ਨਵੀਂ ਦਿੱਲੀ/ਜਲੰਧਰ 6 ਮਾਰਚ–ਸ਼ਨੀਵਾਰ ਨੂੰ ਖੇਡੇ ਗਏ ਗਰੁੱਪ ਬੀ ਦੇ ਇੱਕ ਮੈਚ ’ਚ ਅੱਜ ਅਸਟਰੇਲੀਆ ਨੇ ਸਪੇਨ ਨੂੰ ਹਰਾ ਦਿੱਤਾ। ਆਸਟ੍ਰੇਲੀਆ ਨੇ ਮੈਚ ’ਚ 2 ਗੋਲ ਕੀਤਾ। ਜਵਾਬ ’ਚ ਸਪੇਨ ਦੀ ਟੀਮ ਨੇ ਇੱਕ ਵੀ ਗੋਲ ਨਹੀਂ ਕਰ ਸਕੀ। ਅਸਟ੍ਰੇਲੀਆ ਦੀ ਵਰਲਡ ਕੱਪ ਦੇ ਲੀਗ ਮੈਚਾਂ ’ਚ ਇਹ ਲਗਾਤਾਰ ਤੀਸਰੀ ਜਿੱਤ ਹੈ। ਆਪਣੇ ਪਹਿਲੇ ਮੈਚ ’ਚ ਅਸਟ੍ਰੇਲੀਆ ਇੰਗਲੈਂਡ ਤੋਂ ਹਾਰ ਗਿਆ ਸੀ। ਉਸ ਤੋਂ ਬਾਅਦ ਉਸ ਨੇ ਆਪਣੇ ਤਿੰਨੇ ਮੈਚ ਜਿੱਤ ਲਏ ਹਨ। ਚਾਰ ਮੈਚਾਂ ਦੇ ਬਾਅਦ ਉਸ ਦੇ 9 ਪੁਆਇੰਟ ਹੈ। ਉੱਧਰ ਸਪੇਨ ਪਹਿਲੇ ਚਾਰ ਮੈਚਾਂ ’ਚੋਂ ਦੋ ਮੈਚ ਹੀ ਜਿੱਤ ਸਕੇ ਅਤੇ ਹੁਣ ਉਸ ਦੇ 4 ਪੁਆਇੰਟ ਹਨ।






