|
ਸਾਬਕਾ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣ ਕੰਪੇਨ ਕਮੇਟੀ ਦਾ ਚੇਅਰਮੈਨ ਬਣਨ
ਪਿੱਛੋਂ ਪੰਜਾਬ
’ਚ
ਟਕਰਾਅ ਦੀ ਸਿਆਸਤ ਸੁਰੂ ਹੋ ਗਈ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਹਾਈ ਕਮਾਂਡ ਵੱਲੋਂ ਇਹ ਨਵੀਂ ਜਿੰਮੇਵਾਰੀ ਸੌਪੇਜਾਣ ਮਗਰੋਂ
ਕਿਹਾ ਸੀ ਕਿ ਉਹ ਪੰਜਾਬ
’ਚ
ਚੋਣ ਪ੍ਰਚਾਰ ਦੀ ਸੁਰੂਆਤ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਦੇ ਜੱਦੀ ਹਲਕੇ ਲੰਬੀ ਤੋਂ
ਕਰਨਗੇ ਕੈਪਟਨ ਦੇ ਇਸ ਬਿਆਨ ਤੋਂ ਹੀ ਇਹ ਸੰਕੇਤ ਮਿਲ ਗਏ ਸਨ ਕਿ ਪੰਜਾਬ ਦੀਆਂ ਦੋਵੇਂ
ਪ੍ਰਮੁੱਖ ਸਿਆਸੀ ਧਿਰਾਂ ਹੁਣ ਗਰਮ ਰਾਜਨੀਤੀ ਦੇ ਅਖਾੜੇ
’ਚ
ਪ੍ਰਵੇਸ ਕਰ ਚੁੱਕੀਆਂ ਹਨ।
ਪੰਜਾਬ ’ਚ
ਅਗਾਮੀ ਲੋਕ ਸਭਾ ਚੋਣਾਂ ਇਸ ਸੰਦਰਭ
’ਚ
ਅਣ-ਸੁਖਾਵੀਆਂ
ਲਗਦੀਆਂ ਹਨ ਇਸ ਗਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਦੋਵੇਂ ਧਿਰਾਂ ਚੋਣਾਂ ਤੋਂ
ਪਹਿਲਾਂ ਹੀ ਚੋਣ ਤਿਆਰੀਆਂ ਦੌਰਾਨ ਹੀ ਉਲਜ ਜਾਣ।
ਮੁੱਖ
ਮੰਤਰੀ ਪ੍ਰਕਾਸ ਸਿੰਘ ਬਾਦਲ ਨੇ ਲੁਧਿਆਣਾ
’ਚ
ਆਪਣੇ ਵਿਰੋਧੀ ਕੈਪਟਨ ਅਮਰਿੰਦਰ ਸਿੰਘ ਤੇ ਟਕਰਾਅ ਦੀ ਸਿਆਸਤ ਕਰਨ ਦੇ ਦੋਸ ਲਾਉਦਿਆਂ
ਕਿਹਾ ਹੈ ਕਿ ਮੈਨੂੰ ਕੋਈ ਫਰਕ ਨਹੀਂ ਭਾਂਵੇ ਰੈਲੀ ਮੇਰੇ ਘਰ ਦੇ ਅੱਗੇ ਕਰੋ ਪ੍ਰੰਤੂ
ਪੰਜਾਬ ’ਚ
ਮਹੌਲ ਖਰਾਬ ਕਰਨ ਦੀ ਜਿੰਮੇਵਾਰੀ ਕਾਂਗਰਸ ਦੇ ਹੀ ਸਿਰ ਆਵੇਗੀ।
ਕੈਪਟਨ ਅਮਰਿੰਦਰ ਸਿੰਘ ਦੇ ਸੁਰੂ ਤੋਂ ਹੀ ਤਿੱਖੇ ਬਿਅਨ ਆ ਰਹੇ ਹਨ ਜਿਵੇਂ
“ਬਾਦਲਾਂ
ਨੂੰ ਮਾਂਜਾ ਫੇਰ ਦਿਆਂਗੇ”।
ਮੇਰੇ ਕੇਸਾਂ ਨੂੰ ਮੇਰੇ ਵੀਕਲ ਦੇਖਣਗੇ,
ਤੇ ਮੈਂ ਬਾਦਲਾਂ ਨੂੰ ਵੇਖਾਂਗਾ,
ਵਗੈਰਾ ਵਗੈਰਾ।
ਅਜਿਹੇ ਬਿਆਨਾਂ ਨਾਂਲ ਪੰਜਾਬ ਦੇ ਸਿਆਸੀ ਅਖਾੜੇ
’ਚ
ਤਲਖੀ ਨਜਰ ਆਉਣੀ ਸੁਭਾਵਿਕ ਹੈ।
ਪੰਜਾਬ ਦੇ ਲੋਕ ਸਾਂਤੀ ਚਾਹੁੰਦੇ ਹਨ ਤੇ ਪੰਜਾਬ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ
ਰਹੀਆਂ ਸਮੱਸਿਆਵਾ ਦਾ ਹਲ ਚਾਹੁੰਦੇ ਹਨ ਅਜਿਹੇ ਤੀਵੀਆਂ ਵਾਲੇ ਤਾਹਨੇ ਮਹਿਣਿਆ
’ਚ
ਲਿਬੜੀ ਸਿਆਸੀ ਜੰਗ
’ਚ
ਪੰਜਾਬ ਦੇ ਹਿੱਤ ਛੁਪ ਜਾਣਗੇ ਅੱਜ ਲੋੜ ਤਾਂ ਸਾਰਥਿਕ ਬਹਿਸ ਸੁਰੂ ਕਰਨ ਦੀ ਹੈ ਪੰਜਾਬ
ਨਾਲ ਹੋਈਆ ਧੱਕੇ ਸਾਹੀਆ ਬੇਇਨਸਾਫੀਆਂ ਨੂੰ ਮੁੱਦਾ ਬਣਾਂਉਣਾ ਦੀ ਹੈ,
ਕਿਹੜੀ ਸਿਅਸੀ ਧਿਰ ਪੰਜਾਬ ਲਈ ਸਹੀ ਲੜਾਈ ਲਹੀਂ ਲੜ ਸਕੀ ਤੇ ਪੰਜਾਬ ਦੇ ਹਿੱਤ ਮੋਜੂਦਾ
ਹਲਾਤਾਂ ਅਨੁਸਾਰ ਕਿਹੜੀ ਧਿਰ ਦੇ ਹੱਥਾਂ
’ਚ
ਸੁਰੱਖਿਅਤ ਹਨ ਅਜਿਹੇ ਚੋਣ ਮੁੱਦੇ ਹੋਣੇ ਚਾਹੀਦੇ ਹਨ।
ਲੱਖ ਕੋਸਿਸਾਂ ਦੇ ਬਾਵਜੂਦ ਅਸੀਂ ਪੰਜਾਬੀ ਬੋਲਦੇ ਇਲਾਕੇ ਪੰਜਾਬ
’ਚ
ਸਾਮਿਲ ਨਹੀਂ ਕਰਵਾ ਸਕੇ
।
ਪੰਜਾਬ
ਬੰਜਰ ਬਣ ਰਿਹਾ ਹੈ ਅੱਜ ਪੰਜਾਬ
’ਚ
ਪਾਣੀ ਦੀ ਘਾਟ ਕਰਕੇ ਸਂਕੜੇ ਏਕੜ ਜਮੀਨ ਅਨਾਜ ਪੈਦਾ ਕਰਨ ਤੋਂ ਹੱਥ ਖੜੇ ਕਰ ਚੁੱਕੀ ਹੈ
ਜਦਕਿ ਪੰਜਾਬ ਦਾ ਪਾਣੀ ਦੂਜੇ ਸੂਬਿਆਂ ਨੂੰ ਧੱਕੇ ਨਾਲ ਦਿੱਤਾ ਜਾ ਰਿਹਾ ਹੈ ਅਸੀਂ
ਬਿਹਾਰ ਵਰਗੀਆਂ ਸਟੇਟਾਂ ਤੋਂ ਕੋਇਲਾ ਮੁੱਲ ਲੈਂਦੇ ਹਾਂ ਤੇ ਸਾਡਾ ਪਾਣੀ ਮੁਫਤ ਦੂਜੀਆਂ
ਸਟੇਟਾਂ ਲੈ ਰਹੀਆ ਹਨ ਇਹ ਪੰਜਾਹ ਸਾਲ ਪੁਰਾਣੇ ਮੁੱਦੇ ਕਿਉਂ ਛੱਡੇ ਜਾ ਰਹੇ ਹਨ ਮੌਜੂਦਾ
ਲੀਡਰਸਿੱਪ ਨੂੰ ਇਸ ਪਾਸੇ ਧਿਆਨ ਦੇਣ ਦੀ ਜਰੂਰਤ ਹੈ।
ਹਰਜਿੰਦਰ
ਸਿੰਘ
ਭੰਗੂਖੇੜਾ।
|