ਡਾ. ਸੁਰਿੰਦਰ ਗਿੱਲ
ਮਨਪ੍ਰੀਤ ਬਾਦਲ ਜਿੰਨੇ ਜੋਸ਼ ਨਾਲ ਰਾਜਨੀਤੀ ਵਿੱਚ ਤਬਦੀਲੀ ਲਿਆਉਣ ਲਈ ਉਤਾਵਲਾ ਸੀ ਅਤੇ ਲੋਕਾਂ ਦਾ ਸਹਿਯੋਗ ਪ੍ਰਾਪਤ ਕਰਨ ਵਿੱਚ ਵੀ ਕਾਮਯਾਬ ਹੋ ਗਿਆ ਸੀ। ਲੋਕਾਂ ਵਿੱਚ ਉਸ ਦਾ ਵਿਸ਼ਵਾਸ਼ ਬੱਝਦਾ ਜਾ ਰਿਹਾ ਸੀ ਅਤੇ ਉਹ ਵੀ ਬਦਲ ਵੱਲ ਵੱਧ ਰਹੇ ਸਨ ਤਾਂ ਜੋ ਨਿਜਾਮ ਨੂੰ ਕੋਈ ਰਾਹਤ ਮਿਲੇ ਅਤੇ ਉਹ ਵੀ ਚੈਨ ਨਾਲ ਜ਼ਿੰਦਗੀ ਬਸਰ ਕਰ ਸਕਣ। ਪਰ ਕਾਫ਼ੀ ਹੱਦ ਤੱਕ ਮਨਪ੍ਰੀਤ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਸਨ। ਖਟਕੜ ਕਲਾਂ ਵਿੱਚ ਸ਼ਹੀਦਾਂ ਦੇ ਨਾਵਾਂ ’ਤੇ ਖਾਧੀਆਂ ਸਹੁੰਆਂ, ਉਥੋਂ ਦੀ ਮਿੱਟੀ ਨਾਲ ਕੀਤਾ ਵਾਅਦਾ ਜਿੱਥੇ ਉਸ ਦੀ ਕਾਰਗੁਜ਼ਾਰੀ ਅਤੇ ਲੱਛੇਦਾਰ ਭਾਸ਼ਨਾਂ ਨੇ ਵਿਦੇਸ਼ੀਆਂ ਨੂੰ ਵੀ ਖ਼ੁੂਬ ਭਰਮਾਇਆ ਪਰ ਹੋਲੀ ਹੋਲੀ ਬਾਦਲ ਪਰਿਵਾਰ ਦੀ ਰਾਜਨੀਤਕ ਭੁੱਖ ਅਤੇ ਕੁਰਸੀ ਨੂੰ ਜੱਫੇ ਵਾਲਾ ਰਵੱਈਆ ਸਾਹਮਣੇ ਆਉਣ ਲੱਗ ਪਿਆ ਹੈ ਅਤੇ ਲੋਕਾਂ ਵਲੋਂ ਕਿੰਤੂ ਪ੍ਰੰਤੂ ਕਰਨਾ ਸ਼ੁਰੁ ਕਰ ਦਿੱਤਾ ਹੈ ਜਿਸ ਦੀ ਮੂੰਹ ਬੋਲਦੀ ਤਸਵੀਰ ਕਮਿਊਨਿਸਟਾਂ ਨਾਲ ਸਮੌਤਾ ਅਤੇ ਹੋਰ ਹਮਖਿਆਲੀ ਪਾਰਟੀਆਂ ਜਿਨ੍ਹਾਂ ਵਿੱਚ ਬਰਨਾਲਾ, ਲੋਕ ਭਲਾਈ ਅਤੇ ਬਹੁਜਨ ਸਮਾਜ ਪਾਰਟੀ ਆਦਿ ਦੀ ਵੀ ਸ਼ਮੂਲੀਅਤ ਨੂੰ ਨਕਾਰਿਆ ਨਹੀਂ ਜਾ ਸਕਦਾ।