|
ਸਿਆਟਲ (ਗੁਰਚਰਨ ਸਿੰਘ
ਢਿਲੋ-),
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ
300
ਸਾਲਾ ਗੁਰਤਾ ਗੱਦੀ ਤੀਜੀ ਸ਼ਤਾਬਦੀ ਵਿਸ਼ਵ ਦੇ ਕੋਨੇ ਕੋਨੇ ਵਿਚ ਸਿੱਖਾਂ ਵਲੋ- ਬੜੀ ਸ਼ਰਧਾ
ਤੇ ਉਤਸਾਹ ਨਾਲ ਮਨਾਈ ਜਾ ਰਹੀ ਹੈ।
ਸ਼੍ਰੀ ਗੁਰੂ ਗੋਬਿੰਦ ਸਿੰਘ
ਸਾਹਿਬ ਜੀ ਦੇ ਮਾਰਗ ਦਰਸ਼ਨ ਅਨੁਸਾਰ ਸਿੱਖ ਕੌਮ ਨੂੰ ਸ਼ਕਤੀਸ਼ਾਲੀ ਤੇ ਸਿਹਤਮੰਦ ਬਨਾਉਣ ਲਈ
ਖਾਲਸਾਈ ਖੇਡਾਂ ਵੱਲ ਪ੍ਰੇਰਤ ਕੀਤਾ।
ਇਸੇ ਨਿਸ਼ਚੇ ਅਨੁਸਾਰ ਧਾਰਮਕ
ਪ੍ਰੋਗਰਾਮਾਂ ਦੇ ਨਾਲ ਨਾਲ ਭਾਰਤ ਵਿਚ ਮਹਾਰਾਸ਼ਟਰ ਦੇ ਸ਼ਹਿਰ ਨੰਦੇੜ ਸਾਹਿਬ ਭਾਵ ਸ਼੍ਰੀ
ਹਜ਼ੂਰ ਸਾਹਿਬ ਵਿਖੇ 31
ਅਕਤੂਬਰ ਤੇ ਪਹਿਲੀ ਨਵੰਬਰ ਨੂੰ ਗੁਰੂ ਗੋਬਿੰਦ ਸਿੰਘ ਖਾਲਸਾ ਸਪੋਰਟਸ ਫੈਸਟੀਵਲ ਕਰਵਾਇਆ
ਜਾ ਰਿਹਾ ਹੈ,
ਜਿਸ ਵਿਚ ਵਿਸ਼ਵ ਖਾਲਸਾ ਕੇਸਰੀ
ਕੁਸ਼ਤੀ,
ਕਬੱਡੀ,
ਐਥਲੈਟਿਕਸ,
ਗੱਤਕਾ,
ਨੇਜਾਬਾਜ਼ੀ,
ਵਣਜ਼ਾਰਾ ਸ਼ੋ,
ਪੰਜਾਬ ਦਾ ਨੱਚਦਾ ਗਾਉ-ਦਾ
ਭੰਗੜਾ ਕਰਵਾਇਆ ਜਾ ਰਿਹਾ ਹੈ,
ਜਿਥੇ ਦੇਸ਼ ਵਿਦੇਸ਼‘ਚੋ-
ਹਜ਼ਾਰਾਂ ਸ਼ਰਧਾਲੂ ਤੇ ਦਰਸ਼ਕ ਪਹੁੰਚ ਰਹੇ ਹਨ।
ਭਾਰਤੀ ਮੂਲ ਦੀ ਅੰਤਰਰਾਸ਼ਟਰੀ ਕੁਸ਼ਤੀ
ਸੰਸਥਾ ਦੇ ਪ੍ਰਧਾਨ ਕੰਵਰਜੀਤ ਸਿੰਘ ਸੰਧੂ (ਪੰਜਾਬ ਕੇਸਰੀ) ਅਤੇ ਜਨਰਲ ਸਕੱਤਰ ਗੁਰਚਰਨ
ਸਿੰਘ ਢਿਲੋ- (ਯੂ.ਐਸ.ਏ) ਨੇ ਜਾਣਕਾਰੀ ਦੇ-ਦੇ ਹੋਏ ਦੱਸਿਆ ਕਿ
‘ਵਿਸ਼ਵ
ਖਾਸਲਾ ਕੇਸਰੀ‘
ਜੇਤੂ ਪਹਿਲਵਾਨ ਨੂੰ
3,00,000
ਰੁਪਏ ਤੇ ਗੁਰਜ,
ਉਪ-ਜੇਤੂ ਨੂੰ
2,00,000
ਰੁਪਏ,
ਤੀਜੇ ਨੂੰ
1,00,000
ਰੁਪਏ ਤੇ ਚੌਥੇ ਨੂੰ 50,000
ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ।
ਇਸਤੋ- ਇਲਾਵਾ ਪੰਜ
ਪਿਆਰਿਆਂ ਦੇ ਨਾਂ ਪੰਜ ਖਿਤਾਬ (55
ਕਿਲੋ, 60
ਕਿਲੋ, 66
ਕਿਲੋ, 74
ਕਿਲੋ ਅਤੇ 84
ਕਿਲੋ ਤੱਕ) ਰੱਖੇ ਗਏ ਹਨ,
ਜਿਸ ਵਿਚ ਜੇਤੂ ਨੂੰ
1,00,000
ਰੁਪਏ, 60,000
ਰੁਪਏ, 40,000
ਰੁਪਏ ਅਤੇ 25,000
ਕਰਮਵਾਰ ਪਹਿਲੇ,
ਦੂਜੇ,
ਤੀਜੇ ਤੇ ਚੌਥੇ ਦਰਜੇ ਤੇ
ਰਹਿਣ ਵਾਲੇ ਨੂੰ ਦਿੱਤੇ ਜਾਣਗੇ।
ਸਰਕਲ ਸਟਾਈਲ ਕਬੱਡੀ ਦੀ
ਜੇਤੂ ਟੀਮ ਨੂੰ 3,00,000
ਰੁਪਏ ਪਹਿਲੇ, 2,00,000
ਦੂਜੀ, 1,50,000
ਰੁਪਏ ਤੀਜੀ ਤੇ 1,00,000
ਰੁਪਏ ਚੌਥੀ ਦਰਜੇ ਦੀ ਟੀਮ ਨੂੰ ਇਨਾਮ ਦਿੱਤਾ ਜਾਵੇਗਾ।
ਇਸ ਸਮੇ- ਪਾਕਿਸਤਾਨ ਦੇ
ਪਹਿਲਵਾਨ ਤੇ ਕਬੱਡੀ ਟੀਮ ਤੋ- ਇਲਾਵਾ ਦੇਸ਼ ਵਿਦੇਸ਼ ਤੋ- ਨਾਮੀ ਖਿਡਾਰੀ ਵੀ ਪਹੁੰਚ ਰਹੇ
ਹਨ।
ਸ੍ਰ. ਕੰਵਰਜੀਤ ਸਿੰਘ ਸੰਧੂ ਨੇ
ਦੱਸਿਆ ਕਿ 31
ਅਕਤੂਬਰ ਨੂੰ ਸਵੇਰੇ 10
ਵਜੇ ਸ੍ਰ. ਪ੍ਰਕਾਸ਼ ਸਿੰਘ ਬਾਦਲ,
ਮੁੱਖ ਮੰਤਰੀ,
ਪੰਜਾਬ,
ਉਦਘਾਟਨ ਕਰਨਗੇ ਅਤੇ ਇਨਾਮਾ
ਦੀ ਵੰਡ ਕੇ-ਦਰੀ ਖੇਡ ਮੰਤਰੀ,
ਸ੍ਰ. ਮਨੋਹਰ ਸਿੰਘ ਗਿੱਲ ਪਹਿਲੀ
ਨਵੰਬਰ ਨੂੰ ਸ਼ਾਮ 4
ਵਜੇ ਦਰਨਗੇ।
ਇਸ ਤੋ- ਇਲਾਵਾ,
ਕੇ-ਦਰੀ ਖੇਤੀ ਬਾੜੀ ਮੰਤਰੀ,
ਸ਼ਰਦ ਪਵਾਰ,
ਮਹਾਂਰਾਸ਼ਟਰ ਦੇ ਮੁੱਖ
ਮੰਤਰੀ ਅਤੇ ਸਾਬਕਾ ਕੇ-ਦਰੀ ਮੰਤਰੀ ਸੁਖਦੇਵ ਸਿੰਘ ਢੀ-ਡਸਾ ਵੱਖ ਵੱਖ ਸਮੇ- ਖਿਡਾਰੀਆਂ
ਨੂੰ ਆਸ਼ੀਰਵਾਦ ਦੇਣਗੇ।
ਸੰਧੂ ਨੇ ਕਿਹਾ ਕਿ
20000
ਦਰਸ਼ਕਾਂ ਲਈ ਸ਼ਾਨਦਾਰ ਖੇਡ ਸਟੇਡੀਅਮ ਉਸਾਰਿਆ ਜਾ ਚੁੱਕਾ ਹੈ,
ਜਿਥੇ ਸ਼ਰਧਾਲੂ ਤੇ ਦਰਸ਼ਕ
ਬੈਠ ਕੇ ਖੇਡਾਂ ਦਾ ਆਨੰਦ ਮਾਣ ਸਕਣਗੇ।
ਇਸ ਮੌਕੇ ਦੇਸ਼ ਵਿਦੇਸ਼ ਦੀਆਂ
ਕਈ ਵਿਸ਼ੇਸ਼ ਸ਼ਖਸੀਅਤਾਂ ਦਾ ਸਨਮਾਨ ਕੀਤਾ ਜਾਵੇਗਾ।
ਸ੍ਰ. ਕੰਵਰਜੀਤ ਸਿੰਘ ਸੰਧੂ ਨੇ
ਦਸਿਆ ਕਿ ਇਸ ਪ੍ਰੋਗਰਾਮ ਨੂੰ ਸੁਚੱਜੇ ਢੰਗ ਤੇ ਸ਼ਾਨੋ-ਸ਼ੌਕਤ ਨਾਲ ਕਰਾਉਣ ਲਈ ਕਨੈਡਾ ਤੋ-
ਸੰਤੋਖ ਸਿੰਘ ਮੰਡੇਰ ਪਾਕਿਸਤਾਨ ਤੋ- ਕਬੱਡੀ ਟੀਮ ਤੇ ਪਹਿਲਵਾਨਾਂ ਨੂੰ ਸਮੇ- ਸਿਰ ਲੈ ਕੇ
ਆਉਣ ਲਈ ਪਹੁੰਚ ਰਹੇ ਹਨ।
ਵਿਸ਼ਵ ਖਾਸਲਾ ਕੇਸਰੀ ਕੁਸ਼ਤੀ
ਮੁਕਾਬਲੇ ਲਈ ਮੁੱਢਲੇ ਇੰਤਜ਼ਾਮਾਂ ਲਈ ਪੱਦਮਸ਼੍ਰੀ ਕਰਤਾਰ ਸਿੰਘ,
ਆਈ.ਪੀ.ਐਸ. ਨਰੀਖਣ ਕਰਨ ਲਈ
ਸ਼੍ਰੀ ਹਜ਼ੂਰ ਸਾਹਿਬ ਪਹੁੰਚ ਚੁੱਕੇ ਹਨ ਅਤੇ ਅਮਰੀਕਾ ਤੋ- ਗੁਰਚਰਨ ਸਿੰਘ ਢਿਲੋ- ਲੋੜੀ-ਦੀ
ਸੇਵਾ ਲਈ ਪਹੁੰਚ ਰਹੇ ਹਨ।
ਇਸ ਤੋ- ਇਲਾਵਾ ਅਮਰੀਕਾ
ਤੋ- ਹਰਦੁਮਣ ਸਿੰਘ ਬਿੱਲਾ ਸੰਘੇੜਾ,
ਜਸਵੰਤ ਸਿੰਘ ਹੋਠੀ,
ਸੁਖਪਾਲ ਸਿੰਘ ਸੰਧੂ
ਕੈਲੀਫੋਰਨੀਆਂ,
ਸਿਆਟਲ ਤੋ- ਮਹਿੰਦਰ ਸਿੰਘ ਸੋਹਲ
ਸਮੇਤ ਕਨੈਡਾ,
ਅਮਰੀਕਾ,
ਯੂ.ਕੇ.,
ਆਸਟਰੇਲੀਆ,
ਜਰਮਨ,
ਦੁਬਈ ਆਦਿ ਤੋ-- ਕਈ ਖੇਡ
ਪ੍ਰੇਮੀ ਤੇ ਖੇਡ ਪ੍ਰਮੋਟਰ ਪਹੁੰਚ ਰਹੇ ਹਨ।
ਇਸ ਸਮਾਗਤਨੂੰ ਕਵਰ ਕਰਨ ਲਈ
‘‘ਅਜੀਤ‘‘
ਦੇ ਖੇਡ ਨੁਮਾਇੰਦੇ ਜਤਿੰਦਰ
ਸਾਬੀ,
ਟ੍ਰਿਬਊਨ ਦੇ ਨਵਦੀਪ ਗਿੱਲ ਸਮੇਤ
ਦੁਨੀਆ ਭਰ ਤੋ- ਮੀਡੀਆ ਦੇ ਨੁਮਾਇੰਦੇ ਹਾਜ਼ਰੀ ਲਗਾ ਰਹੇ ਹਨ।
ਸ਼੍ਰੀ ਗੁਰੂ ਗੋਬਿੰਦ ਸਿੰਘ
ਖਾਲਸਾ ਸਪੋਰਟਸ ਫੈਸਟੀਵਲ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਵਲੋ-- ਵੱਖ ਵੱਖ
ਸੰਸਥਾਵਾਂ ਦੇ ਸਹਿਯੋਗ ਨਾਲ ਇਹ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਅਤੇ ਕੰਵਰਜੀਤ ਸਿੰਘ
ਸੰਧੂ (ਪ੍ਰਧਾਨ ਭਾਰਤੀ ਮੂਲ ਦੀ ਅੰਤਰਰਾਸ਼ਟਰੀ ਕੁਸ਼ਤੀ ਸੰਸਥਾ) ਵਲੋ- ਵੀ ਭਾਰੀ ਉਤਸ਼ਾਹ
ਨਾਲ ਇਸ ਸਪੋਰਟਸ ਫੈਸਟੀਵਲ ਵਿਚ ਸੇਵਾ ਕੀਤੀ ਜਾ ਰਹੀ ਹੈ।
|