ਸਿਡਨੀ, 24 ਫਰਵਰੀ : ਪਿਛਲੇ ਕੁੱਝ ਸਮੇਂ ਤੋਂ ਸੱਟਾਂ ਦੀ ਸਮੱਸਿਆ ਨਾਲ ਜੂਝ ਰਹੇ ਆਸਟ੍ਰੇਲੀਆ ਦੇ ਤੇਜ ਗੇਂਦਬਾਜ ਬ੍ਰੈਟ ਲੀ ਨੇ ਸੀਮਿਤ ਓਵਰਾਂ ਦੇ ਆਪਣੇ ਅੰਤਰਰਾਸ਼ਟਰੀ ਕੈਰੀਅਰ ਨੂੰ ਲੰਬਾ ਖਿੱਚਣ ਲਈ ਅੱਜ ਟੈਸਟ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕੀਤਾ। ਸੰਨਿਆਸ ਦਾ ਐਲਾਨ ਕਰਦਿਆਂ 33 ਸਾਲਾ ਲੀ ਨੇ ਕਿਹਾ ਕਿ ਉਹ ਖੇਡ ਦੇ ਇਸ (ਟੈਸਟ) ਰੂਪ ਤੋਂ ਸੰਨਿਆਸ ਲੈ ਰਹੇ ਹਨ ਜਿਸ ਨਾਲ ਕਿ ਉਹ ਆਪਣੇ ਸਰੀਰ ਨੂੰ ਚੁਸਤ ਰੱਖ ਸਕਣ। ਅਤੇ ਦੇਸ਼ ਦੀ ਅਗਵਾਈ ਜਾਰੀ ਰੱਖ ਸਕਣ।
ਸਾਲ 1999-2000 ਵਿੱਚ ਸ਼ੁਰੂਆਤ ਤੋਂ ਬਾਅਦ ਲੀ ਸੱਟਾਂ ਦੇ ਕਾਰਨ ਸਿਰਫ 76 ਟੈਸਟ ਖੇਡ ਸਕੇ ਹਨ
ਅਤੇ ਉਹਨਾਂ ਨੇ ਜਨਵਰੀ 2009 ਤੋਂ ਬਾਅਦ ਕੋਈ ਟੈਸਟ ਨਹੀਂ ਖੇਡਿਆ ਹੈ। ਉਹ ਫਿਲਹਾਲ ਕੂਹਣੀ ਦੀ ਸੱਟ ਦਾ ਇਲਾਜ ਕਰਵਾ ਰਹੇ ਹਨ। ਸ਼ੇਨ ਵਾਰਨ, ਗਲੇਨ ਮੈਕਗ੍ਰਾ ਅਤੇ ਡੇਨਿਸ ਲਿਲੀ ਤੋਂ ਬਾਅਦ ਆਸਟ੍ਰੇਲੀਆ ਦੇ ਚੌਥੇ ਸਭ ਤੋਂ ਸਫਲ ਗੇਂਦਬਾਜ ਲੀ ਨੇ 30.81 ਦੀ ਔਸਤ ਨਾਲ 310 ਟੈਸਟ ਵਿਕਟ ਲਏ ਹਨ।






