ਚੰਡੀਗੜ੍ਹ, 21 ਅਗਸਤ -ਡੈਮਾਂ ’ਚ ਪਾਣੀ ਦਾ ਪੱਧਰ ਵੱਧਣ ਕਾਰਨ ਪਾਣੀ ਛੱਡੇ ਜਾਣ ਨਾਲ ਸਤਲੁਜ ਤੇ ਬਿਆਸ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਹੋਰ ਵੱਧ ਗਿਆ ਹੈ। ਕਈ ਥਾਂਵਾਂ ’ਤੇ ਦਰਿਆ ਬਿਆਸ ਦੇ ਕੰਢੇ ਲੱਗਦੇ ਪਿੰਡਾਂ ਵਿੱਚ ਹੜ੍ਹ ਆ ਗਿਆ ਹੈ। ਜਿਸ ਨਾਲ ਲੋਕਾਂ ਦੀਆਂ ਫਸਲਾਂ ਅਤੇ ਮਕਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ, ਲੋਕਾਂ ਨੂੰ ਆਪਣੇ ਦੁਕਾਨਾਂ ਦੀਆਂ ਛੱਤਾਂ ਉ¤ਪਰ ਬੈਠ ਕੇ ਰਾਤ ਗੁਜਾਰਨੀ ਪਈ। ਪੌਂਗ ਡੈਮ, ਨੌਸ਼ਹਿਰਾ ਮਿਰਥਲ ਤੇ ਢਿਲਵਾਂ ਵਿਖੇ ਬਿਆਸ ਅਤੇ ਹਰੀਕੇ ਤੇ ਹੁਸੈਨੀਵਾਲਾ ਵਿਖੇ ਸਤਲੁਜ ਦਰਿਆ ਵਿੱਚ ਵਧਿਆ ਪਾਣੀ ਛੱਡਿਆ ਗਿਆ। ਸਰਕਾਰੀ ਬਲਾਰੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪੌਂਗ ਡੈਮ ਵਿੱਚ 76674 ਕਿਊਸਕ ਪਾਣੀ ਪਿੱਛੋਂ ਆ ਜਾਣ ਕਾਰਨ ਬਿਆਸ ਦਰਿਆ ਵਿੱਚ 64477 ਕਿਊਸਕ ਪਾਣੀ ਛੱਡਿਆ ਗਿਆ। ਨੌਸ਼ਹਿਰਾ ਮਿਰਥਲ ਵਿਖੇ 54500 ਕਿਊਸਕ ਅਤੇ ਢਿਲਵਾਂ ਵਿਖੇ 122500 ਕਿਊਸਕ ਪਾਣੀ ਬਿਆਸ
ਦਰਿਆ ਵਿੱਚ ਛੱਡਿਆ ਗਿਆ। ਉਧਰ ਹਰੀਕੇ ਵਿਖੇ 67746 ਕਿਊਸਕ ਅਤੇ ਹੁਸੈਨੀਵਾਲਾ ਵਿਖੇ 51537 ਕਿਊਸਕ ਪਾਣੀ ਸਤਲੁਜ ਦਰਿਆ ਵਿੱਚ ਛੱਡਿਆ ਗਿਆ। Ê ਪੌਂਗ ਡੈਮ ਵਿੱਚ ਇਸ ਵੇਲੇ ਪਾਣੀ ਦਾ ਪੱਧਰ 1387.48 ਫੁੱਟ ’ਤੇ ਪੁੱਜ ਗਿਆ ਹੈ ਜਦੋਂ ਕਿ ਪੌਂਗ ਡੈਮ ਵਿੱਚ ਪਾਣੀ ਦੇ ਪੱਧਰ ਦੀ ਵੱਧ ਤੋਂ ਵੱਧ ਸਮਰੱਥਾ 1390 ਫੁੱਟ ਹੈ। ਪਿਛਲੇ ਸਾਲ (2010) ਅੱਜ ਦੇ ਹੀ ਦਿਨ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1370.28 ਫੁੱਟ ਸੀ। ਪੰਜਾਬ ਅਤੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਪੈ ਰਹੀ ਭਾਰੀ ਬਾਰਸ਼ ਕਾਰਨ ਭਾਖੜਾ ਡੈਮ ਵਿੱਚ ਵੀ ਪਾਣੀ ਦਾ ਪੱਧਰ ਵੱਧ ਗਿਆ ਹੈ। ਭਾਖੜਾ ਡੈਮ ਵਿੱਚ ਇਸ ਵੇਲੇ ਪਾਣੀ ਦਾ ਪੱਧਰ 1667.35 ਫੁੱਟ ਹੈ ਜਦੋਂ ਕਿ ਭਾਖੜਾ ਡੈਮ ਦੀ ਸਮਰੱਥਾ 1680 ਫੁੱਟ ਹੈ। ਸਰਕਾਰੀ ਬੁਲਾਰੇ ਅਨੁਸਾਰ ਪਿਛਲੇ ਸਾਲ (2010) ਅੱਜ ਦੇ ਹੀ ਦਿਨ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1670.83 ਫੁੱਟ ਸੀ। ਰਣਜੀਤ ਸਾਗਰ ਡੈਮ ਵਿੱਚ ਵੀ ਪਾਣੀ ਦਾ ਪੱਧਰ ਵੱਧ ਕੇ 518.69 ਫੁੱਟ ਹੋ ਗਿਆ ਹੈ ਜਦੋਂ ਕਿ ਰਣਜੀਤ ਸਾਗਰ ਡੈਮ ਦੀ ਸਮਰੱਥਾ 520.94 ਫੁੱਟ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੌਸਮ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਮਾਧੋਪਰ ਵਿਖੇ 7 ਮਿਲੀਮੀਟਰ, ਰਣਜੀਤ ਸਾਗਰ ਡੈਮ ਵਿਖੇ 8 ਮਿਲੀਮੀਟਰ, ਸ਼ਾਹਪੁਰ ਕੰਢੀ ਵਿਖੇ 7.8 ਮਿਲੀਮੀਟਰ, ਮਾਲਾਵਾਲਾ ਵਿਖੇ 2 ਮਿਲੀਮੀਟਰ, ਕੰਦੂਖੇੜਾ ਵਿਖੇ 5 ਮਿਲੀਮੀਟਰ, ਸਿਧਵਾਂ ਵਿਖੇ 6 ਮਿਲੀਮੀਟਰ, ਮੋਗਾ ਵਿਖੇ 3 ਮਿਲੀਮੀਟਰ, ਬਸੋਲੀ ਵਿਖੇ 4.40 ਮਿਲੀਮੀਟਰ ਅਤੇ ਚੰਬਾ ਵਿਖੇ 9.40 ਮਿਲੀਮੀਟਰ ਬਾਰਸ਼ ਹੋਈ।