ਇਸਲਾਮਾਬਾਦ, 6 ਮਾਰਚ – ਮੁੰਬਈ ਹਮਲੇ ਦੇ ਸਬੰਧ ਵਿੱਚ ਭਾਰਤ ਵੱਲੋਂ ਦਿੱਤੇ ਗਏ ਤਾਜਾ ਡੋਜੀਅਰ ਨੂੰ ਪਾਕਿਸਤਾਨ ਦੇ ਵਿਦੇਸ਼ ਸਕੱਤਰ ਸਲਮਾਨ ਬਸ਼ੀਰ ਨੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਰਹਿਮਾਨ ਮਲਿਕ ਨੂੰ ਸੌਂਪ ਦਿੱਤਾ ਹੈ। ਬਸ਼ੀਰ ਨੂੰ ਇਹ ਡੋਜੀਅਰ ਉਹਨਾਂ ਦੇ ਹਾਲ ਦੇ ਭਾਰਤ ਦੌਰੇ ਦੇ ਦੌਰਾਨ ਸੌਂਪਿਆ ਗਿਆ ਸੀ। ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਰਤ ਵੱਲੋਂ ਬਸ਼ੀਰ ਨੂੰ ਦਿੱਤਾ ਡੋਜੀਅਰ ਸਮੀਖਿਆ ਲਈ ਗ੍ਰਹਿ ਮੰਤਰਾਲੇ ਨੂੰ ਸੌਂਪਿਆ ਗਿਆ ਹੈ।
ਬਿਆਨ ਵਿੱਚ ਡੋਜੀਅਰ ਦੇ ਮੂਲ ਤੱਤਾਂ ਬਾਰੇ ਵਿਸਤ੍ਰਿਤ ਬਿਊਰਾ ਨਹੀਂ ਦਿੱਤਾ ਗਿਆ ਹੈ ਪਰ ਮੀਡੀਆ ਖਬਰਾਂ ਦੇ ਅਨੁਸਾਰ ਇਸ ਵਿੱਚ ਮੁੰਬਈ ਹਮਲਿਆਂ ਬਾਰੇ ਭਾਰਤੀ ਜਾਂਚ ਕਰਤਾਵਾਂ
ਵੱਲੋਂ ਜੁਟਾਈ ਗਈ ਵਾਧੂ ਸੂਚਨਾ ਹੈ।
ਮੀਡੀਆ ਖਬਰਾਂ ਦੇ ਅਨੁਸਾਰ ਡੋਜੀਅਰ ਵਿੱਚ ਮੁੰਬਈ ਹਮਲਾਵਰਾਂ ਅਤੇ ਉਹਨਾਂ ਦੇ ਆਕਾਵਾਂ ਦੇ ਵਿਚਾਲੇ ਇੰਟਰਨੈਟ ਸੰਵਾਦ ਦਾ ਬਿਊਰਾ ਹੈ ਅਤੇ ਪਾਕਿਸਤਾਨ ਸਥਿਤ ਕੁੱਝ ਸ਼ੱਕੀਆਂ ਬਾਰੇ ਸਵਾਲ ਪੁੱਛੇ ਗਏ ਹਨ। ਗ੍ਰਹਿ ਮੰਤਰੀ ਰਹਿਮਾਨ ਮਲਿਕ ਦੇ ਹਵਾਲੇ ਨਾਲ ਸਮਾਚਾਰ ਚੈਨਲਾਂ ਨੇ ਕਿਹਾ ਕਿ ਮੁੰਬਈ ਹਮਲਿਆਂ ਦੇ ਮਾਮਲਿਆਂ ਵਿੱਚ ਪਾਕਿਸਤਾਨੀ ਅਧਿਕਾਰੀਆਂ ਨੇ ਸੱਤ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਫਿਲਹਾਲ ਅਦਾਲਤ ਵਿਚ ਉਹਨਾਂ ਤੇ ਮੁਕੱਦਮਾ ਚੱਲ ਰਿਹਾ ਹੈ।
ਮੀਡੀਆ ਰਿਪੋਰਟਾਂ ਦੇ ਅਨੁਸਾਰ ਮਲਿਕ ਨੇ ਇਹ ਵੀ ਕਿਹਾ ਹੈ ਕਿ ਸਰਕਾਰ ਵਿਧਾਨਿਕ ਪ੍ਰਕ੍ਰਿਆ ਵਿੱਚ ਦਖਲਅੰਦਾਜੀ ਨਹੀਂ ਕਰ ਸਕਦੀ ਹੈ ਅਤੇ ਅਦਾਲਤ ਦੇ ਫੈਸਲਿਆਂ ਦਾ ਭਾਰਤ ਨੂ ਨੂੰਇੰਤਜਾਰੋਨਾ ਚਾਹੀਦਾ ਹੈ। ਪਾਕਿਸਤਾਨੀ ਵਿਦੇਸ਼ ਸਕੱਤਰ ਸਲਮਾਨ ਬਸ਼ੀਰ ਨੇ ਪਿਛਲੇ ਮਹੀਨੇ ਭਾਰਤ ਦੌਰੇ ਤੇ ਆਪਣੀ ਹਮਰੁਤਬਾ ਨਿਰੁਪਮਾ ਰਾਓ ਨਾਲ ਹੋਈ ਗੱਲਬਾਤ ਨਾਲ ਵੀ ਮਲਿਕ ਨੂੰ ਜਾਣੂ ਕਰਵਾਇਆ।






