Punjabi news paper from USA-Punjab news-India news
E-Mail   info@pardesnews.com

Managing Director & Publisher: Jeet Singh Sohi / Makhan Singh Sandhu Phone No.(917) 324-6008, Editor-in-Chief : Maninder Singh : 917-418-0234

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੜੋ

Read Sahib Shri Guru Granth Sahib ji

PRINT VIEW

ਪਿਛਲੇ ਅੰਕ ਪੜੋ

Read Previous Paper

ਪੰਜਾਬੀ ਗੀਤ ਸੁਣੋ

punjabi Geet
 

ਨਾਸਾ ਨੇ ਪੁਲਾੜ ਸਟੇਸ਼ਨ ਦੀ 10ਵੀਂ ਵਰੇਗੰਢ ਮਨਾਈ

ਵਾਸ਼ਿੰਗਟਨ, 21 ਨਵੰਬਰ : ਨਾਸਾ ਦੇ ਏਂਡੇਵਰ ਸ਼ਟਲ ਦੇ ਪੁਲਾੜ ਯਾਤਰੀਆਂ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ ਐਸ ਐਸ) ਦੀ 10ਵੀਂ ਵਰੇਗੰਢ ਸਟੇਸ਼ਨ ਦੇ ਬਾਹਰ ਆ ਕੇ ਚਹਿਲ ਕਦਮੀ ਕਰਦਿਆਂ ਮਨਾਈ। ਅਮਰੀਕੀ ਪੁਲਾੜ ਏਜੰਸੀ ਨੇ ਦੱਸਿਆ ਕਿ ਪੁਲਾੜ ਯਾਤਰੀ ਹੈਡੀ ਸਟੇਫਨੀਸ਼ੀਨ ਪਾਈਪਰ ਅਤੇ ਸ਼ੇਨ ਕਿੰਬਾਰੋ ਨਿਰਧਾਰਿਤ ਸਮੇਂ ਤੋਂ 45 ਮਿੰਟ ਪਹਿਲਾਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਬਾਹਰ ਆਏ। ਨਾਸਾ ਦੇ ਅਨੁਸਾਰ ਪੁਲਾੜ ਯਾਤਰੀਆਂ ਦੀ ਯੋਜਨਾ ਮੰਗਲਵਾਰ ਨੂੰ ਸ਼ੁਰੂ ਕੀਤੇ ਗਏ ਕੰਮ ਨੂੰ ਜਾਰੀ ਰੱਖਣ ਦੀ ਸੀ। ਇਸੇ ਦਿਨ ਸਟੇਸ਼ਨ ਦੇ ਸੌਰ ਪੈਨਲ ਦੀ ਸਫਾਈ ਕਰਦਿਆਂ ਸਟੇਫਨੀਸ਼ੀਨ ਪਾਈਪਰ ਦੇ ਹੱਥਾਂ ਦੀ ਪਕੜ ਢਿੱਲੀ ਹੋ ਗਈ ਸੀ ਅਤੇ ਉਹਨਾਂ ਦਾ ਟੂਲ ਬੈਗ ਹੱਥੋਂ ਫਿਸਲ ਗਿਆ ਸੀ। ਬੇਸਹਾਰਾ ਸਟੇਫਨੀਸ਼ੀਨ ਪਾਈਪਰ ਆਪਣੇ ਟੂਲ ਬੈਗ ਨੂੰ ਦੂਰ ਜਾਂਦੇ ਦੇਖਦੀ ਰਹੀ ਸੀ। ਇਹ ਚਹਿਲ ਕਦਮੀ ਪੁਲਾੜ ਸਟੇਸ਼ਨ ਦੇ ਵਿਸਤਾਰ ਸਬੰਧੀ ਪ੍ਰੋਜੈਕਟ ਦੇ ਤਹਿਤ ਕੀਤੀ ਗਈ।ਇਸ ਪ੍ਰੋਜੈਕਟ ਦੇ ਅਧੀਨ ਤਿੰਨ ਪੁਲਾੜ ਯਾਤਰੀਆਂ ਦੀ ਸਮਰਥਾ ਵਾਲੇ ਪੁਲਾੜ ਸਟੇਸ਼ਨ ਦਾ ਵਿਸਤਾਰ ਕਰਕੇ ਇਸ ਨੂੰ ਛੇ ਯਾਤਰੀਆਂ ਦੀ ਸਮਰਥਾ ਵਾਲਾ ਬਣਾਉਣਾ ਹੈ। ਬੁੱਧਵਾਰ ਨੂੰ ਦਲ ਨੇ ਨਾਸਾ ਦੀ ਡੈਸਟਿਨੀ ਲੈਬੋਰੇਟਰੀ ਮਾਡਯੂਲ ਦੇ ਵਿਗਿਆਨਕ ਪ੍ਰਯੋਗਾਂ ਲਈ ਇੱਕ ਫ੍ਰੀਜਰ ਅਤੇ ਇੱਕ ਓਵਨ ਸਟੇਸ਼ਨ ਵਿੱਚ ਸਥਾਪਿਤ ਕਰ ਦਿੱਤਾ ਹੈ। ਇਸ ਤੋਂ ਇਲਾਵਾ ਪੁਲਾੜ ਸਟੇਸ਼ਨ ਵਿੱਚ ਦੋ ਨਵੇਂ ਬੈਡ ਰੂਮ, ਕਸਰਤ ਦੇ ਉਪਕਰਨ, ਦੋ ਨਵੇਂ ਓਵਨ ਅਤੇ ਇੱਕ ਰੈਫਰੀਜਰੇਟਰ ਲਗਾਉਣ ਦੀ ਵੀ ਯੋਜਨਾ ਹੈ।

 

ਨਾਸਾ ਨੇ ਡੀ ਐਸ ਸੀ ਐਨ ਦਾ ਪ੍ਰੀਖਣ ਕੀਤਾ

ਨਿਊਯਾਰਕ, 19 ਨਵੰਬਰ : ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਪੁਲਾੜ ਸੰਚਾਰ ਨੈਟਵਰਕ (ਡੀਪ ਸਪੇਸ ਕਮਿਉਨੀਕੇਸ਼ਨਸ ਨੈਟਵਰਕ) ਦਾ ਇੰਟਰਨੈਟ ਤੇ ਤਿਆਰ ਪਹਿਲੇ ਮਾਡਲ ਦਾ ਸਫਲ ਪ੍ਰੀਖਣ ਕੀਤਾ ਹੈ।
ਕੈਲੀਫੋਰਨੀਆ ਦੇ ਪਾਸਾਡੋਨਾ ਸਥਿਤ ਨਾਸਾ ਦੀ ਜੈਟ ਪ੍ਰੋਪਲਸ਼ਨ ...


ਏਰਿਕ ਹੋਲਡਰ ਹੋਣਗੇ ਅਮਰੀਕਾ ਦੇ ਅਗਲੇ ਅਟਾਰਨੀ ਜਰਨਲ!

ਵਾਸ਼ਿੰਗਟਨ, 19 ਨਵੰਬਰ :ਨਵੇਂ ਚੁਣੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਦੇਸ਼ ਦੇ ਅਗਲੇ ਅਟਾਰਨੀ ਜਨਰਲ ਲਈ ਕਥਿਤ ਤੌਰ ਤੇ ਕਲਿੰਟਨ ਪ੍ਰਸ਼ਾਸਨ ਵਿੱਚ ਸਾਬਕਾ ਸਲਾਹਕਾਰ ਰਹੇ ਏਰਿਕ ਹੋਲਡਰ ਦੀ ਚੋਣ ਕੀਤੀ ਹੈ। ਹੋਲਡਰ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੇ ਪ੍ਰਸ਼ਾਸਨ ਵਿੱਚ ਕਾਨੂੰਨ ਮੰਤਰਾਲੇ ਵਿੱਚ ਦਰਜੇ ਵਿੱਚ ਦੂਸਰੇ ਨੰਬਰ ...


ਲਾਦੇਨ ਅਲ ਕਾਇਦਾ ਦੇ ਦੈਨਿਕ ਕੰਮਾਂ ਤੋਂ ਦੂਰ ਹੋਏ

ਵਾਸ਼ਿੰਗਟਨ, ਸੀ. ਆਈ. ਏ. ਦੇ ਨਿਦੇਸ਼ਕ ਮਾਈਕਲ ਹੇਡੇਨ ਨੇ ਕਿਹਾ ਹੈ ਕਿ ਓਸਾਮਾ ਬਿਨ ਲਾਦੇਨ ਅਲ ਕਾਇਦਾ ਦੀਆਂ ਰੋਜਾਨਾ ਦੀਆਂ ਗਤੀਵਿਧਿਆਂ ਨਾਲੋਂ ਵੱਖਰਾ ਹੋ ਚੁੱਕਿਆ ਹੈ ਪਰ ਉਸ ਨੇ ਜੋ ਅੱਤਵਾਦੀ ...