ਡਾ. ਸੁਰਿੰਦਰ ਗਿੱਲ
ਮਨਪ੍ਰੀਤ ਬਾਦਲ ਜਿੰਨੇ ਜੋਸ਼ ਨਾਲ ਰਾਜਨੀਤੀ ਵਿੱਚ ਤਬਦੀਲੀ ਲਿਆਉਣ ਲਈ ਉਤਾਵਲਾ ਸੀ ਅਤੇ ਲੋਕਾਂ ਦਾ ਸਹਿਯੋਗ ਪ੍ਰਾਪਤ ਕਰਨ ਵਿੱਚ ਵੀ ਕਾਮਯਾਬ ਹੋ ਗਿਆ ਸੀ। ਲੋਕਾਂ ਵਿੱਚ ਉਸ ਦਾ ਵਿਸ਼ਵਾਸ਼ ਬੱਝਦਾ ਜਾ ਰਿਹਾ ਸੀ ਅਤੇ ਉਹ ਵੀ ਬਦਲ ਵੱਲ ਵੱਧ ਰਹੇ ਸਨ ਤਾਂ ਜੋ ਨਿਜਾਮ ਨੂੰ ਕੋਈ ਰਾਹਤ ਮਿਲੇ ਅਤੇ ਉਹ ਵੀ ਚੈਨ ਨਾਲ ਜ਼ਿੰਦਗੀ ਬਸਰ ਕਰ ਸਕਣ। ਪਰ ਕਾਫ਼ੀ ਹੱਦ ਤੱਕ ਮਨਪ੍ਰੀਤ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਸਨ। ਖਟਕੜ ਕਲਾਂ ਵਿੱਚ ਸ਼ਹੀਦਾਂ ਦੇ ਨਾਵਾਂ ’ਤੇ ਖਾਧੀਆਂ ਸਹੁੰਆਂ, ਉਥੋਂ ਦੀ ਮਿੱਟੀ ਨਾਲ ਕੀਤਾ ਵਾਅਦਾ ਜਿੱਥੇ ਉਸ ਦੀ ਕਾਰਗੁਜ਼ਾਰੀ ਅਤੇ ਲੱਛੇਦਾਰ ਭਾਸ਼ਨਾਂ ਨੇ ਵਿਦੇਸ਼ੀਆਂ ਨੂੰ ਵੀ ਖ਼ੁੂਬ ਭਰਮਾਇਆ ਪਰ ਹੋਲੀ ਹੋਲੀ ਬਾਦਲ ਪਰਿਵਾਰ ਦੀ ਰਾਜਨੀਤਕ ਭੁੱਖ ਅਤੇ ਕੁਰਸੀ ਨੂੰ ਜੱਫੇ ਵਾਲਾ ਰਵੱਈਆ ਸਾਹਮਣੇ ਆਉਣ ਲੱਗ ਪਿਆ ਹੈ ਅਤੇ ਲੋਕਾਂ ਵਲੋਂ ਕਿੰਤੂ ਪ੍ਰੰਤੂ ਕਰਨਾ ਸ਼ੁਰੁ ਕਰ ਦਿੱਤਾ ਹੈ ਜਿਸ ਦੀ ਮੂੰਹ ਬੋਲਦੀ ਤਸਵੀਰ ਕਮਿਊਨਿਸਟਾਂ ਨਾਲ ਸਮੌਤਾ ਅਤੇ ਹੋਰ ਹਮਖਿਆਲੀ ਪਾਰਟੀਆਂ ਜਿਨ੍ਹਾਂ ਵਿੱਚ ਬਰਨਾਲਾ, ਲੋਕ ਭਲਾਈ ਅਤੇ ਬਹੁਜਨ ਸਮਾਜ ਪਾਰਟੀ ਆਦਿ ਦੀ ਵੀ ਸ਼ਮੂਲੀਅਤ ਨੂੰ ਨਕਾਰਿਆ ਨਹੀਂ ਜਾ ਸਕਦਾ।

ਇਸ ਤੋਂ ਇੰਝ ਲੱਗਦਾ ਹੈ ਕਿ ਮਨਪ੍ਰੀਤ ਨੂੰ ਰਾਜਨੀਤਕ ਸ਼ਕਤੀ ਦੀ ਭੁੱਖ ਹੈ ਜਿਸ ਦੇ ਇਵਜਾਨੇ ਉਹ ਤਰਲੋਮੱਛੀ ਹੋਇਆ ਦੂਜੀਆਂ ਪਾਰਟੀਆਂ ਨਾਲ ਸਮਝੌਤੇ ਦਾ ਰਾਹ ਅਖ਼ਤਿਆਰ ਕਰ ਰਿਹਾ ਹੈ। ਇਸ ਦੀ ਤਹਿ ਤੱਕ ਜਾਈਏ ਤਾਂ ਬਰਨਾਲਾ ਸਾਹਿਬ ਕਿਧਰੋਂ ਚੰਗੇ ਰਾਜਨੀਤਕ ਹਨ ਜਿਨ੍ਹਾਂ ਨੇ ਦਰਬਾਰ ਸਾਹਿਬ ਪੁਲਿਸ ਵਾੜ ਕੇ ਸਿੱਖਾਂ ਨਾਲ ਧ੍ਰੋਹ ਕੀਤਾ ਹੈ। ਉਨ੍ਹਾਂ ਨਾਲ ਸਮਝੌਤੇ ਦੀ ਗੱਲ ਕਰਕੇ ਮਨਪ੍ਰੀਤ ਨੇ ਆਪਣੇ ਅਕਸ ਨੂੰ ਧੁੰਦਲਾ ਕਰ ਲਿਆ ਹੈ। ਰਹੀ ਕਮਿਊਨਿਸਟਾਂ ਦੀ ਗੱਲ ਉਨ੍ਹਾਂ ਦਾ ਪੰਜਾਬ ਵਿੱਚ ਕੇਵਲ ਇਕ ਪ੍ਰਤੀਸ਼ਤ ਆਧਾਰ ਹੈ ਜਿਨ੍ਹਾਂ ਨਾਲ ਹੱਥ ਵਧਾ ਕੇ ਮਨਪ੍ਰੀਤ ਨੇ ਆਪਣੇ ਆਪ ਨੂੰ ਬੋਣਾ ਕਰ ਲਿਆ ਹੈ।ਕਿਉਂਕਿ ਉਸ ਨੂੰ ਸਿਰਫ਼ ਆਪਣੀ ਪਾਰਟੀ ਅਤੇ ਕਿਸੇ ਹੋਰ ਨਾਲ ਹੱਥ

ਵਧਾਉਣ ਨੂੰ ਤਰਜੀਹ ਨਹੀਂ ਦੇਣੀਚਾਹੀਦੀ ਜਿਸ ਨਾਲ ਉਸ ਦੀਆਂ ਆਪਣੀਆਂ ਨੀਤੀਆਂ ਅਤੇ ਮਨੋਰਥ ਵਿੱਚ ਫਰਕ ਆ ਜਾਵੇਗਾ ਅਤੇ ਲੋਕ ਉਸ ਨੂੰ ਫਤਵਾ ਨਹੀਂ ਦੇਣਗੇ। ਕਿਉਂਕਿ ਜੇਕਰ ਉਹ ਸਿਰਫ਼ ਆਪਣੀ ਨਿਰੋਲ ਪਾਰਟੀ ਦੇ ਸਿਰ ’ਤੇ ਚੋਣਾਂ ਲੜੇ ਅਤੇ ਉਸ ’ਤੇ ਪੱਕਿਆ ਰਹੇ ਤਾਂ ਲੋਕ ਕੁੱਝ ਸੀਟਾਂ ਉਸ ਦੀ ਝੋਲੀ ਪਾ ਸਕਦੇ ਹਨ ਪਰ ਅੱਜ ਦੀ ਸਥਿਤੀ ਮੁਤਾਬਕ ਜਿਸ ਨੇ ਇਸ ਗੱਲ ਨੂੰ ਨਕਾਰਿਆ ਸੀ ਕਿ ਉਹ ਕਿਸੇ ਪਾਰਟੀ ਨਾਲ ਸਮਝੌਤਾ ਨਹੀਂ ਕਰਨਗੇ ਸਗੋਂ ਇਕੱਲਿਆਂ ਚੋਣਾਂ ਲੜਨਗੇ ਅਤੇ ਵਧੀਆ ਪ੍ਰਸ਼ਾਸ਼ਨ ਦੇਣ ਨੂੰ ਤਰਜੀਹ ਦੇਣ ਦੀਆਂ ਗੱਲਾਂ ਅੱਜ ਖੋਖਲੀਆਂ ਹੋ ਕੇ ਰਹਿ ਗਈਆਂ ਹਨ। ਜਿੱਥੇ ਲੋਕ ਉਸ ਨਾਲ ਜੁੜਦੇ ਜਾ ਰਹੇ ਸੀ ਅੱਜ ਉਸ ਦੀ ਦੁੂਹਰੀ ਰਾਜਨੀਤਕ ਚਾਲ ਨੇ ਉਸ ਨੂੰ ਖ਼ੇਰੂ ਖ਼ੇਰੂ ਕਰਨ ਨੂੰ ਮਜ਼ਬੂਰ ਕਰ ਰਹੀ ਹੈ ਅਤੇ ਲੋਕੀ ਹੋਲੀ ਹੋਲੀ ਟੁੱਟਣੇ ਸ਼ੁਰੂ ਹੋ ਗਏ ਹਨ। ਇਸ ਦਾ ਸਪੱਸ਼ਟ ਕਾਰਨ ਹੈ ਕਿ ਉਹ ਆਪਣੀਆਂ ਨੀਤੀਆਂ, ਆਪਣੇ ਵਾਅਦਿਆਂ, ਆਪਣੀ ਸੋਚ ਅਤੇ ਭਵਿੱਖ ਵਿੱਚ ਕੁੱਝ ਦੇਣ ਦੀ ਬਜਾਏ ਆਪਣੇ ਆਪ ਤੋਂ ਮੁਨਕਰ ਹੋ ਰਹੇ ਹਨ ਅਤੇ ਦੂਜੀਆਂ ਪਾਰਟੀਆਂ ਦੀ ਝੋਲੀ ਪੈ ਕੇ ਆਪਣੇ ਆਪ ਨੂੰ ਕੰਮਜ਼ੋਰਾਂ ਦੀ ਤੱਕੜੀ ਵਿੱਚ ਬਿਠਾ ਲਿਆ ਹੈ, ਜਿਸ ਸਦਕਾ ਲੋਕੀ ਦੁਚਿੱਤੀ ਵਿੱਚ ਹੋਏ ਆਪਣੇ ਆਪ ਨੂੰ ਕੋਸ ਰਹੇ ਹਨ ਕਿ ਅਜਿਹਾ ਰਾਜਨੀਤਕ ਜੋ ਕੱਲ ਤੱਕ ਕੁੱਝ ਕਹਿੰਦਾ ਸੀ ਅੱਜ ਅੱਜ ਖ਼ੁਦ ਦੇ ਵਾਅਦਿਆਂ ਤੋਂ ਮੁਨਕਰ ਹੋ ਕੇ ਅਜਿਹੇ ਸਸਤੇ  ਸਮਝੌਤੇ ਕਰਨ ’ਤੇ ਉਤਰ ਆਇਆ ਹੈ ਜੋ ਉਸ ਨੂੰ ਰਾਜਨੀਤਕ ਤੌਰ ’ਤੇ ਡੋਬ ਦੇਣਗੇ। ਅਜੇ ਵੀ ਸੋਚਣ ਦੀ ਲੋੜ ਅਤੇ ਦ੍ਰਿੜ ਹੋ ਕੇ ਵਿਚਰਨ ਦੀ ਲੋੜ ਹੈ ਕਿਉਂਕਿ ਕਾਂਗਰਸ ਅਤੇ ਅਕਾਲੀਆਂ ਤੋਂ ਅੱਕੇ ਲੋਕ ਮਨਪ੍ਰੀਤ ਦਾ ਸਾਥ ਜ਼ਰੂਰ ਦਿੰਦੇ। ਇਸ ਵਾਰ ਤਾਂ ਨਹੀਂ ਅਗਲੀ ਵਾਰ ਇਸ ਨੂੰ ਰਾਜਨੀਤਕ ਤੌਰ ’ਤੇ ਮਜ਼ਬੂਤ ਕਰ ਦਿੰਦੇ ਪਰ ਹਾਲ ਦੀ ਘੜੀ ਉਸ ਦੀ ਕਹਿਣੀ ਅਤੇ ਕਰਨੀ ਨੇ ਉਸ ਦੇ ਰਾਜਨੀਤਕ ਸਫ਼ਰ ਨੂੰ ਢਾਹ ਲਾਈ ਹੈ ਜਿਸ ਦੇ ਨਤੀਜੇ ਆਉਣ ਵਾਲੀਆਂ ਚੋਣਾਂ ਵਿੱਚ ਉਸ ਦੇ ਸਾਹਮਣੇ ਹੋਣਗੇ ਜੋ ਉਸ ਦੀ ਆਸ ਦੇ ਬਿਲਕੁਲ ਉਲਟ ਅਤੇ ਉਸ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋਣਗੇ ਅਤੇ ਉਸ ਦੀ ਸਥਿਤੀ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ ਵਾਲੀ ਹੋਣ ਦੇ ਆਸਾਰ ਹੋਣਗੇ, ਜਿਸ ਬਾਰੇ ਚੋਣ ਵਿਸ਼ਲੇਸ਼ਣਕਾਰ ਅੱਜ ਦੀ ਸਥਿਤੀ ਦੀ ਪੜਚੋਲ ਵਜੋਂ ਉਚਰ ਰਹੇ ਹਨ।
(ਲੇਖਕ-ਅਮਰੀਕਾ ’ਚ ਪ੍ਰਸਿੱਧ ਪੱਤਰਕਾਰ ਹਨ)

E-PAPER

page-1-final-may