Punjabi news paper from USA-Punjab news-India news
E-Mail   info@pardesnews.com
Managing Director & Publisher: Jeet Singh Sohi / Makhan Singh Sandhu Phone No.(917) 324-6008,Editor-in-Chief : Maninder Singh : 917-418-0234

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੜੋ

Read Sahib Shri Guru Granth Sahib ji

PRINT VIEW

ਪਿਛਲੇ ਅੰਕ ਪੜੋ

Read Previous Paper

ਪੰਜਾਬੀ ਗੀਤ ਸੁਣੋ

punjabi Geet
 

March 4, 2010

ਦੱਖਣੀ ਤਾਇਵਾਨ ਵਿੱਚ ਭੂਚਾਲ ਆਇਆ

ਤਾਇਪੇ, 4 ਮਾਰਚ  ਦੱਖਣੀ ਤਾਇਵਾਨ ਨੂੰ ਅੱਜ 6.4 ਦੀ ਗਤੀ ਵਾਲੇ ਭੂਚਾਲ ਨੇ ਦਹਿਲਾ ਦਿੱਤਾ ਹੈ, ਜਿਸ ਨਾਲ ਭਾਰੀ ਨੁਕਸਾਨ ਹੋਇਆ ਅਤੇ ਟਾਪੂ ਵਿੱਚ ਚਾਰੇ ਪਾਸੇ ਸੰਚਾਰ ਵਿਵਸਥਾ ਠੱਪ ਹੋ ਗਈ ਹੈ। ਸਥਾਨਕ ਮੀਡੀਆ ਦੀਆਂ ਖਬਰਾਂ ਵਿੱਚ ਦੱਸਿਆ ਗਿਆ ਹੈ ਕਿ ਭੂਚਾਲ ਨਾਲ ਕਈ ਲੋਕ ਜਖਮੀ ਹੋ ਗਏ ਹਨ। ਭੂਚਾਲ ਦਾ ਕੇਂਦਰ ਰਾਜਧਾਨੀ ਤਾਈਪੇ ਤੋਂ ਲਗਭਗ 400 ਕਿਲੋਮੀਟਰ ਦੂਰ ਕੋਹੋਸਿਉਂਗ ਵਿੱਚ ਸੀ। ਬਹਿਰਹਾਲ, ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ।
ਕੇਂਦਰੀ ਮੌਸਮ ਬਿਊਰੋ ਦੇ ਭੂਚਾਲ ਵਿਗਿਆਨ ਕੇਂਦਰ ਦੇ ਨਿਰਦੇਸ਼ਕ ਕੁਓ ਕਾਈ ਵੇਨ ਨੇ ਦੱਸਿਆ ਕਿ ਤਾਇਵਾਨ ਵਿੱਚ ਆਇਆ ਭੂਚਾਲ ਭੂਗਰਭ ਤੌਰ ਤੇ ਉਸ ਭੂਚਾਲ ਨਾਲ ਜੁੜਿਆ ਹੋਇਆ ਨਹੀਂ ਹੈ, ਜਿਸ ਨੇ ਹਾਲ ਹੀ ਵਿੱਚ ਚਿਲੀ ਵਿੱਚ ਭਾਰੀ ਨੁਕਸਾਨ ਪਹੁੰਚਾਇਆ ਸੀ। ਚਿਲੀ ਵਿੱਚ 800 ਲੋਕਾਂ ਦੀ ਮੌਤ ਹੋ ਗਈ ਸੀ।

 
HOME | Punjab News | USA | EDITORIAL | PHOTO GALLERY | ADVERTISEMENT | FEED BACK | ABOUT US | CONTACT US
USA Visa | India Results | Sports India | Music | Punjab BSNL | Punjab Govt's Official Website | Sports India | Counsalor Passport Visa
Download Winamp | Download Real Player
Copyright © 2007 Pardes News, All Rights Reserved.  Email   info@pardesnews.com