ਲੁਧਿਆਣਾ, 15 ਫਰਵਰੀ -ਵੈਲਨਟਾਈਨ ਦੇ ਮੌਕੇ ’ਤੇ ਕੈਟਰੀਨਾ ਕੈਫ ਦੇ ਇੱਕ ਫੈਨ ਨੇ ਉਸ ਨੂੰ ਅਜਿਹਾ ਤੋਹਫਾ ਭੇਜਿਆ ਹੈ, ਜਿਸ ਦੀ ਕਿ ਉਹ ਸੁਪਨੇ ’ਚ ਵੀ ਕਲਪਨਾ ਨਹੀਂ ਕਰ ਸਕਦੀ ਸੀ। ਇਹ ਹੈ ਇੱਕ ਬੇਹੱਦ ਖੂਬਸੂਰਤ ਪਰਪਲ ਲੋਟਸ ਦੇ ਫੁੱਲਾਂ ਦੀ ਟੋਕਰੀ। ਇਸ ਬਾਰੇ ਕਿਸੇ ਨੂੰ ਨਹੀਂ ਪਤਾ ਕਿ ਪਰਪਲ ਲੋਟਸ ਕੈਟਰੀਨਾ ਦੇ ਪਸੰਦੀਦਾ ਫੁੱਲ ਹਨ। ਕੈਟਰੀਨਾ ਇਸ ਗੱਲ ’ਤੇ ਹੈਰਾਨ ਹੈ ਕਿ ਉਸ ਦੇ ਇਸ ਫੈਨ ਨੂੰ ਇਸ ਗੱਲ ਦਾ ਕਿੰਜ ਪਤਾ ਲੱਗਾ।






