ਕੋਚੀ, 6 ਮਾਰਚ -ਲਕਸ਼ਦੀਪ ਤੋਂ ਲਗਭਗ 900 ਸਮੁੰਦਰੀ ਮੀਲ ਦੀ ਦੂਰੀ ਤੇ ਮੌਜੂਦ ਮਾਲਟਾ ਦੇ ਇੱਕ ਜਹਾਜ ਨੂੰ ਡਾਕੂਆਂ ਤੋਂ ਖਤਰਾ ਹੋਣ ਦੀਆਂ ਖਬਰਾਂ ਦੇ ਦੌਰਾਨ ਨੌਸੈਨਾ ਨੇ ਆਪਣੇ ਜਹਾਜ ‘ਆਈ ਐਨ ਐਸ ਸੁਜਾਤਾ’ ਨੂੰ ਮਦਦ ਲਈ ਰਵਾਨਾ ਕਰ ਦਿੱਤਾ ਹੈ। ਨੌਸੈਨਾ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਮਾਲਟਾ ਦਾ ਜਹਾਜ ‘ਐਮ ਵੀ ਮੇਲਿਨਾ’ ਯੂਕ੍ਰੇਨ ਤੋਂ ਉੜੀਸਾ ਦੇ ਪਾਰਾਦੀਪ ਆ ਰਿਹਾ ਸੀ, ਉਦੋਂ ਉਸ ਨੂੰ ਡਾਕੂਆਂ ਨੇ ਧਮਕੀ ਦਿੱਤੀ।






