Chose Size1024*768800*600 Download Punjabi Fonts
E-Mail   info@pardesnews.com

Managing Director & Publisher: Jeet Singh Sohi / Makhan Singh Sandhu Phone No.(917) 324-6008, Editor-in-Chief : Maninder Singh : 917-418-0234

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੜੋ

Read Sahib Shri Guru Granth Sahib ji

ਪਿਛਲੇ ਅੰਕ ਪੜੋ

Read Previous Paper

ਪੰਜਾਬੀ ਗੀਤ ਸੁਣੋ

punjabi Geet
ਅਮਰਿੰਦਰ ਨੂੰ ਮਿਲਿਆ 9 ਦਰਬਾਰੀ ਰਤਨਾਂ ਦਾ ਸਰਟੀਫ਼ੀਕੇਟ ਅਕਾਲੀ ਖਦਸ਼ਿਆਂ ਦੀ ਪੁਸ਼ਟੀ: ਚੰਦੂਮਾਜਰਾ

ਚੰਡੀਗੜ੍ਹ: 18 ਅਗਸਤ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦੁਆਲੇ ਇਕੱਠੇ ਹੋਏ 9 ਦਰਬਾਰੀ ਰਤਨ ਕਾਂਗਰਸੀ ਵਿਧਾਇਕਾਂ ਵੱਲੋਂ ਉਸਨੂੰ ਜ਼ਾਰੀ ਕੀਤੇ ਸਹੀ ਦਿਮਾਗੀ ਦੀ ਦਸ਼ਾ ਦੇ ਸਰਟੀਫ਼ੀਕੇਟ ਤੇ ਚੁਸਕੀ ਲੈਂਦਿਆਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ:ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਹੁਣ ਇਹ ਸਾਬਤ ਹੋ ਗਿਆ ਹੈ ਕਿ ਅਮਰਿੰਦਰ ਸਿੰਘ ਦੂਜੀ ਕਤਾਰ ਦੇ ਕਾਂਗਰਸੀ ਲੀਡਰਾਂ ਦਾ ਵੀ ਵਿਸ਼ਵਾਸ਼ ਖੋ ਚੁੱਕੇ ਹਨ ਅਤੇ ਕੇਵਲ ਤੀਜੀ ਕਤਾਰ ਦੇ ਰਹਿਮੋ-ਕਰਮ ਤੇ ਰਹਿ ਗਏ ਹਨ। ਅੱਜ ਇਥੇ ਜਾਰੀ ਇੱਕ ਬਿਆਨ ਵਿਚ ਪ੍ਰੋ:ਚੰਦੂਮਾਜ਼ਰਾ ਨੇ ਕਿਹਾ ਕਿ ਹੈਰਾਨੀ ਇਸ ਗੱਲ ਦੀ ਹੈ ਕਿ 9 ਕਾਂਗਰਸੀ ਐਮ.ਐਲ.ਏ ਤਾਂ ਕੈ:ਅਮਰਿੰਦਰ ਸਿੰਘ ਦੀ ਦਿਮਾਗੀ ਸਥਿਤੀ ਦੇ ਠੀਕ ਹੋਣ ਬਾਰੇ ਸਰਟੀਫੀਕੇਟ ਜ਼ਾਰੀ ਕਰ ਰਹੇ ਹਨ ਪਰ ਖੁਦ ਅਮਰਿੰਦਰ ਸਿੰਘ ਨੂੰ ਇੰਨਾ ਹੌਸਲਾ ਨਹੀਂ ਦੇ ਸਕੇ ਕਿ ਉਹ ਸਾਹਮਣੇ ਆ ਕੇ ਪੰਜਾਬੀਆਂ ਨੂੰ ਇਹ ਵਿਸ਼ਵਾਸ ਦੁਆ ਸਕਣ ਕਿ ਉਹ ਲੰਬੇ ਸਮੇਂ ਤੱਕ ਚੱਲਣ ਵਾਲੇ ਇਲਾਜ ਲਈ ਕਿਸੇ ਪਾਕਿਸਤਾਨੀ ਨਰਸ ਦੀ ਤਾਲਾਸ਼ ਵਿਚ ਦੌੜ ਭੱਜ ਨਹੀਂ ਕਰ ਰਹੇ। ਕੀ ਕਾਰਣ ਹੋ ਸਕਦਾ ਹੈ ਕਿ ਕਾਂਗਰਸ ਦਾ ਕੋਈ ਪਹਿਲੀ ਜਾਂ ਦੂਸਰੀ ਕਤਾਰ ਦਾ ਲੀਡਰ ਅਜਿਹੇ ਵਿਅਕਤੀ ਦੀ ਮੱਦਦ ਲਈ ਅੱਗੇ ....

PRINT VIEW

ਸੰਤ ਸਮਾਗਮ

ਹੜ੍ਹ ਸੁਰੱਖਿਆ ਕਦਮ ਚੁੱਕਣ ਲਈ 1.76 ਕਰੋੜ ਰੁਪਏ ਦੀ ਰਾਸ਼ੀ ਜਾਰੀ

ਚੰਡੀਗੜ੍ਹ 19 ਅਗਸਤ:ਪੰਜਾਬ ਦੀ ਸਿਹਤ ਮੰਤਰੀ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਨੇ ਸਾਰੇ ਸਿਵਲ ਸਰਜਨਾਂ ਨੂੰ ਨਿਰਦੇਸ਼ ਦਿੱਤੇ ਹਨ .....

ਦੰਦਾਂ ਦੀ ਸੰਭਾਲ ਲਈ ਵਿਆਪਕ ਮੁਹਿੰਮ ਸ਼ੁਰੂ- ਚਾਵਲਾ

ਚੰਡੀਗੜ੍ਹ 18 ਅਗਸਤ:ਰਾਜ ਦੇ ਦੂਰ-ਦੁਰਾਡੇ ਦਿਹਾਤੀ ਖੇਤਰ ਦੇ ਲੋਕਾਂ ਅਤੇ ਸਕੂਲੀ ਬੱਚਿਆਂ ਨੂੰ ਵਧੀਆ ਸਿਹਤ ਸਹੂਲਤਾਂ ਅਤੇ ਦੰਦਾਂ ਦੀ ਸੰਭਾਲ ਲਈ ਮੌਕੇ ‘....

ਪੰਜਾਬ ਦੇ ਮੁੱਖ ਮੰਤਰੀ ਵਲੋ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਰਾਹਤ ਮੁਹੱਈਆਂ ਕਰਵਾਉਣ ਲਈ ਕੇਂਦਰ ਨੂੰ ਅਪੀਲ।

ਸੁਖਬੀਰ ਸਿੰਘ ਬਾਦਲ ਕੱਲ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨਗੇ
ਚੰਡੀਗੜ੍ਹ 18 ਅਗਸਤ:- ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਕੱਲ ਹੜ੍ਹ ਪ੍ਰਭਾਵਤ ਖੇਤਰਾਂ ਦਾ ਹਵਾਈ ਸਰਵੇ ਕਰਨਗੇ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਵੀ ਮਿਲਣਗੇ। ਸ. ਬਾਦਲ ਦੇ ਨਾਲ ਸੂਚਨਾ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਹੋਣਗੇ।ਇਸੇ ਦੌਰਾਨ ਸ਼੍ਰੋਮਣੀ ਅਕਾਲ ਦਲ ਦੇ ਪ੍ਰਧਾਨ ਨੇ ਯੂਥ ਅਕਾਲੀ ਦਲ ਲੀਡਰਸ਼ਿਪ ਨੂੰ ਹਦਾਇਤ ਕੀਤੀ ਕਿ ਉਹ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਤੂਰੰਤ ਪਹੁੰਚ ਕੇ ਸਥਾਨਕ ਲੋਕਾਂ ਅਤੇ ਰਾਜ ਸਰਕਾਰ ਵਲੋਂ ਤਾਇਨਾਤ ਰਾਹਤ ਏਜੰਸੀਆਂ ਨਾਲ ਤਾਲਮੇਲ ਕਰਕੇ ਰਾਹਤ ਅਤੇ ਬਚਾਵ ਓਪਰੇਸ਼ਨਾਂ ਵਿਚ ਸਰਗਰਮ ਭੂਮਿਕਾ ਨਿਭਾਉਣ। ਉਹਨਾ ਯੂਥ ਅਕਾਲੀ ਦਲ ਨੇਤਾਵਾਂ ਨੂੰ ਕਿਹਾ ਕਿ ਉਹ ਲੋਕਾਂ ਦੀਆਂ ਲੋੜਾਂ ਬਾਰੇ ਪੁਰੀ ਜਾਣਕਾਰੀ ਰੱਖਣ ਅਤੇ ਉਸ ਦੀ ਰਿਪੋਰਟ ਹਰ ਘੰਟੇ ਬਾਅਦ ਉਹਨਾ ਨੂੰ ਦੇਣ।
ਪੰਜਾਬ ਸਰਕਾਰ ਵਲੋ ਪੰਜਾਬ ਰਾਜ ਵਿਕਾਸ ਕਰਜ਼ਾ 2008 ਜਾਰੀ

ਚੰਡੀਗੜ੍ਹ, 19 ਅਗਸਤ:ਰਾਜ ਸਰਕਾਰ ਦੀਆਂ ਸ਼ਰਤਾਂ ਅਧੀਨ ਜਾਰੀ ‘ਪੰਜਾਬ ਰਾਜ ਵਿਕਾਸ ਕਰਜਾ 2008‘ ਦੇ 11.50 ਫੀਸਦੀ ਨਾਲ ਖੜੇ ਬਕਾਇਆਂ ਦਾ 28 ਅਗਸਤ, 2008 ਤੱਕ ਵਿਆਜ ਸਮੇਤ ਭੁਗਤਾਨ 29 ਅਗਸਤ, 2008 ਤੱਕ ਕੀਤਾ ਜਾਵੇਗਾ।ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅੱਜ ਇਥੇ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਜੇਕਰ ਰਾਜ ਸਰਕਾਰ ਵਲੋ‘ ਉਪਰ ਦਰਸਾਈ ਗਈ ਮਿਤੀ ਨੂੰ ਨੈਗੋਸੀਏਬਲ ਇਸਟਰੂਮੈਟ ਐਕਟ 1881 ਅਧੀਨ ਛੁੱਟੀ ਹੋ ਜਾਂਦੀ ਹੈ ਤਾਂ ਕਰਜੇ ਦੀ ਅਦਾਇਗੀ ਇਕ ਦਿਨ ਪਹਿਲਾਂ ਕੰਮ ਵਾਲੇ ਦਿਨ ਹੋਵੇਗੀ। ਉਨਾਂ ਦੱਸਿਆ ਕਿ 29 ਅਗਸਤ, 2008 ਤੋ‘ ਬਾਅਦ ਕਰਜੇ ‘ਤੇ ਹੋਰ ਬਣਦਾ ਵਿਆਜ ਨਹੀ‘ ਦਿੱਤਾ ਜਾਵੇਗਾ।ਉਨਾਂ ਦੱਸਿਆ ਕਿ ਸਮੇ‘ ਸਿਰ ਅਦਾਇਗੀ ਦੀ ਸਹੂਲਤ ਲਈ ਕਰਜਾ ਅਦਾ ਕਰਨ ਵਾਲੇ ਆਪਣੀ ਸਕਿਊੁਰਟੀਆਂ ਜਨਤਕ ਕਰਜਾ ਦਫਤਰ, ਖਜਾਨਾ ਅਤੇ ਉਪ-ਖਜਾਨਾ ਜਾਂ ਸਟੇਟ ਬੈ‘ਕ ਆਫ ਇੰਡੀਆ ਦੀ ਸ਼ਾਖਾ ਜਾਂ ਇਸ ਨਾਲ ਸਬੰਧਤ ਬੈ‘ਕ ਵਿਖੇ ਜਮਾ ਕਰਾਉਣ ਜਿਥੇ ਉਹ 20 ਦਿਨਾਂ ਦੇ ਵਿਆਜ ਦੀ ਪੇਸ਼ਗੀ ਅਦਾਇਗੀ ਲਈ ਰਜਿਸਟਰਡ ਹਨ।ਉਨਾਂ ਦੱਸਿਆ ਕਿ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿ ਜਿਥੇ ਸਟੇਟ ਬੈ‘ਕ ਆਫ ਇੰਡੀਆ ਜਾਂ ਕਿਸੇ ਸਬੰਧਤ ਬੈ‘ਕਾਂ ਨੇ ਖਜਾਨਾ ਕੰਮ ਕੀਤਾ ਹੈ, ਜੇਕਰ ਉਨਾਂ ਦੀ ਸਕਿਉਰਟੀਆਂ ਸਟਾਕ ਸਰਟੀਫਿਕੇਟ ਦੇ ਰੂਪ ਵਿੱਚ ਹਨ ਤਾਂ ਉਹ ਖਜਾਨਾ ਜਾਂ ਉਪ ਖਜਾਨਾ ਦੀ ਥਾਂ ਉਹ ਸਬੰਧਤ ਬੈ‘ਕ ਦੀ ਸ਼ਾਖਾ ਵਿੱਚ ਅਦਾਇਗੀ ਕਰਨ।

ਮੁੱਖ ਮੰਤਰੀ ਰਾਹਤ ਫੰਡ ‘ਚ 2 ਕਰੋੜ ਰੁਪਏ ਦਾ ਯੋਗਦਾਨ

ਚੰਡੀਗੜ੍ਹ 19 ਅਗਸਤ ਪੰਜਾਬ ਦੇ ਮੁੱਖ ਮੰਤਰੀ ਸ੍ਰ: ਪਰਕਾਸ਼ ਸਿੰਘ ਬਾਦਲ ਵਲੋ‘ ਰਾਜ ਦੇ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਮੁੱਖ ਮੰਤਰੀ ਰਾਹਤ ਫੰਡ ਵਿੱਚ ਖੁੱਲ ਦਿਲੀ ਨਾਲ ਯੋਗਦਾਨ ਪਾਉਣ ਸਬੰਧੀ ਕੀਤੀ ਅਪੀਲ ਦੇ ਹੁੰਗਾਰੇ ਵਿੱਚ ਅੱਜ ਸਹਿਕਾਰਤਾ ਮੰਤਰੀ ਕੈਪਟਨ ਕੰਵਲਜੀਤ ਸਿੰਘ ਨੇ 2 ਕਰੋੜ ਰੁਪਏ ਦਾ ਚੈਕ ਭੇ‘ਟ ਕੀਤਾ, ਜਿਸ ਵਿੱਚ ਮਾਰਕਫੈਡ ਵਲੋ‘ ਇਕ ਕਰੋੜ ਰੁਪਏ, ਪੰਜਾਬ ਰਾਜ ਸਹਿਕਾਰੀ ਬੈ‘ਕ ਵਲੋ‘ 50 ਲੱਖ ਰੁਪਏ ਅਤੇ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈ‘ਕ ਵਲੋ‘ 50 ਲੱਖ ਰੁਪਏ ਦਾ ਯੋਗਦਾਨ ਪਾਇਆ ਗਿਆ। ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਹਰਚਰਨ ਬੈ‘ਸ ਨੇ ਦੱਸਿਆ ਕਿ ਇਹਨਾਂ ਫੰਡਾਂ ਦੀ ਵਰਤੋ‘ ਪੳ੍ਰਭਾਵਿਤ ਵਿਅਕਤੀਆਂ ਨੂੰ ਉਹਨਾਂ ਦੀਆਂ ਫਸਲਾਂ, ਸੰਪਤੀ ਅਤੇ ਮਨੁੱਖੀ ਜਾਨਾਂ ਵਜੋ‘ ਹੋਏ ਨੁਕਸਾਨ ਲਈ ਮੁਆਵਜਾ ਦੇਣ ਲਈ ਕੀਤੀ ਜਾਵੇਗੀ। ਇਸ ਮੌਕੇ ਵਿੱਤ ਕਮਿਸ਼ਨਰ, ਸਹਿਕਾਰਤਾ, ਸ੍ਰੀਮਤੀ ਕੁਸਮਜੀਤ ਸਿੱਧੂ, ਐਮ.ਡੀ. ਮਾਰਕਫੈਡ ਜੀ.ਐਸ. ਗਰੇਵਾਲ, ਐਮ.ਡੀ. ਪੰਜਾਬ ਰਾਜ ਸਹਿਕਾਰੀ ਬੈ‘ਕ ਪਰਮੇਸ਼ਵਰ ਸਿੰਘ ਸਿੱਧੂ, ਐਮ.ਡੀ. ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈ‘ਕ ਗੁਰਬੀਰ ਸਿੰਘ ਮਾਂਗਟ, ਵਧੀਕ ਪ੍ਰਮੁੱਖ ਸਕੱਤਰ ਗਗਨਦੀਪ ਸਿੰਘ ਬਰਾੜ ਅਤੇ ਚੀਫ ਮੈਨੇਜਰ ਮਾਰਕਫੈਡ ਬਾਲ ਮੁਕੰਦ ਸ਼ਰਮਾ ਹਾਜ਼ਰ ਸਨ।
 

Advertisements

Advertisements
HOME | USA | EDITORIAL | PHOTO GALLERY | ADVERTISEMENT | FEED BACK | ABOUT US | CONTACT US
USA Visa | India Results | Sports India | Music | Punjab BSNL | Punjab Govt's Official Website | Sports India | Counsalor Passport Visa
Download Winamp | Download Real Player

êðç¶Ã ÇéÀ±÷ çÆ ò˵ìÃÅÂÆà ù Ô¹ä å¼Õ 0 êÅáÕ ç¶Ö Ú¹¼Õ¶ ÔéÍ

Copyright ? 2007 Pardes News, All Rights Reserved.  Email   info@pardesnews.com