ਨਵੀਂ ਦਿੱਲੀ, 4 ਮਾਰਚ — ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਪੈਟ੍ਰੋਲ ਅਤੇ ਡੀਜਲ ਦੀਆਂ ਵਧੀਆਂ ਕੀਮਤਾਂ ਨੂੰ ਵਾਪਸ ਲੈਣ ਬਾਰੇ ਕੋਈ ਜਿਕਰ ਨਾ ਕਰਦਿਆਂ ਵਿਤ ਮੰਤਰੀ ਪ੍ਰਣਵ ਮੁਖਰਜੀ ਵੱਲੋਂ ਪੇਸ਼ ਬਜਟ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਨੂੰ ਆਪਣੀਆਂ ਸਮਾਜਿਕ ਜਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਸੰਸਾਧਨ ਵਧਾਉਣ ਦੀ ਲੋੜ ਹੈ। ਸੋਨੀਆ ਨੇ ਇੱਥੇ ਕਾਂਗਰਸ ਸੰਸਦੀ ਦਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੁਰਾਕ ਵਸਤੂਆਂ ਦੀਆਂ ਕੀਮਤਾਂ ਤੇ ਕੰਟਰੋਲ ਸਾਡੀ ਪਹਿਲ ਬਣੀ ਹੋਈ ਹੈ ਇਸ ਦੇ ਲਈ ਅਸੀਂ ਸਾਰੀ ਸ਼ਕਤੀ ਲਗਾ ਦਿੱਤੀ ਹੈ।
ਉਹਨਾਂ ਕਿਹਾ ਕਿ ਹਾਲਾਂਕਿ ਤੱਥ ਇਹ ਹੈ ਕਿ ਇਹ ਸੰਕਟ ਉਹਨਾਂ ਬਾਹਰੀ ਹਾਲਾਤਾਂ ਨਾਲ ਪੈਦਾ ਹੋਇਆ ਹੈ ਜੋ ਸਾਡੇ ਕੰਟਰੋਲ ਤੋਂ ਬਾਹਰ ਹੈ। ਸੋਨੀਆ ਨੇ ਆਪਣੇ ਤਿੰਨ ਪੇਜ ਦੇ ਭਾਸ਼ਣ ਵਿੱਚ ਬਜਟ ਵਿੱਚ ਪੈਟ੍ਰੋਲ ਅਤੇ ਡੀਜਲ ਤੇ ਉਤਪਾਦ ਟੈਕਸ ਵਧਾਏ ਜਾਣ ਦਾ ਕੋਈ ਜਿਕਰ ਨਾ ਕਰਦਿਆਂ ਕਿਹਾ ਕਿ ਪ੍ਰਣਵ ਕੱਲ੍ਹ ਤੁਹਾਨੂੰ ਪਹਿਲਾਂ ਹੀ ਨਵੀਂ ਪਹਿਲ ਸ਼ੁਰੂ ਕਰਨ ਬਾਰੇ ਜਾਣੂ ਕਰਵਾ ਚੁੱਕੇ ਹਨ। ਮੈਨੂੰ ਯਕੀਨ ਹੈ ਕਿ ਇਸ ਨਾਲ ਤੁਹਾਨੂੰ ਵਿਰੋਧੀ ਧਿਰ ਦੇ ਪ੍ਰਚਾਰ ਦਾ ਜਵਾਬ ਦੇਣ ਵਿੱਚ ਮਦਦ ਮਿਲੇਗੀ। ਉਹਨਾਂ ਨੇ ਬਜਟ ਪ੍ਰਸਤਾਵਾਂ ਦਾ ਸਮਰਥਨ ਕਰਦਿਆਂ ਕਿਹਾ ਕਿ ਸਾਨੂੰ ਬਹੁਤ ਸਾਰੀਆਂ ਸਮਾਜਿਕ ਜਿੰਮੇਵਾਰੀਆਂ ਨੂੰ ਨਿਭਾਉਣਾ ਹੈ ਅਤੇ ਇਸ ਦੇ ਲਈ ਸਾਨੂੰ ਜਰੂਰੀ ਹੱਲ ਜੁਟਾਉਣੇ ਹਨ। ਮੈਂ ਵਿੱਤ ਮੰਤਰੀ ਨੂੰ ਇੱਕ ਸ਼ਾਨਦਾਰ ਅਤੇ ਸੰਤੁਲਿਤ ਕੰਮ ਲਈ ਵਧਾਈ ਦਿੰਦੀ ਹਾਂ ਜਿਸ ਦਾ ਵਿਆਪਕ ਤੌਰ ਤੇ ਸਵਾਗਤ ਕੀਤਾ ਗਿਆ ਹੈ।






