Punjabi news paper from USA-Punjab news-India news
E-Mail   info@pardesnews.com
Managing Director & Publisher: Jeet Singh Sohi / Makhan Singh Sandhu Phone No.(917) 324-6008,Editor-in-Chief : Maninder Singh : 917-418-0234

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੜੋ

Read Sahib Shri Guru Granth Sahib ji

PRINT VIEW

ਪਿਛਲੇ ਅੰਕ ਪੜੋ

Read Previous Paper

ਪੰਜਾਬੀ ਗੀਤ ਸੁਣੋ

punjabi Geet
 

March 3, 2010

ਅਨਾਜ ਅਤੇ ਦਾਲਾਂ ਦੀਆਂ ਕੀਮਤਾਂ ਵਿੱਚ ਗਿਰਾਵਟ

ਨਵੀਂ ਦਿੱਲੀ, 3 ਮਾਰਚ– ਕੇਂਦਰੀ ਖਜ਼ਾਨਾ ਮੰਤਰਾਲੇ ਦੇ ਆਰਥਿਕ ਮਾਮਲਿਆਂ ਦੇ ਵਿਭਾਗ ਵਿੱਚ ਮੁੱਖ ਆਰਥਿਕ ਸਲਾਹਕਾਰ ਨੇ ਖੁਰਾਕੀ ਵਸਤਾਂ ਦੀਆਂ ਕੀਮਤਾਂ ਸਬੰਧੀ ਵਿਸਥਾਰ ਨਾਲ ਵੇਰਵੇ ਦਿੱਤੇ ਹਨ। ਸਲਾਹਕਾਰ ਅਨੁਸਾਰ ਭਾਵੇਂ ਮਹਿੰਗਾਈ ਤੇ ਲਗਾਤਾਰ ਕਾਬੂ ਪਾਉਣਾ ਜ਼ਰੂਰੀ ਹੈ ਪਰ ਅਸੀਂ ਇਸ ਗੱਲ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੇ ਕਿ ਖੁਰਾਕੀ ਵਸਤਾਂ ਦੀਆਂ ਕੀਮਤਾਂ ਵਿੱਚ ਪਿਛਲੇ ਕੁੱਝ ਹਫਤਿਆਂ ਤੋਂ ਲਗਾਤਾਰ ਗਿਰਾਵਟ ਜਾਰੀ ਹੈ । ਸਰਕਾਰੀ ਅੰਕੜੇ ਦੱਸਦੇ ਹਨ ਕਿ 28 ਨਵੰਬਰ,2009 ਨੂੰ ਖੁਰਾਕੀ ਵਸਤਾਂ ਦੀ ਮਹਿੰਗਾਈ ਦਰ 21.05 ਫੀਸਦੀ ਸੀ ਜੋ 9 ਜਨਵਰੀ, 2010 ਤੱਕ ਘੱਟ ਕੇ 16.81 ਫੀਸਦੀ ਰਹਿ ਗਈ। ਕੁਝ ਬੁਨਿਆਦੀ ਕਾਰਨਾਂ ਕਰਕੇ ਪਿਛਲੇ ਚਾਰ ਹਫਤਿਆਂ ਦੌਰਾਨ ਖੁਰਾਕੀ ਵਸਤਾਂ ਦੀਆਂ ਕੀਮਤਾਂ ਵਿੱਚ ਬਹੁਤ ਹੀ ਮਾਮੂਲੀ ਜਿਹਾ ਵਾਧਾ ਹੋਇਆ। ਫਲਾਂ, ਸਬਜ਼ੀਆਂ, ਦੁੱਧ, ਕਾਫੀ ਆਦਿ ਦੀਆਂ ਕੀਮਤਾਂ ਉਤੇ ਮੌਸਮ ਦਾ ਪ੍ਰਭਾਵ ਰਹਿੰਦਾ ਹੈ । 2 ਜਨਵਰੀ, 2010 ਨੂੰ ਇਨ੍ਹਾਂ ਵਸਤਾਂ ਦੀਆਂ ਕੀਮਤਾਂ ਵਿੱਚ 14.77 ਫੀਸਦੀ ਦਾ ਵਾਧਾ ਦਰਜ ਕੀਤਾ ਜਾ ਰਿਹਾ ਸੀ ਜੋ ਘੱਟ ਕੇ 14 ਫਰਵਰੀ, 2010 ਤੱਕ 12.2 ਫੀਸਦੀ ਤੱਕ ਆ ਗਿਆ। ਮੁੱਖ ਆਰਥਿਕ ਸਲਾਹਕਾਰ ਅਨੁਸਾਰ 9 ਜਨਵਰੀ ਤੋਂ ਬਾਅਦ ਦਾਲਾਂ ਦੀਆਂ ਕੀਮਤਾਂ ਵਿੱਚ ਵੀ ਕਮੀ ਆਉਣੀ ਜਾਰੀ ਹੈ। ਇਹ ਸਾਰਾ ਕੁਝ ਮਹਿੰਗਾਈ ਨੂੰ ਰੋਕਣ ਲਈ ਕੇਂਦਰ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦੇ ਫਲਸਰੂਪ ਹੋਇਆ ਹੈ ਕਿਉਂਕਿ ਮਹਿੰਗਾਈ ਦੀ ਦਰ ਹਮੇਸ਼ਾ ਪਿਛਲੇ ਸਾਲ ਦੇ ਨਿਸ਼ਚਿਤ ਸਮੇਂ ਦੀਆਂ ਕੀਮਤਾਂ ਨਾਲ ਤੁਲਨਾ ਕਰਕੇ ਕੱਢੀ ਜਾਂਦੀ ਹੈ ਇਸ ਲਈ ਕੀਮਤਾਂ ਵਿੱਚ ਤੁਲਨਾਤਮਿਕ ਉਤਾਰ ਚੜਾਅ ਸੁਭਾਵਿਕ ਹੈ। ਲੰਬੇ ਸਮੇਂ ਦਾ ਆਰਥਿਕ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਕੁਦਰਤੀ ਕਾਰਨਾਂ ਕਰਕੇ ਮੰਗ ਅਤੇ ਪੂਰਤੀ ਦੇ ਹਰੇਕ ਉਤਾਰ ਚੜਾਅ ਬਾਰੇ ਸਰਕਾਰ ਦਾ ਦਖਲ ਵਾਜਬ ਨਹੀਂ ਹੁੰਦਾ ਬਲਕਿ ਲੰਬੇ ਸਮੇਂ ਲਈ ਅਜਿਹੀ ਦਖਲਅੰਦਾਜ਼ੀ ਅਰਥਚਾਰੇ ਲਈ ਹਾਨੀਕਾਰਕ ਹੁੰਦੀ ਹੈ ਤੇ ਕਈ ਵਾਰ ਇਸ ਕਾਰਨ ਕਾਲਾ ਬਜ਼ਾਰੀ ਵੀ ਹੋਣ ਲੱਗ ਪੈਂਦੀ ਹੈ।

 
HOME | Punjab News | USA | EDITORIAL | PHOTO GALLERY | ADVERTISEMENT | FEED BACK | ABOUT US | CONTACT US
USA Visa | India Results | Sports India | Music | Punjab BSNL | Punjab Govt's Official Website | Sports India | Counsalor Passport Visa
Download Winamp | Download Real Player
Copyright © 2007 Pardes News, All Rights Reserved.  Email   info@pardesnews.com