ਹੈਦਰਾਬਾਦ, 3 ਮਾਰਚ– ਨੌਸੈਨਾ ਦੀ ਇਰੋਬੇਟਿਕ (ਹਵਾ ਵਿੱਚ ਕਰਤਬ ਦਿਖਾਉਣ ਵਾਲੀ) ਟੀਮ ਦਾ ਇੱਕ ਜਹਾਜ ਅੱਜ ਇੱਥੇ ਇੱਕ ਏਅਰ ਸ਼ੋਅ ਦੌਰਾਨ ਦੁਰਘਟਨਾਗ੍ਰਸਤ ਹੋ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਵਿੱਚ ਪਾਇਲਟ ਦੀ ਮੌਤ ਹੋ ਗਈ ਹੈ ਜਦੋਂਕਿ ਜਮੀਨ ਤੇ ਚਾਰ ਹੋਰ ਲੋਕ ਜਖਮੀ ਹੋ ਗਏ ਹਨ। ਹੈਦਰਾਬਾਦ ਦੇ ਪੁਲੀਸ ਅਧਿਕਾਰੀ ਨੇ ਕਿਹਾ ਕਿ ਕਿਰਣ ਐਮਕੇ-2 ਜਹਾਜ ਇੱਕ ਇਮਾਰਤ ਨਾਲ ਟਕਰਾਉਣ ਨਾਲ ਦੁਰਘਟਨਾ ਗ੍ਰਸਤ ਹੋ ਗਿਆ। ਇਹ ਜਹਾਜ ‘ਸਾਗਰ ਪਵਨ’ ਇਰੋਬੇਟਿਕ ਟੀਮ ਦਾ ਹਿੱਸਾ ਸੀ ਅਤੇ ਇਹ ਇੱਕ ਪ੍ਰਦਰਸ਼ਨੀ ਵਿੱਚ ਭੇਗ ਲੈ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਪਾਇਲਟ ਦੀ ਮੌਤ ਹੋ ਗਈ ਹੈ। ਹੁਣ ਤੱਕ ਇੱਕ ਇਮਾਰਤ ਨੂੰ ਨੁਕਸਾਨ ਪਹੁੰਚਿਆ ਹੈ। ਇਸ ਗੱਲ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਇਮਾਰਤ ਦੇ ਅੰਦਰ ਕਿੰਨੇ ਲੋਕ ਸੀ-ਚਾਰ ਲੋਕ ਜਖਮੀ ਹਨ। ਅਧਿਕਾਰੀ ਨੇ ਦੱਸਿਆ ਕਿ ਜਖਮੀਆਂ ਨੂੰ ਹਸਪਤਾਲ ਲੈ ਜਾਇਆ ਗਿਆ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਦੁਰਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।






