Punjabi news paper from USA-Punjab news-India news
E-Mail   info@pardesnews.com
Managing Director & Publisher: Jeet Singh Sohi / Makhan Singh Sandhu Phone No.(917) 324-6008,Editor-in-Chief : Maninder Singh : 917-418-0234

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੜੋ

Read Sahib Shri Guru Granth Sahib ji

PRINT VIEW

ਪਿਛਲੇ ਅੰਕ ਪੜੋ

Read Previous Paper

ਪੰਜਾਬੀ ਗੀਤ ਸੁਣੋ

punjabi Geet
 

March 3, 2010

ਇੰਗਲੈਂਡ ਨੇ ਦੱਖਣੀ ਅਫ਼ਰੀਕਾ ਨੂੰ 6-4 ਨਾਲ ਹਰਾਇਆ

hwc-2-3-10-js-4 ਨਵੀਂ ਦਿੱਲੀ/ਜਲੰਧਰ, 2 ਮਾਰਚ —ਇੰਗਲੈਂਡ ਨੇ ਆਪਣਾ ਜਿੱਤ ਦਾ ਸਿਲਸਿਲਾ ਸ਼ੁਰੂ ਰੱਖਦੇ ਹੋਏ ਮੰਗਲਵਾਰ ਨੂੰ ਹਾਕੀ ਵਿਸ਼ਵ ਕੱਪ ਦੇ ਗਰੁੱਪ ਬੀ. ਦੇ ਮੈਚ ’ਚ ਦੱਖਣੀ ਅਫਰੀਕਾ ’ਤੇ 6-4 ਦੀ ਸ਼ਾਨਦਾਰ ਜਿੱਤ ਦਰਜ ਕਰਦੇ ਹੋਏ ਸੈਮੀਫਾਈਨਲ ਵੱਲ ਮਜ਼ਬੂਤੀ ਦੇ ਕਦਮ ਵਧਾਏ। ਪਹਿਲੇ ਮੈਚ ’ਚ ਆਸਟਰੇਲੀਆ ਨੂੰ 3-1 ਨਾਲ ਹਾਰਨ ਵਾਲੇ ਇੰਗਲੈਂਡ ਵੱਲੋਂ ਰਿਚਰਡ ਮੈਨਟਲ (13ਵੇਂ ਅਤੇ 56ਵੇਂ ਮਿੰਟ), ਰੋਬ ਮੌਰ (23ਵੇਂ), ਐਸ਼ਲ ਜੈਕਸਨ (42ਵੇਂ), ਨਿਕ ਕੈਟਲਿਨ (44ਵੇਂ) ਅਤੇ ਇਆਨ ਮੈਕਾਆ (45ਵੇਂ) ਨੇ ਗੋਲ ਕੀਤੇ ਜਦਕਿ ਦੱਖਣੀ ਅਫ਼ਰੀਕਾ ਵੱਲੋਂ ਮਰਵਿਨ ਹਾਰਪਰ (9ਵੇਂ ਅਤੇ 53ਵੇਂ ਮਿੰਟ), ਨੋਰਿਸ ਜੌਨਸ ਲਾਊਡ (24ਵੇਂ) ਅਤੇ ਥਰਟਨ ਮੈਕਡੇਡ (67ਵੇਂ) ਨੇ ਗੋਲ ਕੀਤਾ। ਇੰਗਲੈਂਡ ਅਤੇ ਦੱਖਣੀ ਅਫ਼ਰੀਕਾ ਦੋਵਾਂ ਨੇ ਆਪਣੀ ਸ਼ੁਰੂਆਤ ਹੌਲੀ ਕੀਤੀ ਅਤੇ ਇੱਕ ਦੂਸਰੇ ਨੂੰ ਸਮਝਣ ਦੀ ਰਣਨੀਤੀ ’ਤੇ ਜ਼ੋਰ ਦਿੱਤਾ। ਦੱਖਣੀ ਅਫ਼ਰੀਕਾ ਨੇ 9ਵੇਂ ਮਿੰਟ

’ਚ ਹਾਰਪਰ ਦੇ ਗੋਲ ਦੀ ਮਦਦ ਨਾਲ ਬੜਤ ਬਣਾਈ ਜਦ ਇਸ ਸਟਰਾਈਕਰ ਨੇ ਜਸਟਿਲ ਰੀਡ ਰੋਸ ਦੇ ਸ਼ਾਨਦਾਰ ਪਾਸ ਨੂੰ ਗੋਲ ਵਿੱਚ ਬਦਲਿਆ। ਟੀਮ ਨੇ ਦੋ ਮਿੰਟ ਬਾਦਅ ਮੈਚ ਦਾ ਪਹਿਲਾ ਪੈਨਲਟੀ ਕਾਰਨਰ ਮਿਲਿਆ ਲੇਕਿਨ ਇੰਗਲੈਂਡ ਦੇ ਗੋਲਕੀਪਰ ਜੇਮਸ ਫੇਅਰ ਨੇ ਸ਼ਾਨਦਾਰ ਬਚਾਅ ਕੀਤਾ। ਦੱਖਣੀ ਅਫ਼ਰੀਕਾ ਦੇ ਲਗਾਤਾਰ ਹਮਲਿਆਂ ਦਾ ਇੰਗਲੈਂਡ ਨੇ ਜ਼ੋਰਦਾਰ ਪਲਟਵਾਰ ਕੀਤਾ ਅਤੇ ਉਸ ਨੂੰ 13ਵੇਂ ਮਿੰਟ ’ਚ ਆਪਣੇ ਪੈਨਲਟੀ ਕਾਰਨਰ ਮਿਲਿਆ ਜਿਸ ਨੂੰ ਮੈਨਟਲ ਨੇ ਜ਼ੋਰਦਾਰ ਡ੍ਰੈਗ ਫ਼ਿਲਕ ਨਾਲ ਗੋਲ ’ਚ ਬਲ ਕੇ ਟੀਮ ਨੂੰ ਬਰਾਬਰੀ ਦਿਵਾਈ। ਕੁਝ ਦੇਰ ਬਾਅਦ ਇੰਗਲੈਂਡ ਨੂੰ ਇੱਕ ਹੋਰ ਮੌਕਾ ਮਿਲਿਆ ਪਰ ਲੰਬੇ ਪਾਸ ’ਤੇ ਟਿੰਡਲ ਜੇਮਸ ਗੇਂਦ ਨੂੰ ਆਪਣੇ ਕਬਜ਼ੇ ’ਚ ਲੈਣ ਵਿੱਚ ਕਾਮਯਾਬ ਰਹੇ। ਇੰਗਲੈਂਡ ਨੇ ਹਾਲਾਂਕਿ ਹਮਲੇ ਜਾਰੀ ਰੱਖੇ ਅਤੇ ਰੌਬ ਮੂਰ ਨੇ 23ਵੇਂ ਮਿੰਟ ’ਚ ਆਪਣੇ ਦਮ ’ਚ ਬੇਹਤਰੀਨ ਮੂਵ ਬਣਾਉਂਦੇ ਹੋਏ ਦੱਖਣੀ ਅਫ਼ਰੀਕਾ ਦੇ ਡਿਫੈਂਡਰਾਂ ਨੂੰ ਪਛਾੜ ਕਰੇ ਗੇਂਦ ਗੋਲ ’ਚ ਪਾਉਣ ’ਚ ਕਾਮਯਾਬੀ ਹਾਸਲ ਕੀਤੀ ਜਿਸ ਨੁੂੰ ਸਕੋਰ 2-1 ਨਾਲ ਅੱਗੇ ਕਰ ਦਿੱਤਾ। ਇੰਗਲੈਂਡ ਨੂੰ ਹਾਲਾਂਕਿ ਜਸ਼ਨ ਮਨਾਉਣ ਜ਼ਿਆਦਾ ਮੌਕਾ ਨਹੀਂ ਮਿਲਿਆ ਜਦ ਅਗਲੇ ਹੀ ਮਿੰਟ ਲਾਊਡ ਨੇ ਜ਼ਬਰਦਸਤ ਸ਼ਾੱਟ ਨਾਲ ਬਾਲ ਗੋਲਕੀਪਰ ਦੇ ਪੈਰਾਂ ਨਾਲ ਟਕਰਾਅ ਕੇ ਗੋਲ ’ਚ ਤਬਦੀਲ ਹੋ ਗਿਆ। ਦੋਵੇ ਟੀਮਾਂ ਹਾਫ ਟਾਇਮ ਤੱਕ ਦੋ-ਦੋ ਦੇ ਗੋਲਾਂ ਨਾਲ ਬਰਾਬਰ ਸਨ। ਇਸ ਤੋਂ ਬਾਅਦ ਦੋਵਾਂ ਟੀਮਾਂ ਨੇ ਖੇਡ ਨੂੰ ਤੇਜ ਕੀਤਾ ਅਤੇ ਮੇਜ ਦੇ 42ਵੇਂ ਮਿੰਟ ਵਿੱਚ ਇੰਗਲੈਡ ਨੇ ਇੱਕ ਹੋਰ ਗੋਲ ਕਰ ਦਿੱਤਾ। 44ਵੇਂ ਮਿੰਟ ਵਿੱਚ ਚੌਥਾ ਗੋਲ ਕਰਦਿਆਂ ਇੰਗਲੈਡ ਦੱਖਣੀ ਅਫ਼ਰੀਕਾ ਤੋਂ 4-2 ਦੇ ਫਰਕ ਨਾਲ ਅੱਗੇ ਹੋ ਗਿਆ। ਇਸ ਤੋਂ ਅੱਗਲੇ ਹੀ ਪੱਲ ਫ਼ਿਰ ਇੰਗਲੈਂਡ ਨੇ ਦੱਖਣੀ ਅਫਰੀਕਾਂ ਵੱਲ ਇੱਕ ਹੋਰ ਗੋਲ ਕਰ ਦਿੱਤਾ। ਇਸ ਚਾਰ ਮਿੰਟ ਦੇ ਸਮੇਂ ਦੌਰਾਨ 3 ਗੋਲਾਂ ਨਾਲ ਪਿਛੜਣ ਤੋਂ ਬਾਅਦ ਦੱਖਣੀ ਅਫ਼ਰੀਕਾ ਨੇ ਹਾਰ ਨਹੀਂ ਮੰਨੀ ਅਤੇ 53ਵੇਂ ਮਿੰਟ ਵਿੱਚ ਅਫਰੀਕਾ ਦੇ ਹਾਰਪਰ ਨੇ ਗੋਲ ਕਰਦਿਆਂ ਅਫਰੀਕੀ ਖਿਡਾਰੀਆਂ ਨੂੰ ਹੌਂਸਲੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਇਸੇ ਸਮੇਂ ਦੌਰਾਨ ਪਨੈਲਟੀ ਕਾਰਨਰ ਮਿਲਣ ’ਤੇ ਛੇਵਾਂ ਗੋਲ ਕਰਦਿਆਂ ਅਫਰੀਕਾਂ ਦਾ ਮੱਕੂ ਥੱਪਣ ਵਰਗਾਂ ਕੰਮ ਕਰ ਦਿੱਤਾ। ਇਸੇ ਦੌਰਾਨ ਅਫਰੀਕਾਂ ਨੇ ਇੱਕ ਹੋਰ ਗੋਲ ਕੀਤਾ ਪ੍ਰੰਤੂ ਇਹ ਗੋਲ ਅਫਰੀਕਾ ਨੂੰ ਹਾਰ ਤੋਂ ਨਹੀਂ ਬਚਾ ਸਕਿਆ। ਇੰਗਲੈਂਡ ਹੁਣ ਦੋ ਮੈਚਾਂ ਵਿੱਚ ਜਿੱਤ ਦੇ ਨਾਲ-ਨਾਲ 6 ਅੰਕ ਲੈ ਕੇ ਗਰੁੱਪ ਬੀ ਵਿੱਚ ਚੋਟੀ ’ਤੇ ਚੱਲ ਰਿਹਾ ਹੈ। ਜਦੋਂ ਕਿ ਸਪੇਨ ਤੋਂ ਪਹਿਲਾਂ ਹੀ 2-4 ਨਾਲ ਹਾਰ ਚੁੱਕੇ ਦੱਖਣੀ ਅਫ਼ਰੀਕਾਂ ਨੇ ਹਾਲੇ ਤੱਕ ਖਾਤਾ ਨਹੀਂ ਖੋਲ੍ਹਿਆ।

 
HOME | Punjab News | USA | EDITORIAL | PHOTO GALLERY | ADVERTISEMENT | FEED BACK | ABOUT US | CONTACT US
USA Visa | India Results | Sports India | Music | Punjab BSNL | Punjab Govt's Official Website | Sports India | Counsalor Passport Visa
Download Winamp | Download Real Player
Copyright © 2007 Pardes News, All Rights Reserved.  Email   info@pardesnews.com