Chose Size 1024*768 800*600 Download Punjabi Fonts
E-Mail   info@pardesnews.com
Managing Director & Publisher: Jeet Singh Sohi / Makhan Singh Sandhu Phone No.(917) 324-6008, Editor-in-Chief : Maninder Singh : 917-418-0234

ਸਿੰਗੂਰ ‘ਚ ਸਾਂਤੀ

ਬੰਗਾਲ ‘ਚ ਕਲਕੱਤਾ ਨੇੜੇ ਟਾਟਾ ਵੱਲੋਂ 1000 ਏਕੜ ਜਮੀਨ ‘ਚ ਨੈਨੋ ਕਾਰ ਪ੍ਰਾਜੈਕਟ ਲਾਉਣ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਵੱਲੋਂ ਅਰੰਭਿਆਂ ਸੰਘਰਸ ਸਮਾਪਤ ਹੋਣ ਤੋਂ ਬਾਅਦ ‘‘ਟਾਟਾ ਮੋਟਰਜ’’ ਨੇ ਸੁੱਖ ਦਾ ਸਾਹ ਲਿਆ ਹੈ। ਸਿੰਗੂਰ ‘ਚ ਪਿਛਲੇ 15 ਦਿਨਾਂ ਤੋਂ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਦੀ ਅਗਵਾਈ ਹੇਠਲੇ ਮੁਜਾਹਰਾ ਕਾਰੀਆਂ ਨੇ ਟਾਟਾ ਮੋਟਰਜ ਦੇ ਕੰਮ ਨੂੰ ਇਸ ਹੱਦ ਤੱਕ ਪ੍ਰਾਭਾਵਿਤ ਕਰ ਦਿੱਤਾ ਸੀ ਕਿ ਪਿਛਲੇ ਕੁਝ ਦਿਨਾਂ ਤੋਂ ਉਥੇ ਕੰਮ ਬਿਲਕੁਲ ਹੀ ਠੱਪ ਹੋ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਬੰਗਾਲ ਦੀ ਖੱਬੇ ਪੱਖੀ ਸਰਕਾਰ ਤੇ ਟਾਟਾ ਗਰੁੱਪ ਦੇ ਸਾਹ ਸੁੱਕੇ ਪਏ ਸਨ। ਤ੍ਰਿਣਮੂਲ ਕਾਂਗਰਸ ਦੀ ਮੁੱਖੀ ਮਮਤਾ ਬੇੈਨਰਜੀ ਵੱਲੋਂ ਟਸ ਤੋਂ ਮਸ ਨਾ ਹੋਣ ਤੋਂ ਪ੍ਰੇਸ਼ਾਨ ਟਾਟਾ ਗਰੁੱਪ ਨੇ ਪਿਛਲੇ ਦਿਨੀ ਬੰਗਾਲ ਨੂੰ ਛੱਡਣ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ ਤੇ ਟਾਟਾ ਵੱਲੋਂ ਨਵੇਂ ਟਿਕਾਣੇ ਲਈ ਥਾਂ ਤਲਾਸਣੀ ਵੀ ਸੁਰੂ ਕਰ ਦਿੱਤੀ ਗਈ ਸੀ ਤੇ ਉਤਰਾ ਖੰਡ ਨੂੰ ਬੰਗਾਲ ਦੇ ਬਦਲ ਵੱਜੋਂ ਵਿਚਾਰਿਆ ਜਾ ਰਿਹਾ ਸੀ। ਸਿੰਗੂਰ ’ਚ ਹੋਈ ਸਾਂਤੀ ਦਾ ਸਿਹਰਾ ਬੰਗਾਲ ਰਾਜਪਾਲ ਸਿਰ ਜਾਂਦਾ ਹੈ ਜਿੰਨਾ ਨੇ ਮੁੱਖ ਮੰਤਰੀ ਤੇ ਮਮਤਾ ਬੈਨਰਜੀ ਦੀ ਰਾਜਪਾਲ ਭਵਨ ‘ਚ ਗਲਬਾਤ ਕਰਵਾ ਕੇ ਮਮਲੇ ਦਾ ਹੱਲ ਕੱਢਿਆ ਇਸ ਫੈਸਲੇ ਦਾ ਐਲਾਨ ਵੀ ਰਾਜਪਾਲ ਨੇ ਹੀ ਕੀਤਾ ਤੇ ਦੱਸਿਆ ਮੁਜਾਹਰਾਕਾਰੀਆਂ ਦੀ ਸਰਤ ਅਨੁਸਾਰ ਉਹਨਾਂ ਦੀ 400 ਏਕੜ ਜਮੀਨ ਟਾਟਾ ਮੋਟਰਜ ਵੱਲੋਂ ਛੇਤੀ ਹੀ ਵਾਪਸ ਕਰ ਦਿੱਤੀ ਜਾਵੇਗੀ ਇਸ ਮਾਮਲੇ ਦਾ ਪੱਕਾ ਤੇ ਤਸੱਲੀ ਬਖਸ਼ ਹੱਲ ਕੱਢਣ ਲਈ ਚਾਰ ਮੈਬਰਾਂ ਦੀ ਕਮੇਟੀ ਕਾਇਮ ਕੀਤੀ ਗਈ ਹੈ ਤੇ ਇਸ ਕਮੇਟੀ ਨੇ ਆਪਣੀ ਰਿਪੋਰਟ ਇੱਕ ਹਫਤੇ ਦੇ ਅੰਦਰ ਅੰਦਰ ਪੇਸ ਕਰਨੀ ਹੈ।
ਦੇਸ ਦੀ ਤਰੱਕੀ ਲਈ ਵੱਡੇ ਉਦਯੋਗ ਲੱਗਣੇ ਚਾਹੀਦੇ ਹਨ ਪ੍ਰੰਤੂ ਸਰਕਾਰ ਨੂੰ ਇਸ ਲਈ ਕਿਸਾਨਾਂ ਦਾ ਉਜਾੜਾਂ ਵੀ ਨਹੀਂ ਹੋਣ ਦੇਣਾਂ ਚਾਹੀਦਾ । ਕਿਸਾਨਾਂ ਤੋਂ ਜਮੀਨ ਲੈਣ ਲਈ ਧੱਕੇ ਦੀ ਥਾਂ ਉਹਨਾਂ ਨੂੰ ਆਪਣੇ ਨਾਲ ਸਹਿਮਤ ਕਰਨਾਂ ਚਾਹੀਦਾ ਹੈ। ਜਾਂ ਫਿਰ ਜਮੀਨ ਦੇ ਬਦਲੇ ਜਮੀਨ ਕਿਸਾਨਾ ਨੂੰ ਦੇਣੀ ਚਾਹੀਦੀ ਹੈ। ਸਰਕਾਰਾਂ ਵੱਡੀਆ ਵੱਡੀਆਂ ਕੰਪਨੀਆਂ ਨੂੰ ਖੁਸ ਕਰਨ ਲਈ ਕਿਸਾਨਾਂ ਦੇ ਗਲ ਤੇ ਗੰਡਾਸਾ ਚਲਾ ਦਿੰਦੀਆਂ ਹਨ ਇਹ ਜਾਇਜ ਨਹੀ ਹੈ। ਦੂਜਾ ਸਿਆਸੀ ਆਗੂਆ ਨੂੰ ਵੀ ਅਜਿਹੇ ਮਾਮਲਿਆ ‘ਚ ਆਪਣੀਆਂ ਸਿਆਸੀ ਰੋਟੀਆਂ ਸੇਕਣੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ ਆਮ ਵੇਖਿਆ ਜਾ ਰਿਹਾ ਹੈ ਕਿ ਵਿਰੋਧੀ ਧਿਰ ਹਾਕਮ ਧਿਰ ਦੇ ਕਿਸੇ ਵੀ ਕੰਮ ਦੀ ਪ੍ਰਸੰਸਾ ਨਹੀਂ ਕਰਦੀ ਇਸ ਤਰਾਂ ਕਰਨ ਨਾਲ ਵਿਰੋਧੀ ਧਿਰ ਦਾ ਆਪਣਾਂ ਅਕਸ ਵੀ ਬਿਗੜਦਾ ਹੈ ਤੇ ਦੇਸ ਦਾ ਨੁਕਸਾਨ ਵੀ ਹੁੰਦਾ ਹੈ ਅਹਿਮ ਫੇੈਸਲੇ ਦੋਵਾਂ ਧਿਰਾਂ ਨੂੰ ਸਹਿਮਤੀ ਨਾਲ ਲੈਣੇ ਚਾਹੀਦੇ ਹਨ ਤਾਂ ਹੀ ਅਸੀਂ ਅੱਗੇ ਵੱਧ ਸਕਦੇ ਹਾਂ।
 

ਹਰਜਿੰਦਰ ਸਿੰਘ ਭੰਗੂਖੇੜਾ


ਪੰਜਾਬ ਚ ਟਕਰਾਅ ਦੀ ਸਿਆਸਤ ਸੁਰੂ

ਸੁਖਬੀਰ ਵਰਸਿਜ ਅਮਰਿੰਦਰ, ਦੋਹੀਂ ਪਾਤਸਾਹੀਂ ਫੌਜਾਂ ਭਾਰੀਆਂ ਨੇ!

Advertisements

HOME | USA | EDITORIAL | PHOTO GALLERY | ADVERTISEMENT | FEED BACK | ABOUT US | CONTACT US
USA Visa | India Results | Sports India | Music | Punjab BSNL | Punjab Govt's Official Website | Sports India | Counsalor Passport Visa
Download Winamp | Download Real Player
Copyright © 2007 Pardes News, All Rights Reserved.  Email   info@pardesnews.com