ਵਾਸ਼ਿੰਗਟਨ, 6 ਮਾਰਚ- ਅਮਰੀਕਾ ਨੇ ਕਿਹਾ ਹੈ ਕਿ ਸਾਰੀਆਂ ਮੁੱਖ ਵੈਸ਼ਵਿਕ ਚੁਣੌਤੀਆਂ ਵਿੱਚ ਭਾਰਤ ਦੀ ਇੱਕ ਮਹੱਤਵਪੂਰਨ ਭੂਮਿਕਾ ਹੈ। ਦੱਖਣੀ ਅਤੇ ਮੱਧ ਏਸ਼ੀਆ ਦੇ ਸਹਾਇਕ ਵਿਦੇਸ਼ ਮੰਤਰੀ ਰਾਬਰਟ ਬਲੈਕ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਵੈਸ਼ਵਿਕ ਆਰਥਿਕ ਮੰਦੀ ਤੋਂ ਲੈ ਕੇ ਊਰਜਾ ਸੁਰੱਖਿਆ, ਜਲਵਾਯੂ ਬਦਲਾਓ ਅਤੇ ਜਨਸੰਹਾਰ ਦੇ ਹਥਿਆਰਾਂ ਦੇ ਪਸਾਰ ਤੱਕ, ਇਸ ਸਦੀ ਦੀਆਂ ਲਗਭਗ ਸਾਰੀਆਂ ਮੁੱਖ ਚੁਣੌਤੀਆਂ ਵਿੱਚ ਭਾਰਤ ਦੀ ਮਹੱਤਵਪੂਰਨ ਭੂਮਿਕਾ ਹੈ।
ਜਾਨ ਹਾਪਕਿੰਸ ਯੂਨੀਵਰਸਿਟੀ ਦੇ ਮਾਡਲ ਸੰਯੁਕਤ ਰਾਸ਼ਟਰ ਸੰਮੇਲਨ ਵਿੱਚ ਬਲੈਕ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਸੰਯੁਕਤ ਰਾਸ਼ਟਰ ਵਿੱਚ ਪਹਿਲਾਂ ਇੱਕ ਅਲੱਗ ਰਸਤਾ ਅਪਣਾਉਂਦੇ ਰਹੇ ਹਨ, ਪਰ ਹੁਣ ਦੋਵਾਂ ਦੇਸ਼ਾਂ ਦੇ ਹਿਤ ਇੱਕੋ ਹਨ। ਉਹਨਾਂ ਕਿਹਾ ਕਿ ਗੁਟ ਨਿਰਪੱਖ ਅੰਦੋਲਨ ਦੇ ਆਗੂ ਦੇ ਰੂਪ ਵਿੱਚ ਭਾਰਤ ਦੇ ਇਤਿਹਾਸ ਨੂੰ ਦੇਖਦਿਆਂ ਅਸੀਂ ਕਦੇ ਕਦੇ ਸੰਯੁਕਤ ਰਾਸ਼ਟਰ ਵਿੱਚ ਵਿਚਾਰਕ ਭਿੰਨਤਾ ਦੀ ਸਥਿਤੀ ਵਿੱਚ ਹੁੰਦੇ ਸਾਂ ਅਤੇ ਭਾਰਤ ਨੇ ਕਸ਼ਮੀਰ ਵਰਗੇ ਸੰਵੇਦਨਸ਼ੀਲ ਮੁੱਦਿਆਂ ਤੇ ਸੰਯੁਕਤ ਰਾਸ਼ਟਰ ਦੀ ਹਿੱਸੇਦਾਰੀ ਦਾ ਵਿਰੋਧ ਕੀਤਾ ਹੈ।
ਬਲੈਕ ਨੇ ਕਿਹਾ ਕਿ ਇਸ ਦੇ ਬਾਵਜੂਦ ਸਾਡੇ ਰਾਸ਼ਟਰੀ ਹਿਤਾਂ ਦੇ ਇੱਕੋ ਜਿਹਾ ਹੋਣ ਦੇ ਕਾਰਨ ਸਾਨੂੁੰ ਉਮੀਦ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਅਸੀਂ ਭਾਰਤ ਦੇ ਨਾਲ ਸਮਾਨ ਆਧਾਰ ਤੇ ਖੜ੍ਹੇ ਹੋਵਾਂਗੇ। ਬਲੈਕ ਨੇ ਕਿਹਾ ਕਿ ਇਸ ਤੋਂ ਇਲਾਵਾ ਭਾਰਤ ਉਹਨਾਂ ਦੇਸ਼ਾਂ ਵਿੱਚੋਂ ਇੱਕ ਹੈ ਜੋ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਸਥਾਈ ਸੀਟ ਪਾਉਣਾ ਚਾਹੁੰਦੇ ਹਨ। ਭਾਰਤ ਤੋਂ ਇਲਾਵਾ ਬ੍ਰਾਜੀਲ, ਜਰਮਨੀ ਅਤੇ ਜਾਪਾਨ ਵੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਸਥਾਈ ਮੈਂਬਰਸ਼ਿਪ ਪਾਉਣਾ ਚਾਹੁੰਦੇ ਹਨ। ਹੁਣ ਤੱਕ ਅਮਰੀਕਾ ਸਿਰਫ ਜਾਪਾਨ ਦਾ ਸਮਰਥਨ ਕਰਦਾ ਰਿਹਾ ਹੈ ਅਤੇ ਉਸ ਨੇ ਭਾਰਤ ਨੂੰ ਸਮਰਥਨ ਦਾ ਕੋਈ ਵਾਅਦਾ ਨਹੀਂ ਕੀਤਾ ਹੈ। ਹਾਲਾਂਕਿ ਓਬਾਮਾ ਪ੍ਰਸ਼ਾਸਨ ਦੇਸ਼ ਨੂੰ ਅਮਰੀਕਾ ਦਾ ਸੁਭਾਵਿਕ ਸਹਿਯੋਗੀ ਕਰਾਰ ਦਿੰਦਾ ਹੈ। ਬਲੈਕ ਨੇ ਕਿਹਾ ਕਿ ਭਾਰਤ ਸੰਯੁਕਤ ਰਾਸ਼ਟਰ ਦੀ ਮਹੱਤਤਾ ਨਜ਼ੂੰ ਸਮਝਦਾ ਹੈ।






