਾਰਟੀਆਂ ਦੇ ਮੈਦਾਨ ਵਿਚ ਉਤਰੇ ਉਮੀਦਵਾਰਾਂ ਨੂੰ ਉਨਾਂ ਦੀਆਂ ਪਾਰਟੀਆਂ ਦੇ ਹੀ
ਚੰਡੀਗੜ੍ਹ -: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦਾ ਅਨੁਸ਼ਾਸ਼ਨ ਭੰਗ ਕਰਨ ਅਤੇ ਮੌਜ਼ੂਦਾ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਅਧਿਕਾਰਤ ਉਮੀਦਵਾਰਾਂ ਦੇ ਖਿਲਾਫ ਬਾਗੀ ਹੋ ਕੇ ਅਜਾਦ ਤੌਰ ’ਤੇ ਚੋਣ ਲੜ ਰਹੇ ਪਾਰਟੀ ਦੇ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮੁਢਲੀ ਮੈਂਬਰਸ਼ਿਪ ਤੋਂ ਖਾਰਜ ਕਰਨ ਦਾ ਐਲਾਨ ਕਰ ਦਿੱਤਾ। ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਇੱਕ ਬਿਆਨ ਰਾਹੀਂ ਬਾਦਲ ਨੇ ਦੱਸਿਆ ਕਿ ਜਿਹੜੇ ਆਗੂ ਅਜਾਦ ਤੌਰ ਤੇ ਪਾਰਟੀ ਉਮੀਦਵਾਰਾਂ ਦੇ ਖਿਲਾਫ ਚੋਣ ਲੜ ਰਹੇ ਹਨ ਉਹਨਾਂ ਵਿੱਚ ਹਲਕਾ ਘਨੌਰ ਤੋਂ ਬਲਵਿੰਦਰ ਸਿੰਘ ਸੈਫਦੀਪੁਰ, ਹਲਕਾ ਸਨੌਰ ਤੋਂ ਰਾਜਿੰਦਰ ਕਾਲਾ ਐਮ.ਸੀ, ਹਲਕਾ ਪਟਿਆਲਾ (ਦਿਹਾਤੀ) ਤੋਂ ਯੂਥ ਆਗੂ ਸਤਬੀਰ ਸਿੰਘ ਖਟੜਾ, ਹਲਕਾ ਡੇਰਾਬੱਸੀ ਤੋਂ ਬੀਬੀ. ਮਨਪ੍ਰੀਤ ਕੌਰ ਡੌਲੀ, ਲੁਧਿਆਣਾ (ਈਸਟ) ਹਲਕੇ ਤੋਂ ਦਲਜੀਤ ਸਿੰਘ ਗਰੇਵਾਲ ਕੌਂਸਲਰ, ਹਲਕਾ ਬਾਬਾ ਬਕਾਲਾ ਰਾਖਵਾਂ ਤੋਂ ਜਰਨੈਲ ਸਿੰਘ ਕੋਟ ਮਹਿਤਾਬ, ਹਲਕਾ ਤਰਨ ਤਾਰਨ ਤੋਂ ਦਵਿੰਦਰ ਸਿੰਘ ਲਾਲੀ ਢਾਲਾ ਅਤੇ ਹਲਕਾ
ਟਰੈੱਵਲ ਏਜੰਟ ਵੱਲੋਂ ਆਪਣੇ ਨਾਲ ਹੋਈ ਠੱਗੀ ਸਬੰਧੀ ਜਾਣਕਾਰੀ ਦਿੰਦੇ ਹੋਏ ਨੌਜਵਾਨ।
ਅੰਮ੍ਰਿਤਸਰ,-ਡੌਰ-ਭੌਰੇ ਜਿਹੇ ਇੱਕ ਦੂਸਰੇ ਦੇ ਮੂੰਹ ਵੱਲ ਝਾਕਦੇ 25-30 ਨੌਜਵਾਨਾਂ ਦਾ ਸਮੂਹ ਸਥਾਨਕ ਅੰਮ੍ਰਿਤਸਰ ਕਚਿਹਰੀ ‘ਚ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਦੇ ਦਫਤਰਾਂ ਵੱਲ ਤਰਸ ਭਰੀਆਂ ਨਜ਼ਰਾਂ ਚੁੱਕੀ ਅੰਮ੍ਰਿਤਸਰ ਦੇ ਇੱਕ ਕਥਿਤ ਧੌਖੇਬਾਜ਼ ‘ਟਰੈਵਲ ਏਜੰਟ‘ ਵਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਿਤ ਇਨ੍ਹਾਂ ਨੌਜਵਾਨਾਂ ਨਾਲ ਕਵੈਤ ਭੇਜਣ ਦੇ ਨਾਮ ‘ਤੇ ਮਾਰੀ ਲੱਖਾਂ ਦੀ ਠੱਗੀ ਸਬੰਧੀ ਸ਼ਿਕਾਇਤਾਂ ਦਰਜ ਕਰਵਾਉਣ ਆਇਆ ਪਰ ਚੋਣ ਜਿੰਮੇਵਾਰੀ ‘ਚ ਰੁੱਝੇ ਉਕਤ ਆਲ੍ਹਾ ਅਧਿਕਾਰੀਆਂ ਨੇ ਕੱਲ੍ਹ ਕਾਰਵਾਈ ਕਰਨ ਦਾ ਭਰੋਸਾ ਦੇ ਦਿੱਤੇ ਜਾਣ ਦੀ ਜਾਣਕਾਰੀ ਮਿਲੀ ਹੈ।
ਆਪਣੀ ਵਿੱਥਿਆ ਸੁਣਾਉਂਦਿਆਂ ਮ੍ਹਾਤੜ ਘਰਾਂ ਦੇ ਲੱਗਦੇ ਉਕਤ ਭੋਲੇ ਭਾਲੇ ਨੌਜਵਾਨਾਂ ਦੱਸਿਆ ਕਿ ਬੇਰੋਜ਼ਗਾਰੀ ਤੋਂ ਤੰਗ ਉਹ 5 ਦਸੰਬਰ ਦੀ ਇਕ ਪੰਜਾਬੀ ਅਖਬਾਰ (ਅਜੀਤ ਨਹੀਂ) ‘ਚ ‘ਬੀ. ਪੀ. ਐੱਸ. ਟੂਰ ਟਰੈਵਲ‘ ਵਲੋਂ ਕੇ. ਜੀ. ਐੱਲ. ਕੰਪਨੀ ਦੇ ਨਾਂ ‘ਤੇ ਕਵੈਤ ਜਾਣ ਲਈ ਕਾਮਿਆਂ ਦੀ ਮੰਗ ਦਾ ਇਸ਼ਤਿਹਾਰ ਪੜ੍ਹ ਕੇ
ਪੰਜਾਬ ਦੀ ਸਿਆਸਤ ’ਚ ਵੱਡਾ ਧਮਾਕਾ
ਚੰਡੀਗੜ੍ਹ-: ਚੋਣਾਂ ਦੇ ਗਰਮ ਮਾਹੌਲ ’ਚ ਮੌਕੇ ਪੰਜਾਬ ਦੀ ਸਿਆਸਤ ’ਚ ਉਸ ਸਮੇਂ ਵੱਡਾ ਧਮਾਕਾ ਹੋ ਗਿਆ ਜਦੋਂ ਇੱਕ ਸੀਨੀਅਰ ਆਈ. ਏ. ਐਸ ਅਫ਼ਸਰ ਨੇ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਵਿਜੀਲੈਂਸ ਵਿਭਾਗ ਦੇ ਮੁੱਖੀ ਸੁਮੇਧ ਸੈਣੀ ਵਿਰੁੱਧ ਇੱਕ ਕਰੋੜ ਰੁਪਏ ਦੀ ਰਿਸ਼ਵਤ ਮੰਗਣ ਦਾ ਦੋਸ਼ ਲਾਉਂਦਿਆ ਅਦਾਲਤ ਦਾ ਬੂਹਾ ਖੜਕਾ ਦਿੱਤਾ। ਸਰਵਿਸ ਵੈਲਫੇਅਰ ਵਿਭਾਗ ਦੇ ਨਿਦੇਸ਼ਕ ਵੀ. ਕੇ. ਜੰਜੂਆ ਨੇ ਸੁਖਬੀਰ ਸਿੰਘ ਬਾਦਲ ਅਤੇ ਵਿਜੀਲੈਂਸ ਵਿਭਾਗ ਦੇ ਮੁਖੀ ਸੁਮੇਧ ਸਿੰਘ ਖਿਲਾਫ ਚੰਡੀਗੜ੍ਹ ਦੀ ਅਦਾਲਤ ‘ਚ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕਰਵਾਇਆ ਹਾ। ਚੰਡੀਗੜ੍ਹ ‘ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਜਾਣਕਾਰੀ ਦਿੰਦਿਆਂ ਜੰਜੂਆ ਨੇ ਕਿਹਾ ਕਿ ਉਨ੍ਹਾਂ ਅਦਾਲਤ ‘ਚ ਦਾਇਰ ਕੀਤੇ ਗਏ ਮਾਮਲੇ ‘ਚ ਕਿਹਾ ਕਿ ਉਨ੍ਹਾਂ ਸੁਖਬੀਰ ਬਾਦਲ ਨੂੰ 1 ਕਰੋੜ ਰੁਪਏ ਬਤੌਰ ਰਿਸ਼ਵਤ ਦੇਣ ਤੋਂ ਇਨਕਾਰ ਕੀਤਾ ਸੀ। ਇਸੇ ਕਾਰਨ ਉਸ ਨੂੰ ਭ੍ਰਿਸ਼ਟਾਚਾਰ ਦੇ ਕੇਸ ‘ਚ ਸਾਲ 2009 ‘ਚ ਫਸਾਇਆ ਗਿਆ ਸੀ। ਜੰਜੂਆ ਨੇ ਦਾਅਵਾ ਕੀਤਾ ਕਿ ਅਦਾਲਤ ਨੇ ਉਸਦੀ ਪਟੀਸ਼ਨ ਨੂੰ ਮੰਨ ਲਿਆ ਹੈ ਅਤੇ ਸੁਖਬੀਰ ਖਿਲਾਫ ਜਾਂਚ ਦੇ ਹੁਕਮ ਦਿੱਤੇ ਹਨ। ਜੰਜੂਆ ਨੇ ਦੱਸਿਆ ਕਿ ਜਿਸ ਸਮੇਂ ਉਨ੍ਹਾਂ ਤੋਂ ਬਤੌਰ ਰਿਸ਼ਵਤ 1 ਕਰੋੜ ਮੰਗੇ ਸਨ ਉਹ ਉਸ ਸਮੇਂ ਪੰਜਾਬ ਸਰਕਾਰ ਡਾਇਰੈਕਟਰ ਇੰਡਸਟਰੀ ਦੇ ਅਹੁਦੇ ‘ਤੇ ਤੈਨਾਤ ਸਨ।
ਤਨਖਾਹਾਂ ਵਿੱਚ ਭਾਰੀ ਵਾਧਾ ਰ ਜੰਗਲਾਤ ਮਹਿਕਮੇ ਦੇ ਕਰਮਚਾਰੀਆਂ ਦੀ ਤਨਖਾਹ ਵੀ ਵਧਾਈ
ਚੰਡੀਗੜ੍ਹ•, 13 ਅਕਤੂਬਰ (ਵਿਸ਼ਵ ਵਾਰਤਾ)-ਪੰਜਾਬ ਸਰਕਾਰ ਨੇ ਸਿਹਤ ਵਿਭਾਗ ਦੇ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਭਾਰੀ ਵਾਧਾ ਕਰ ਕੇ ਉਨ੍ਹਾਂ ਨੂੰ ਦੀਵਾਲੀ ਦਾ ਤੋਹਫਾ ਦਿੱਤਾ ਹੈ। ਪਟਵਾਰੀਆਂ, ਕਲਰਕਾਂ, ਅਧਿਆਪਕਾਂ, ਕੌਂਸਲਰਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਹੁਣ ਸਿਹਤ ਵਿਭਾਗ ਦੇ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਹੈ। ਤਨਖਾਹਾਂ ਵਿੱਚ ਵਾਧਾ ਪਹਿਲੀ ਅਕਤੂਬਰ 2011 ਤੋਂ ਲਾਗੂ ਹੋਵੇਗਾ।ਪੰਜਾਬ ਸਰਕਾਰ ਦੇ ਬੁਲਾਰੇ ਨੇ ਅੱਜ ਇਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੂਨੀਅਰ ਐਨਾਲਿਟੀਕਲ (ਵਿਸ਼ਲੇਸ਼ਕ) ਸਹਾਇਕ ਦੀ ਤਨਖਾਹ ਵਿੱਚ ਵਾਧਾ ਕਰਦਿਆਂ ਪਹਿਲੀ ਅਕਤਬੂਰ 2011 ਤੋਂ ਪੇਅ ਬੈਂਡ 10300-34800 ਤੇ 3200 ਗਰੇਡ ਪੇਅ ਕਰ ਦਿੱਤੀ ਹੈ ਜਿਸ ਨਾਲ ਹੁਣ ਮੁੱਢਲੀ ਤਨਖਾਹ 13500 ਹੋ ਗਈ ਹੈ ਜਦੋਂ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੀ ਪੇਅ ਬੈਂਡ 5910-20200 ਤੇ 3000 ਗਰੇਡ ਪੇਅ ਦੇ ਨਾਲ ਮੁੱਢਲੀ ਤਨਖਾਹ
ਲੁਧਿਆਣਾ, 22 ਅਗਸਤ -ਕਾਂਗਰਸ ਪਾਰਟੀ ਪੰਥਕ ਮੋਰਚਾ ਦੇ ਆੜ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਹੋਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਕਰ ਰਹੀ ਹੈ ਉਹਨਾਂ ਵਿੱਚ ਸਿੱਖ ਸੰਗਤ ਉਸਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗੀ । ਕਾਂਗਰਸ ਪਾਰਟੀ ਦੀਆਂ ਸਰਕਾਰਾਂ ਚਾਹੇ ਕੇਂਦਰ ਵਿੱਚ ਹੋਣ ਜਾ ਪੰਜਾਬ ਵਿੱਚ ਉਨ੍ਹਾਂ ਨੇ ਹਮੇਸ਼ਾਂ ਹੀ ਸਿੱਖ ਗੁਰਧਾਮਾਂ ਤੇ ਕਾਬਜ ਹੋਣ ਲਈ ਘਟੀਆ ਹਥਕੰਡੇ ਵਰਤੇ ਹਨ ਪਰ ਕਾਂਗਰਸ ਨੂੰ ਕਦੇ ਵੀ ਇਸ ਵਿੱਚ ਕਾਮਯਾਬੀ ਨਹੀਂ ਮਿਲੀ ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਪੱਛਮੀ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਮੀਦਵਾਰ ਤੇ ਮੌਜੂਦਾ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਨੇ ਪੰਜਾਬ ਸਿੱਖ ਯੂਥ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਜੱਥੇਦਾਰ ਰੁਪਿੰਦਰ ਸਿੰਘ ਸੰਧੂ ਵਲੋਂ ਆਯੋਜਿਤ ਇਕ ਮੀਟਿੰਗ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ । ਸ. ਮੱਕੜ ਨੇ ਕਿਹਾ ਕਿ ਸਿੱਖ ਸੰਗਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਇਹਨਾਂ ਚੋਣਾਂ ਵਿੱਚ ਭਾਰੀ ਬਹੁਮਤ ਨਾਲ ਜਿੱਤਾਉਣਗੀਆਂ ।
ਚੰਡੀਗੜ੍ਹ, 21 ਅਗਸਤ -ਡੈਮਾਂ ’ਚ ਪਾਣੀ ਦਾ ਪੱਧਰ ਵੱਧਣ ਕਾਰਨ ਪਾਣੀ ਛੱਡੇ ਜਾਣ ਨਾਲ ਸਤਲੁਜ ਤੇ ਬਿਆਸ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਹੋਰ ਵੱਧ ਗਿਆ ਹੈ। ਕਈ ਥਾਂਵਾਂ ’ਤੇ ਦਰਿਆ ਬਿਆਸ ਦੇ ਕੰਢੇ ਲੱਗਦੇ ਪਿੰਡਾਂ ਵਿੱਚ ਹੜ੍ਹ ਆ ਗਿਆ ਹੈ। ਜਿਸ ਨਾਲ ਲੋਕਾਂ ਦੀਆਂ ਫਸਲਾਂ ਅਤੇ ਮਕਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ, ਲੋਕਾਂ ਨੂੰ ਆਪਣੇ ਦੁਕਾਨਾਂ ਦੀਆਂ ਛੱਤਾਂ ਉ¤ਪਰ ਬੈਠ ਕੇ ਰਾਤ ਗੁਜਾਰਨੀ ਪਈ। ਪੌਂਗ ਡੈਮ, ਨੌਸ਼ਹਿਰਾ ਮਿਰਥਲ ਤੇ ਢਿਲਵਾਂ ਵਿਖੇ ਬਿਆਸ ਅਤੇ ਹਰੀਕੇ ਤੇ ਹੁਸੈਨੀਵਾਲਾ ਵਿਖੇ ਸਤਲੁਜ ਦਰਿਆ ਵਿੱਚ ਵਧਿਆ ਪਾਣੀ ਛੱਡਿਆ ਗਿਆ। ਸਰਕਾਰੀ ਬਲਾਰੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪੌਂਗ ਡੈਮ ਵਿੱਚ 76674 ਕਿਊਸਕ ਪਾਣੀ ਪਿੱਛੋਂ ਆ ਜਾਣ ਕਾਰਨ ਬਿਆਸ ਦਰਿਆ ਵਿੱਚ 64477 ਕਿਊਸਕ ਪਾਣੀ ਛੱਡਿਆ ਗਿਆ। ਨੌਸ਼ਹਿਰਾ ਮਿਰਥਲ ਵਿਖੇ 54500 ਕਿਊਸਕ ਅਤੇ ਢਿਲਵਾਂ ਵਿਖੇ 122500 ਕਿਊਸਕ ਪਾਣੀ ਬਿਆਸ