|
|
|
|
|
Managing Director & Publisher: Jeet Singh Sohi / Makhan Singh Sandhu Phone No.(917) 324-6008,Editor-in-Chief
: Maninder Singh : 917-418-0234 |
|
|
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੜੋ |
|
|
PRINT VIEW |
 |
|
ਪਿਛਲੇ ਅੰਕ ਪੜੋ
|
|
|
ਪੰਜਾਬੀ ਗੀਤ ਸੁਣੋ
|
|
|
| Culture News |
ਰਜਨੀਕਾਂਤ ਦੀ ਬੇਟੀ ਸੌਂਦਰਿਆ ਵਿਆਹ ਬੰਧਨ ਵਿੱਚ ਬੱਝੀ ਚੇਨਈ, 3 ਸਤੰਬਰ — ਤਮਿਲ ਫਿਲਮਾਂ ਦੇ ਸੁਪਰਸਟਾਰ ਰਜਨੀਕਾਂਤ ਦੌ ਛੋਟੀ ਪੁੱਤਰੀ ਸੌਂਦਰਿਆ ਅੱਜ ਇੱਥੇ ਆਯੋਜਿਤ ਇੱਕ ਵਿਆਹ ਸਮਾਰੋਹ ਵਿੱਚ ਸ਼ਹਿਰ ਦੇ ਇੱਕ ਜਾਣੇ ਪਛਾਣੇ ਉਦਯੋਗਪਤੀ ਨਾਲ ਵਿਆਹ ਦੇ ਰਿਸ਼ਤੇ ਵਿੱਚ ਬੱਝ ਗਈ। ਰਜਨੀਕਾਂਤ ਨੇਆਪਣੇ ਪ੍ਰਸ਼ੰਸਕਾਂ ਨੂੰ ਦਿੱਤੇ ਸੰਦੇਸ਼ ਵਿੱਚ ਕਿਹਾ ਕਿ ਉਹ ਆਪਣੇ ਸਾਰੇ ਪ੍ਰਸ਼ੰਸਕਾਂ ਨੂੰ ਆਪਣੀ ਪੁੱਤਰੀ ਦੇ ਵਿਆਹ ਸਮਾਰੋਹ ਵਿੱਚ ਸੱਦਣਾ ਚਾਹੁੰਦੇ ਸਨ ਪਰ ਸਥਾਨ ਅਤੇ ਹੋਰ ਇੰਤਜਾਮਾਂ ਦੀ ਕਮੀ ਕਾਰਨ ਉਹ ਅਜਿਹਾ ਨਹੀਂ ਕਰ ਸਕੇ। ਉਹਨਾਂ ਕਿਹਾ ਕਿ ਭਾਰੀ ਮਨ ਨਾਲ ਮੈਂ ਤੁਹਾਨੂੰ ਵਿਆਹ ਸਮਾਰੋਹ ਵਿੱਚ ਨਾ ਸੱਦਣ ਦਾ ਫੈਸਲਾ ਕੀਤਾ। ਪਰੰਤੂ ਮੈਂ ਤੁਹਾਨੂੰ ਸਾਰਿਆਂ ਨੂੰ ਨਵੀਂ ਜੋੜੀ ਨੂੰ ਆਪਣਾ ਆਸ਼ੀਰਵਾਦ ਦੇਣ ਦੀ ਅਪੀਲ ਕਰਦਾ ਹਾਂ।
Read More..
35 ਸਾਲ ਬਾਅਦ ਵੀ ਬਰਕਰਾਰ ਹੈ ਸ਼ੋਲੇ ਦਾ ਜਾਦੂ ਨਵੀਂ ਦਿੱਲੀ, 24 ਜੁਲਾਈ -ਸ਼ੋਲੇ ਦੇ ਨਿਰਮਾਣ ਲਈ ਕਈ ਹਾਲੀਵੁਡ ਫਿਲਮਾਂ ਤੋਂ ਪ੍ਰੇਰਣਾ ਲਈ ਗਈ ਸੀ ਪਰ ਇਹ ਇੱਕ ਅਜਿਹੀ ਭਾਰਤੀ ਫਿਲਮ ਸੀ ਜਿਸ ਵਿੱਚ ਨਾਟਕ ਅਤੇ ਤ੍ਰਾਸਦੀ, ਰੋਮਾਂਸ ਅਤੇ ਹਿੰਸਾ, ਕਾਮੇਡੀ ਅਤੇ ਮਾਰਧਾੜ ਦੇ ਵਿਚਾਲੇ ਬਿਹਤਰ ਸੰਤੁਲਨ ਸੀ। ਇਸ ਸਾਲ 15 ਅਗਸਤ ਨੂੰ ਸ਼ੋਲੇ ਨੂੰ ਪ੍ਰਦਰਸ਼ਿਤ ਹੋਏ 35 ਸਾਲ ਹੋ ਜਾਣਗੇ। ਤਿੰਨ ਦਹਾਕੇ ਤੋਂ ਵੀ ਲੰਬਾ ਸਮਾਂ ਬੀਤ ਜਾਣ ਤੋਂ ਬਾਅਦ ਸ਼ੋਲੇ ਦੇ ਗੱਬਰ, ਜੈ, ਵੀਰੂ ਅਤੇ ਬਸੰਤੀ ਦਾ ਜਾਦੂ ਹੁਣ ਵੀ ਬਰਕਰਾਰ ਹੈ। ਸ਼ੋਲੇ ਅੱਜ ਵੀ ਭਾਰਤੀ ਸਿਨੇਮਾ ਲਈ ਇੱਕ ਸੰਦਰਭ ਬਿੰਦੂ ਹੈ ਅਤੇ ਇਸ ਨੂੰ ਕਿਸੇ ਇੱਕ ਵਿਸ਼ੇਸ਼ ਸ਼ੈਲੀ ਦੀ ਫਿਲਮ ਕਹਿਣਾ ਮੁਸ਼ਕਿਲ ਹੈ। ਇਹ ਜੈ ਅਤੇ ਵੀਰੂ ਦੀ ਕਦੇ ਨਾ ਖਤਮ ਹੋਣ ਵਾਲੀ ਦੋਸਤੀ, ਇੱਕ ਨੌਜਵਾਨ ਵਿਧਵਾ ਦੇ ਖਾਮੋਸ਼ ਪਿਆਰ, ਇੱਕ ਟਾਂਗੇ ਵਾਲੀ ਅਤੇ ਇੱਕ ਚੋਰ ਦੇ ਵਿਚਾਲੇ ਰੋਮਾਂਸ, ਇੱਕ ਆਦਰਸ਼ਵਾਦੀ ਪੁਲੀਸ ਅਧਿਕਾਰੀ ਦੇ ਤ੍ਰਾਸਦ ਜੀਵਨ ਅਤੇ ਦਹਿਸ਼ਤ ਦੀ ਪਹਿਚਾਣ ਬਣੇ ਡਾਕੂ ਗੱਬਰ ਸਿੰਘ ਦੀ ਕਹਾਣੀ ਹੈ।
Read More..
|
|
|
|