|
ਪੰਜਾਬ ਵਿੱਚ ਤਿੰਨ ਨਗਰ
ਕੌਸਲਾਂ ਮੁਕਤਸਰ, ਮੋਗਾ ਤੇ ਖਰੜ ਦੇ ਆਏ ਚੋਣ ਨਤੀਜਿਆਂ ਨੇ ਇੱਕ ਵਾਰ ਫਿਰ ਤੋਂ ਸਾਬਤ
ਕਰ ਦਿੱਤਾ ਹੈ ਕਿ ਪੰਜਾਬ ਵਿੱਚ ਇਸ ਸਮੇਂ ਅਕਾਲੀ ਭਾਜਪਾ ਗੱਠਜੋੜ ਦੀ ਹਵਾ ਨਹੀਂ ਸਗੋਂ
ਹਨੇਰੀ ਚਲ ਰਹੀ ਹੇੈ। ਸੁਖਬੀਰ ਸਿੰਘ ਬਾਦਲ ਨੇ ਜਦੋਂ ਤੋਂ ਸ੍ਰੋਮਣੀ ਅਕਾਲੀ ਦਲ ਦੀ
ਵਾਗਡੋਰ ਸੰਭਾਲੀ ਹੈ ਪਾਰਟੀ ਲਗਾਤਾਰ ਇਤਿਹਾਸ ਸਿਰਜਣ ਵੱਲ ਵੱਧ ਰਹੀ ਹੈ। ਦੇਸ ਦੇ ਦਿਲ
ਵਜੋਂ ਜਾਣੇ ਜਾਂਦੇ ਦਿੱਲੀ ਸ਼ਹਿਰ ਅੰਦਰ ਆਪਣੇ ਬਲ ਬੂਤੇ ਵੱਡਾ ਇੱਕਠ ਕਰਕੇ ਅਕਾਲੀ ਦਲ
ਨੇ ਦਿੱਲੀ ਵਿਧਾਨ ਸਭਾ ਚੋਣਾਂ ’ਚ ਆਪਣੇ ਉਮੀਦਵਾਰ ਆਪਣੇ ਚੋਣ ਨਿਸਾਨ ਤੇ ਖੜ੍ਹੇ ਕਰਨ
ਦਾ ਐਲਾਨ ਵੀ ਇਤਿਹਾਸਕ ਕੀਤਾ ਹੈ। ਅਕਾਲੀ ਦਲ ਨੇ ਪੰਜਾਬ ’ਚ ਆਪਣੀ ਭਾਈਵਾਲ ਪਾਰਟੀ
ਭਾਜਪਾ ਤੋਂ ਦਿੱਲੀ ’ਚ 15 ਸੀਟਾਂ ਦੀ ਮੰਗ ਕੀਤੀ ਹੈ। ਸੁਖਬੀਰ ਸਿੰਘ ਬਾਦਲ ਚਾਹੁੰਦੇ
ਹਨ ਪੰਜਾਬ ਦਿੱਲੀ ਤੋਂ ਇਲਾਵਾ ਹਰਿਆਣਾ ਰਾਜਸਥਾਨ ਵਿੱਚ ਵੀ ਆਪਣੇ ਨਿਸ਼ਾਨ ਤੇ ਚੋਣਾਂ
ਲੜੀਆਂ ਜਾਣ। ਪੰਜਾਬ ਵਿੱਚ ਪਹਿਲਾਂ ਨਗਰ ਨਿਗਮ ਫਿਰ ਨਗਰ ਕੌਸਲਾਂ , ਪੰਚਾਇਤ ਸੰਮਤੀਆਂ,
ਜਿਲਾ ਪ੍ਰੀਸ਼ਦਾਂ ਸਮੂਚੀਆਂ ਚੋਣਾਂ ’ਚ 95% ਨਤੀਜੇ ਅਕਾਲੀ ਭਾਜਪਾ ਗੱਠਜੋੜ ਦੇ ਹੱਕ ’ਚ
ਆਏ। ਤਾਜਾ ਨਤੀਜਿਆਂ ’ਚ ਤਿੰਨ ਸਹਿਰਾਂ ਤੇ ਅਕਾਲੀ ਦਲ ਨੇ ਕਬਜਾ ਹੀ ਨਹੀਂ ਕੀਤਾ ਸਗੋਂ
ਕਾਗਰਸ ਦਾ ਬੋਰੀਆ ਬਿਸਤਰ ਗੋਲ ਕਰ ਦਿੱਤਾ ਹੇੈ। ਇਹਨਾਂ ਚੋਣਾਂ ਵਿੱਚ ਪੰਜਾਬ ਦੇ
ਸਹਿਕਾਰਤਾ ਮੰਤਰੀ ਕੈਪਟਨ ਕੰਵਲਜੀਤ ਸਿੰਘ, ਜਥੇਦਾਰ ਤੋਤਾ ਸਿੰਘ ਸਮੇਤ ਕਈ ਸੀਨੀਅਰ
ਆਗੂਆਂ ਦੇ ਹੱਥ ਚੋਣ ਕੰਪੇਨ ਸੀ ਖਰੜ ’ਚ 15 ’ਚ 10 ਸੀਟਾਂ ਅਕਾਲੀ ਦਲ ਨੇ ਜਿੱਤੀਆਂ ਇਸੇ
ਤਰਾਂ ਦੇ ਨਤੀਜੇ ਮੁਕਤਸਰ ਤੇ ਮੋਗਾ ਦੇ ਆਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ
ਸਿੰਘ ਬਾਦਲ ਨੇ ਇਹਨਾਂ ਚੋਣਾ ਲਈ ਚੋਣ ਪ੍ਰਚਾਰ ਵੀ ਕੀਤਾ । ਅਕਾਲੀ ਦਲ ਤੇ ਭਾਜਪਾ
ਗੱਠਜੋੜ ਭਾਂਵੇ ਲਗਾਤਾਰ ਛੋਟੀਆਂ ਚੋਣਾਂ ਵਿੱਚ ਆਪਣੀਆਂ ਜਿੱਤਾ ਦਰਜ ਕਰ ਰਿਹਾ ਹੈ
ਪ੍ਰੰਤੂ ਅਸਲ ਸਥਿਤੀ ਲੋਕ ਸਭਾ ਚੋਣਾਂ ’ਚ ਸਾਹਮਣੇ ਆਏਗੀ । ਅਕਾਲੀ ਦਲ ਨੂੰ ਆਪਣੀ ਸ਼ਕਤੀ
ਵਧਾਉਣ ਲਈ ਇਹ ਜਿੱਤ ਲੋਕ ਸਭਾ ਚੋਣਾਂ ’ਚ ਦੁਹਰਾਉਣੀ ਪਵੇਗੀ। ਲੋਕਸਭਾ ਚੋਣਾ ਸਿਰ ਤੇ
ਖੜੀਆਂ ਹੋਣ ਕਰਕੇ ਦੋਵੇਂ ਧਿਰਾਂ ’ਚ ਜੰਗੀ ਪੱਧਰ ਤੇ ਤਿਆਰੀਆਂ ਜਾਰੀ ਹਨ। ਅਕਾਲੀ ਦਲ
ਤੇ ਕਾਂਗਰਸ ਦੋਵਂੇ ਇਹਨਾਂ ਚੋਣਾਂ ਨੂੰ ਜਿੱਤਣਾਂ ਚਾਹੁੰਦੇ ਹਨ ਲੋਕ ਸਭਾ ਚੋਣਾਂ ਦੇ
ਨਤੀਜੇ ਦੋਵਂੇ ਪਾਰਟੀਆਂ ਦਾ ਤੇ ਇਹਨਾਂ ਦੇ ਸਟਾਰ ਆਗੂਆਂ ਦਾ ਭਵਿੱਖ ਨਿਸਚਿਤ ਕਰਨਗੇ
ਅਕਾਲੀ ਵਰਕਰਾਂ ਨੂੰ ਛੋਟੀਆਂ ਚੋਣਾਂ ਦੇ ਆਏ ਹਾਂ ਪੱਖੀ ਨਤੀਜਿਆਂ ਤੇ ਜਸ਼ਨ ਮਨਾਉਣ ਦੀ
ਥਾਂ ਅਗਲੇ ਵੱਡੇ ਸਿਆਸੀ ਯੁੱਧ ਦੀ ਤਿਆਰੀ ਕਰਨੀ ਚਾਹੀਦੀ ਹੇ। ਕਾਂਗਰਸ ਪਾਰਟੀ ਜਿਸ ਦਾ
ਹੌਸਲਾ ਛੋਟੀਆਂ ਚੋਣਾਂ ਨੇ ਤੋੜਿਆ ਹੋਇਆ ਹੈ ਉਹ ਤਾਂ ਆਪਣਾਂ ਆਪ ਬਚਾਉਣ ਲਈ ਦਿਨ ਰਾਤ
ਇੱਕ ਕਰਕੇ ਜੋਰ ਮਾਰੇਗੀ ਹੀ ਮਾਰੇਗੀ। ਅਕਾਲੀਆਂ ਨੂੰ ਹੁਣ ਅੱਗੇ ਲਈ ਕਮਰ ਕਸੇ ਕਸ ਲੈਣੇ
ਚਾਹੀਦੇ ਹਨ।
ਹਰਜਿੰਦਰ
ਸਿੰਘ
ਭੰਗੂਖੇੜਾ।
|