ਬ੍ਰਾਜੀਲੀਆ, 4 ਮਾਰਚ — ਬ੍ਰਾਜੀਲ ਅਤੇ ਅਮਰੀਕਾ ਇਰਾਨ ਦੇ ਸ਼ੱਕੀ ਪ੍ਰਮਾਣੂ ਪ੍ਰੋਗਰਾਮ ਤੇ ਆਮਣੇ ਸਾਹਮਣੇ ਆ ਗਏ ਹਨ। ਬ੍ਰਾਜੀਲ ਦੇ ਰਾਸ਼ਟਰਪਤੀ ਲੁਈਜ ਇਨੇਸਿਓ ਲੂਲਾ ਡਾਸਿਲਵਾ ਨੇ ਚਿਤਾਵਨੀ ਦਿੱਤੀ ਹੈ ਕਿ ਦੁਨੀਆਂ ਇਰਾਨ ਨੂੰ ਹਾਸ਼ੀਏ ਤੇ ਧੱਕਣ ਲਈ ਦਬਾਅ ਨਾ ਪਾਵੇ। ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨਾਲ ਵਾਰਤਾ ਦੌਰਾਨ ਲੂਲਾ ਅਤੇ ਉਨ੍ਹਾਂ ਦੇ ਵਿਦੇਸ਼ ਮੰਤਰੀ ਸੇਲਸੋ ਅਮੋਰੀਮ ਨੇ ਲਗਾਤਾਰ ਇਸ ਗੱਲ ਤੇ ਜੋਰ ਦਿੱਤਾ ਕਿ ਇਰਾਨ ਨਾਲ ਵਾਰਤਾ ਹੋਣੀ ਚਾਹੀਦੀ ਹੈ। ਲੂਲਾ ਨੇ ਵਾਰਤਾ ਦੌਰਾਨ ਕਿਹਾ ਕਿ ਇਰਾਨ ਨੂੰ ਹਾਸ਼ੀਏ ਤੇ ਧੱਕਣਾ ਵਿਵੇਕਪੂਰਣ ਕੰਮ ਨਹੀਂ ਹੈ ਬਲਕਿ ਇਹ ਯਕੀਨੀ ਕਰਨਾ ਵਿਵੇਕਪੂਰਣ ਹੈ ਕਿ ਇਰਾਨ ਨਾਲ ਲਗਾਤਾਰ ਵਾਰਤਾ ਹੋਵੇ।
ਦੂਜੇ ਪਾਸੇ ਹਿਲੇਰੀ ਨੇ ਇੱਕ ਪੱਤਰਕਾਰ ਵਾਰਤਾ ਵਿੱਚ ਕਿਹਾ ਕਿ ਇਸਲਾਮਿਕ ਦੇਸ਼ ਤੇ ਸੰਯੁਕਤ ਰਾਸ਼ਟਰ ਦੀ ਪਾਬੰਦੀ ਲਗਾਉਣਾ ਹੀ ਉਸ ਨੂੰ ਵਾਰਤਾ ਦੀ ਮੇਜ ਤੇ ਲਿਆਉਣ ਦਾ ਸਿਰਫ ਇੱਕ ਰਸਤਾ ਹੈ।






