Chose Size 1024*768 800*600 Download Punjabi Fonts
E-Mail   info@pardesnews.com
Managing Director & Publisher: Jeet Singh Sohi / Makhan Singh Sandhu Phone No.(917) 324-6008, Editor-in-Chief : Maninder Singh : 917-418-0234

ਸੁਖਬੀਰ ਵਰਸਿਜ ਅਮਰਿੰਦਰ
ਦੋਹੀਂ ਪਾਤਸਾਹੀਂ ਫੌਜਾਂ ਭਾਰੀਆਂ ਨੇ!

ਪੰਜਾਬ ਚ ਲੋਕ ਸਭਾ ਚੋਣਾਂ ਨੇੜੇ ਦਿਸ ਰਹੀਆਂ ਹੋਣ ਕਰਕੇ ਸਿਆਸੀ ਤਪਸ ਵੱਧ ਗਈ ਹੈ ਲੋਕ ਸਭਾ ਚੋਣਾਂ ਇਸ ਵਾਰ ਦੋਵੇ ਮਹੰਤਵਪੂਰਨ ਸਿਆਸੀ ਪਾਰਟੀਆਂ ਲਈ ਵਕਾਰ ਦਾ ਸਵਾਲ ਹੋਣਗੀਆਂ ਅਕਾਲੀ ਦਲ ਦੇ ਜਾਂਬਾਜ ਆਗੂ ਤੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਪਹਿਲੀਆਂ ਲੋਕ ਸਭਾ ਚੋਣਾਂ ਲੜਨ ਜਾ ਰਹੀ ਹੈ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੋਕ ਸਭਾ ਚੋਣਾਂ ਚ ਪਾਰਟੀ ਨੂੰ ਸਾਨਦਾਰ ਜਿੱਤ ਦਵਾਉਣ ਦਾ ਵਾਅਦਾ ਦਿੱਲੀ ਦੀ ਲੀਡਰਸਿਪ ਨਾਲ ਕਰਕੇ ਪੰਜਾਬ ਆਏ ਹਨ

ਸ੍ਰੋਮਣੀ ਅਕਾਲੀ ਦਲ ਅੰਦਰ ਧੜੇ-ਬੰਦੀ ਦੀ ਧੁੱਖਦੀ ਅੱਗ ਅੱਜ ਕੱਲ ਸਾਂਤ ਨਜਰ ਆ ਰਹੀ ਹੈ ਸੁਖਬੀਰ ਸਿੰਘ ਬਾਦਲ ਨੇ ਆਪਦੀ ਕਾਬਲੀਅਤ ਤੇ ਮਿਹਨਤ ਨਾਲ ਕਿਸੇ ਹੱਦ ਤੱਕ ਪਾਰਟੀਬਾਜੀ ਨੂੰ ਖਤਮ ਕਰਨ ਚ ਸਫਲਤਾ ਪ੍ਰਾਪਤ ਕੀਤੀ ਹੈ ਸੀਨੀਅਰ ਲੀਡਰਸਿਪ ਨੇ ਲਗਭਗ ਇਸ ਨੌਜਵਾਨ ਆਗੂ ਨੂੰ ਆਪਣਾ ਲੀਡਰ ਮੰਨ ਲਿਆ ਹੇੈ ਵਿਧਾਨ ਸਭਾ ਚੋਣਾਂ ਦੌਰਾਨ ਸੁਖਬੀਰ ਸਿੰਘ ਬਾਦਲ ਵੱਲੋਂ ਨਿਭਾਈ ਗਈ ਜਬਰਦਸਤ ਭੂਮਿਕਾ ਤੋਂ ਪੂਰੀ ਪਾਰਟੀ ਕਾਇਲ ਹੈ ਤੇ ਸਰਕਾਰ ਬਣਨ ਉਪਰੰਤ ਜਿਲਾ ਪ੍ਰੀਸਦਾਂ, ਬਲਾਕ ਸੰਮਤੀਆਂ, ਪੰਚਾਇਤਾਂ, ਨਗਰ ਕਾਂਉਸਲਾਂ, ਨਗਰ ਨਿਗਮਾਂ ਚ ਪਾਰਟੀ ਨੂੰ ਮਜਬੂਤ ਕਰਨ ਲਈ ਸੁਖਬੀਰ ਸਿੰਘ ਬਾਦਲ ਨੂੰ ਨਵੀਂ ਪੁਰਾਣੀ ਲੀਡਰਸ਼ਿਪ ਨੂੰ ਇੱਕ ਮਾਲਾ ਚ ਪਰੋ ਕੇ ਸਫਲਤਾ ਪ੍ਰਾਪਤ ਕੀਤੀ, ਹਰ ਜਿਲੇ ਚ ਧੜੇਬੰਦੀ ਨੂੰ ਖਤਮ ਕਰਨ ਲਈ ਹਰ ਛੋਟੇ ਵੱਡੇ ਧੜੇ ਨੂੰ ਬਣਦਾ ਮਾਣ ਸਤਿਕਾਰ ਦੇ ਕੇ ਸਭ ਨੂੰ ਸੰਤੁਸਟ ਕਰਨ ਦਾ ਯਤਨ ਕੀਤਾ ਹੈ ਪਾਰਟੀ ਵੱਲੋਂ ਨਵੇਂ ਬਣਾਏ ਗਏ ਜਿਲਾ ਪ੍ਰਧਾਨਾਂ ਵਿਚੋਂ ਛੇ ਪ੍ਰਧਾਨ  ਨਵੇਂ ਚੇਹਰੇ ਹਨ ਜੋ ਸ਼ ਸੁਖਬੀਰ ਸਿੰਘ ਬਾਦਲ ਦੀ ਇਸ ਨਿਤੀ ਦਾ ਖੁਲਾਸਾ ਕਰਦੇ ਹਨ ਫਤਿਹਗੜ੍ਹ ਸਾਹਿਬ ਜਿਲੇ ਚ ਸਾਬਕਾ ਮੰਤਰੀ ਰਣਧੀਰ ਸਿੰਘ ਚੀਮਾ ਦੇ ਸਪੁੱਤਰ ਜਗਦੀਪ ਸਿੰਘ ਚੀਮਾ ਨੂੰ ਜਿਲਾ ਪ੍ਰਧਾਨਗੀ ਦੇਣ ਪਿਛੇ ਵੀ ਜਿਲੇ ਦੀ ਸਮੁੱਚੀ ਧੜੇਬੰਦੀ ਨੂੰ ਖਤਮ ਕਰਨਾ ਹੀ ਮੰਨਿਆ ਜਾ ਰਿਹਾ ਹੈ ਇਸੇ ਤਰਾਂ ਜਿਲਾ ਮੋਹਾਲੀ ਵਿੱਚ ਕੇੈਪਟਨ ਕੰਵਲਜੀਤ ਸਿੰਘ ਦੇ ਅਤ ਨਜਦੀਕੀ ਹਲਕਾ ਮੋਰਿੰਡਾ ਦੇ ਵਿਧਾਇਕ ਜਥੇਦਾਰ ਉਜਾਗਰ ਸਿੰਘ ਬਡਾਲੀ ਨੂੰ ਪ੍ਰਧਾਨਗੀ ਲਈ ਚੁਣਨਾਂ   ਸ਼ ਸੁਖਬੀਰ ਸਿੰਘ ਬਾਦਲ ਦੀ ਦੂਰਅੰਦੇਸੀ ਨੂੰ ਬਿਆਨਦਾ ਹੈ

ਸ਼ ਸੁਖਬੀਰ ਸਿੰਘ ਬਾਦਲ ਪੂਰੀ ਪਾਰਟੀ ਨੁੰ ਇੱਕ ਮੁੱਠ ਕਰਕੇ ਲੋਕ ਸਭਾ ਚੌਣਾਂ ਚ ਕੁੱਦਣਾਂ ਚਾਹੁਦੇ ਹਨ ਉਹਨਾਂ ਦੀ ਇੱਛਾ ਹੈ ਕਿ ਟਕਸਾਲੀ ਅਕਾਲੀ ਤੇ ਨਵੇਂ ਮੁੰਡੇ ਇੱਕ ਹੋ ਕੇ ਚੋਣ ਕੰਪੇਨ ਸੰਭਾਲਣ ਤਾਂ ਹੀ ਜੋਸ ਅਤੇ ਹੋਸ ਦਾ ਸੁਮੇਲ ਲੀਡਰਸਿਪ ਲੋਕ ਸਭਾ ਚੋਣਾਂ ਚ ਇਤਿਹਾਸ ਸਿਰਜ ਸਕਦੀ ਹੈ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ  ਚੋਣ ਕੰਪੇਨ ਕਮੇਟੀ ਪੰਜਾਬ ਦਾ ਚੇਅਰਮੈਨ ਬਣਾਂ ਕੇ ਕਾਂਗਰਸ ਹਾਈ ਕਮਾਂਡ ਨੇ ਪੰਜਾਬ ਕਾਂਗਰਸ ਵਿਚਲੀ ਧੜੇਬੰਦੀ ਤੇ ਵਿਸਰਾਮ ਲਾਉਣ ਚ ਸਫਲਤਾ ਹਾਸਲ ਕੀਤੀ ਹੈ ਪ੍ਰੰਤੂ ਇਹ ਸਥਾਈ ਹੈ ਜਾਂ ਅਸਥਾਈ ਇਹ ਤਾਂ ਸਮਾਂ ਹੀ ਦੱਸੇਗਾ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਦੇ ਸਮੁੱਚੇ ਧੜਿਆਂ ਨੂੰ ਆਪਣੇ ਨਾਲ ਲੈ ਕੇ ਚੱਲ ਸਕਣਗੇ ਇਹ ਕਾਂਗਰਸ ਪਾਰਟੀ ਲਈ ਕਿਸੇ ਇਮਤਿਹਾਨ ਤੋਂ ਘਟ ਨਹੀ ਹੈ ਉਪਰੋਂ ਭਾਵੇਂ ਇੱਕ ਹੋਣ ਦੇ ਜਿੰਨੇ ਮਰਜੀ ਡਰਾਮੇ ਹੁੰਦੇ ਰਹਿਣ ਪ੍ਰੰਤੂ ਜਗਮੀਤ ਬਰਾੜ, ਬੀਬੀ ਭੱਠਲ ਤੇ ਅਮਰਿੰਦਰ ਸਿੰਘ ਇੱਕ ਹੋ ਕੇ ਕਿਸੇ ਹਾਲਾਤ ਵਿੱਚ ਵੀ ਚੱਲ ਨਹੀਂ ਸਕਦੇ ਕਿਉਕਿ ਸਭ ਦਾ ਨਿਸਾਨਾਂ ਮੁੱਖ ਮੰਤਰੀ ਦੀ ਕੁਰਸੀ ਹੈ ਲੋਕ ਸਭਾ ਚੋਣਾਂ ਦੌਰਾਨ ਜਗਮੀਤ ਸਿੰਘ ਬਰਾੜ ਫਿਰੋਜਪੁਰ ਜਾਂ ਬਠਿੰਡਾ, ਬੀਬੀ ਭੱਠਲ ਦਾ ਬੇਟਾ ਸੰਗਰੂਰ ਤੇ ਕੈਪਟਨ ਅਮਰਿੰਦਰ ਸਿੰਘ ਦਾ ਪਰਿਵਾਰਕ ਮੈਂਬਰ ਪਟਿਆਲਾ ਤੋਂ ਮੈਦਾਨ ਵਿੱਚ ਹੋਣਗੇ ਸਮੂਚੇ ਲੀਡਰਾਂ ਲਈ ਆਪੋ ਆਪਣੀ ਸੀਟ ਤਾਂ ਜਿੱਤਣੀ ਬੇਹੱਦ ਜਰੂਰੀ ਹੋ ਜਾਵੇਗੀ ਪੰਜਾਬ ਵਿੱਚ ਲੋਕ ਸਭਾ ਦੀਆਂ ਵੋਟਾਂ ਦੇ ਮੱਦੇਨਜਰ ਸਰਗਰਮੀਆਂ ਜੰਗੀ ਪੱਧਰ ਤੇ ਚਲ ਰਹੀਆਂ ਹਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਆਪਣਾ ਸਕਤੀ ਪ੍ਰਦਰਸਨ ਕਰਨ ਲਈ ਕਈਂ ਰੋਡ ਸੋਅ ਕਰਨ ਦੀ ਤਿਆਰ ਕੀਤੀ ਹੋਈ ਹੈ ਦੁੂਜੇ ਪਾਸੇ ਸੁਖਬੀਰ ਸਿੰਘ ਬਾਦਲ ਆਪਣੀ ਸਰਕਾਰ ਦੀਆਂ ਢੇਡ ਸਾਲ ਦੀਆਂ ਪ੍ਰਾਪਤੀਆਂ ਲੈ ਕੇ ਵੋਟਰਾਂ ਚ ਆਉਣ ਦੀ ਤਿਆਰੀ ਕਰ ਰਹੇ ਹਨ

 

ਹਰਜਿੰਦਰ ਸਿੰਘ ਭੰਗੂਖੇੜਾ


Advertisements

HOME | USA | EDITORIAL | PHOTO GALLERY | ADVERTISEMENT | FEED BACK | ABOUT US | CONTACT US
USA Visa | India Results | Sports India | Music | Punjab BSNL | Punjab Govt's Official Website | Sports India | Counsalor Passport Visa
Download Winamp | Download Real Player
Copyright © 2007 Pardes News, All Rights Reserved.  Email   info@pardesnews.com