ਅੱਜ ਪੰਥਕ ਸੇਵਾ ਲਹਿਰ ਦੇ ਪੰਜ ਪ੍ਰਮੁੱਖ ਸੇਵਾਦਾਰਾਂ ਅਤੇ ਸੈਂਕੜੇ ਸੰਗਤਾਂ ਨੇ ਕਪੂਰਥਲਾ ਜੇਲ੍ਹ ਵਿਚ ਬੀਤੀ 28 ਮਾਰਚ ਤੋਂ ਨਜ਼ਰਬੰਦ ਸੰਤ ਬਾਬਾ ਬਲਜੀਤ ਸਿੰਘ ਜੀ ਖ਼ਾਲਸਾ ਦਾਦੂਵਾਲ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਮੁਲਾਕਾਤ ਕੀਤੀ । ਇਸ ਮੌਕੇ ਸੈਂਕੜਿਆਂ ਦੀ ਗਿਣਤੀ ਵਿਚ ਸਿੱਖ ਸੰਗਤਾਂ ਗੱਡੀਆਂ ਕਾਰਾਂ ਦੇ ਇੱਕ ਵੱਡੇ ਕਾਫਲੇ ਦੇ ਰੂਪ ਵਿਚ ਜੇਲ੍ਹ ਦੇ ਅੱਗੇ ਪਹੁੰਚੀਆਂ । ਸੰਤ ਦਾਦੂਵਾਲ ਦੀਆਂ ਸਮਰਥਕ ਇਨ੍ਹਾਂ ਸਿੱਖ ਸੰਗਤਾਂ ਵਿਚ ਸਰਕਾਰ ਪ੍ਰਤੀ ਭਾਰੀ ਰੋਹ ਵੇਖਣ ਨੂੰ ਮਿਲਿਆ । ਉਨ੍ਹਾਂ ਸੰਤ ਦਾਦੂਵਾਲ ਨਾਲ ਮੁਲਾਕਾਤ ਤੋਂ ਬਾਅਦ ਕਪੂਰਥਲਾ-ਅੰਮ੍ਰਿਤਸਰ ਰੋਡ ਉਤੇ ਰੋਡ ਜਾਮ ਕਰਕੇ ਪੰਜਾਬ ਸਰਕਾਰ ਵਿਰੁੱਧ ਜ਼ਬਰਦਸਤ ਨਾਅਰੇਬਾਜੀ ਕੀਤੀ । ਪੰਥਕ ਸੇਵਾ ਲਹਿਰ ਦੇ ਪ੍ਰਮੁੱਖ ਆਗੂਆਂ ਬਾਬਾ ਅਵਤਾਰ ਸਿੰਘ ਸਾਧਾਂਵਾਲਾ, ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਗਿਆਨੀ ਰਾਜਪਾਲ ਸਿੰਘ ਦਾਦੂ ਸਾਹਿਬ ਅਤੇ ਡਾ: ਗੁਰਮੀਤ ਸਿੰਘ ਬਰੀਵਾਲਾ ਨੇ ਪ੍ਰੈੱਸ ਨੂੰ ਜਾਰੀ ਕੀਤੇ ਗਏ ਬਿਆਨ ਵਿਚ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਆਦੇਸ਼ ਅਨੁਸਾਰ ਸਮੁੱਚੀਆਂ ਜਥੇਬੰਦੀਆਂ ਨੇ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਰੱਦ ਕਰਵਾਉਣ ਲਈ ਖਾਲਸਈ ਪ੍ਰੰਪਰਾਵਾਂ ਅਨੁਸਾਰ ਸਾਰੀਆਂ ਕਾਰਵਾਈਆਂ ਕੀਤੀਆਂ ਜਿਸ ਸਦਕਾ ਸਰਕਾਰਾਂ ਅਤੇ ਕੋਰਟਾਂ ਨੂੰ ਆਪਣਾ ਫੈਸਲਾ ਬਦਲਣ ਲਈ ਮਜਬੂਰ ਹੋਣਾ ਪਿਆ ।

Read more...

ਮਰਹੂਮ ਸੀਨੀਅਰ ਅਕਾਲੀ ਆਗੂ ਨੂੰ ਤੀਸਰੀ ਬਰਸੀ ਮੌਕੇ ਨਿੱਘੀਆਂ ਸ਼ਰਧਾਂਜਲੀਆਂ
28ptnw92 ਚੰਡੀਗੜ• 28 ਮਾਰਚ ,ਪੰਜਾਬ ਦੇ ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਮਰਹੂਮ ਸੀਨੀਅਰ ਅਕਾਲੀ ਆਗੂ ਕੈਪਟਨ ਕੰਵਲਜੀਤ ਸਿੰਘ ਦੇ ਸਰਬਪੱਖੀ ਵਿਕਾਸ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਵਚਨਬੱਧ ਹੈ।
ਅੱਜ ਇੱਥੇ ਚੰਡੀਗੜ• ਦੇ ਸੈਕਟਰ 8 ਵਿੱਚ ਸਥਿਤ ਗੁਰਦੂਆਰਾ ਸਾਹਿਬ ਵਿੱਚ ਕੈਪਟਨ ਕੰਵਲਜੀਤ ਸਿੰਘ ਨੂੰ ਉਨ•ਾਂ ਦੀ ਤੀਸਰੀ ਬਰਸੀ ਮੌਕੇ ਨਿੱਘੀ ਸ਼ਰਧਾਂਜਲੀ ਭੇਂਟ ਕਰਦਿਆਂ ਸ. ਮਜੀਠੀਆ ਨੇ ਕਿਹਾ ਕਿ ਕੈਪਟਨ ਕੰਵਲਜੀਤ ਸਿੰਘ ਨੇ ਆਪਣੇ ਜੀਵਨ ਕਾਲ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਦਰਪੇਸ਼ ਚੁਣੌਤੀਆਂ ਦੇ ਟਾਕਰੇ ਲਈ ਵਧ ਚੜਕੇ ਯੋਗਦਾਨ ਪਾਇਆ ਤੇ ਅਤੇ ਹਮੇਸ਼ਾ ਪਾਰਟੀ ਤੇ ਪੰਥ ਦੀ ਚੜ•ਦੀ ਕਲਾ ਲਈ ਤਤਪਰ ਰਹੇ। ਉਨ•ਾਂ ਕਿਹਾ ਕਿ ਅੱਜ ਜਦੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਨੂੰ ਸੱਤਾ ਵਿਚ ਬਰਕਰਾਰ ਰੱਖਕੇ ਪੰਜਾਬ ਦੇ ਲੋਕਾਂ ਨੇ ਸੂਬੇ ਦੇ ਹਿੱਤਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਵੱਡਾ ਸਬਕ ਸਿਖਾਇਆ ਹੈ ਤਾਂ ਇਸ ਚੜ•ਦੀ ਕਲਾ ਦੇ ਮੌਕੇ ਕੈਪਟਨ ਸਾਹਿਬ ਦੀ ਵੱਡੀ ਸ਼ਖਸ਼ੀਅਤ ਦੀ ਕਮੀ ਮਹਿਸੂਸ ਹੋ ਰਹੀ ਹੈ।
ਉਨ•ਾਂ ਇਸ ਮੌਕੇ  ਕੈਪਟਨ ਕੰਵਲਜੀਤ ਸਿੰਘ ਸਪੁੱਤਰ

Read more...

Peace and law & order to be maintain at all costs
badal

Chandigarh , March 28 -The Punjab Chief Minister Mr. Parkash Singh Badal said here today that peace in the state will be maintained  at all costs and no one will be allowed to take law in his own hands. “We are committed to maintaining peace and law and order at all costs.“ said the Chief Minister.
      Mr. Badal also appealed to the people to maintain peace and communal harmony. The government respects the sentiments of all sections of the people and their rights to express their views in a legitimate and peaceful manner, nothing should be done to endanger the hard earned atmosphere of peace and communal harmony in the state. The people of Punjab have made great sacrifices for this cause and the government is determined to deal firmly with any possible attempts to disturb it,” said the chief Minister in a statement here.

 

ਪੰਜ ਸਿੰਘ ਸਾਹਿਬਾਨ ਨਹੀਂ ਕਰ ਸਕੇ ਦੋ-ਟੁੱਕ ਫੈਸਲਾ, ਕਈ ਪੰਥਕ ਜਥੇਬੰਦੀਆਂ ਨੇ ਸਿੱਧਾ ਸੰਘਰਸ਼ ਆਰੰਭ ਨਾ ਕਰਨ ਦਾ ਕੀਤਾ ਵਿਰੋਧ
1 images

ਅੰਮ੍ਰਿਤਸਰ-: ਪਟਿਆਲਾ ਦੀ ਜੇਲ ਵਿੱਚ ਬੰਦ ਫਾਂਸੀ ਦੀ ਸਜ਼ਾ ਜ਼ਾਬਤਾ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਨੂੰ ਰੱਦ ਕਰਾਉਣ ਲਈ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ 250 ਦੇ ਕਰੀਬ ਜਥੇਬੰਦੀਆਂ ਦੇ ਵਿਚਾਰ ਤੇ ਸੁਝਾਅ ਸੁਣਨ ਉਪਰੰਤ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਭਾਈ ਰਾਜੋਆਣਾ ਦੀ ਫਾਂਸੀ ਰੱਦ ਕਰਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ, ਸ੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਅਤੇ ਸ਼ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਅਵਾਤਰ ਸਿੰਘ ਮੱਕੜ ਨੂੰ ਆਦੇਸ਼ ਦਿੱਤੇ ਹਨ ਕਿ ਉਹ ਦੇਸ ਦੀ ਰਾਸ਼ਟਰਪਤੀ ਬੀਬੀ ਪਾਟਿਲ ਨੂੰ ਮਿਲ ਕੇ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਰੱਦ ਕਰਾਉਣ ਤੇ ਉਸ ਨੂੰ ਬਿਨਾਂ ਕਿਸੇ ਦੇਰੀ ਤੋਂ ਰਿਹਾਅ ਕਰਾਉਣ। ਅਪਣਾ ਦੋ ਸਫਿਆਂ ਦੇ ਆਦੇਸ਼ ਨੂੰ ਸ੍ਰੀ ਅਕਾਲ ਤਖਤ ਦੀ ਫਸੀਲ ਤੋਂ ਸੰਗਤਾਂ ਨੂੰ ਪੜ੍ਹ ਕੇ ਸੁਣਾਉਦਿਆ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਗੁਰੂ ਪੰਥ ਦੇ ਸਰਵ ਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ 'ਤੇ ਸ੍ਰ: ਬਲਵੰਤ ਸਿੰਘ ਜੀ ਰਾਜੋਆਣਾ ਸਬੰਧੀ ਪੰਜ ਸਿੰਘ ਸਾਹਿਬਾਨ ਦੀ ਹੋਈ ਵਿਸ਼ੇਸ਼ ਇਕੱਤਰਤਾ ਵਿੱਚ ਸਿੱਖ ਪੰਥ ਨਾਲ ਸਬੰਧਤ 250 ਤੋਂ ਉਪਰ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀਆਂ ਦੇ ਲਿਖਤੀ ਤੌਰ 'ਤੇ ਦਿੱਤੇ ਗਏ ਸੁਝਾਵਾਂ ਉਪਰ ਬਹੁਤ ਹੀ ਗੰਭੀਰ ਤੇ ਦੀਰਘ ਵਿਚਾਰ ਕਰਦਿਆਂ ਅਤੇ ਕੌਮੀ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਆਦੇਸ਼ ਜਾਰੀ ਕੀਤਾ ਹੈ ਕਿ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਨੇ ਜਿਸ ਬਹਾਦਰੀ, ਦ੍ਰਿੜਤਾ, ਸੂਰਬੀਰਤਾ ਅਤੇ

Read more...

ਵਡਮੁੱਲੀਆਂ ਸੇਵਾਵਾਂ ਬਦਲੇ ਹੀ ਪ੍ਰਾਪਤ ਹੁੰਦਾ ਹੈ “ਪੰਥ ਰਤਨ” ਦਾ ਸਨਮਾਨ –ਗਿਆਨੀ ਗੁਰਬਚਨ ਸਿੰਘ ਸਨਮਾਨ ਦੀ ਬਖਸ਼ਿਸ਼ ਬਾਬਾ ਬਚਨ ਸਿੰਘ ਵੱਲੋਂ ਪ੍ਰਾਪਤ ਕੀਤੀ ਗਈ
Baba1 ਅੰਮ੍ਰਿਤਸਰ: 20 ਮਾਰਚ- ਕਾਰ-ਸੇਵਾ ਦੇ ਮਹਾਨ ਪੁੰਜ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਵੱਲੋਂ ਸੇਵਾ ਦੇ ਖੇਤਰ ‘ਚ ਕੀਤੀਆਂ ਵੱਡਮੁੱਲੀਆਂ ਸੇਵਾਵਾਂ ਬਦਲੇ ਉਹਨਾਂ ਦੇ ਅਕਾਲ ਚਲਾਣੇ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ “ਪੰਥ ਰਤਨ” (ਤਸਤਰੀ, ਸਿਰੀ ਸਾਹਿਬ, ਲੋਈ ਅਤੇ ਸਿਰੋਪਾਓ) ਦਾ ਸਨਮਾਨ ਉਹਨਾਂ ਦੇ ਉਤਰਾ-ਅਧਿਕਾਰੀ ਬਾਬਾ ਬਚਨ ਸਿੰਘ ਨੂੰ ਦਿੱਤਾ ਗਿਆ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਭਾਈ ਇੰਦਰਜੀਤ ਸਿੰਘ ਦੇ ਜਥੇ ਵੱਲੋਂ ਇਲਾਹੀ ਗੁਰਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤੇ ਅਰਦਾਸ ਭਾਈ ਧਰਮ ਸਿੰਘ ਵੱਲੋਂ ਕੀਤੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਨੇ ਹੁਕਮਨਾਮਾ ਲਿਆ। ਉਪਰੰਤ ਸੰਗਤਾਂ ਦੇ ਵਿਸ਼ਾਲ ਇਕੱਠ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ, ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਅਤੇ ਤਖਤ ਸ੍ਰੀ ਹਜੂਰ ਸਾਹਿਬ ਅਬਚਲ ਨਗਰ ਨੰਦੇੜ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਵੱਲੋਂ ਸਾਂਝੇ ਰੂਪ ‘ਚ ਬਾਬਾ ਬਚਨ ਸਿੰਘ ਨੂੰ “ਪੰਥ ਰਤਨ”

Read more...

Punjab_Policeਗੁਰਦਾਸਪੁਰ-ਪੰਜਾਬ ਅੰਦਰ 1993 ਵਿਚ ਅੱਤਵਾਦ ਦੇ ਦਿਨਾਂ ਦੌਰਾਨ ਇਸ ਜ਼ਿਲ੍ਹੇ ਦੇ ਪਿੰਡ ਸੋਹਲ ਦੇ ਖਾੜਕੂ ਗੁਰਮੀਤ ਸਿੰਘ ਸੋਹਲ ਨੂੰ ਝੂਠੇ ਪੁਲਿਸ ਮੁਕਾਬਲੇ ਵਿਚ ਮਾਰਨ ਦੇ ਦੋਸ਼ਾਂ ਵਿਚ ਇਕ ਚਲਾਨ ਰਾਹੀਂ ਸੀ. ਬੀ. ਆਈ. ਵੱਲੋਂ ਦੋਸ਼ੀ ਠਹਿਰਾਏ ਗਏ ਪੰਜਾਬ ਪੁਲਿਸ ਦੇ 3 ਉਪ ਪੁਲਿਸ ਕਪਤਾਨਾਂ ਸਮੇਤ 17 ਪੁਲਿਸ ਅਧਿਕਾਰੀਆਂ ਨੂੰ ਗੁਰਦਾਸਪੁਰ ਦੀ ਅਦਾਲਤ ਵੱਲੋਂ ਬਰੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਕੇਸ ਵਿਚ ਸ਼ਾਮਿਲ 3 ਦੋਸ਼ੀਆਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿਚ ਇਕ ਡੀ .ਐਸ. ਪੀ. ਸਵਰਨ ਸਿੰਘ, ਹੌਲਦਾਰ ਸੁਲੱਖਣ ਸਿੰਘ ਅਤੇ ਲਾਂਸ ਨਾਇਕ ਗੁਰਦੁਆਰ ਸਿੰਘ ਸ਼ਾਮਿਲ ਸਨ। ਜਾਣਕਾਰੀ ਅਨੁਸਾਰ 1993 ਵਿਚ ਉਕਤ ਗੁਰਮੀਤ ਸਿੰਘ ਸੋਹਲ ਇਕ ਮਾਮਲੇ ਵਿਚ ਆਪਣੀ ਪਤਨੀ ਸਮੇਤ ਤਿਹਾੜ ਜੇਲ੍ਹ ਦਿੱਲੀ ਅੰਦਰ ਬੰਦ ਸੀ। ਇਸ ਦੇ ਬਾਅਦ 14-5-93 ਨੂੰ ਗੁਰਦਾਸਪੁਰ ਜ਼ਿਲ੍ਹੇ ਅੰਦਰ ਪੈਂਦੇ ਥਾਣਾ ਧਾਰੀਵਾਲ ਦੀ ਪੁਲਿਸ ਤਿਹਾੜ ਜੇਲ੍ਹ ਦਿੱਲੀ ਅੰਦਰ ਬੰਦ ਉਕਤ ਖਾੜਕੂ ਗੁਰਮੀਤ ਸਿੰਘ ਸੋਹਲ ਨੂੰ ਕਿਸੇ ਹੋਰ ਮਾਮਲੇ ਵਿਚ ਹਥਿਆਰਾਂ ਦੀ ਬਰਾਮਦਗੀ ਵਾਸਤੇ ਪ੍ਰੋਡਕਸ਼ਨ ਵਰੰਟ ‘ਤੇ ਧਾਰੀਵਾਲ ਲੈ ਆਈ ਸੀ। ਪੁਲਿਸ ਦੀ ਕਹਾਣੀ ਅਨੁਸਾਰ ਧਾਰੀਵਾਲ ਥਾਣੇ ਦੀ ਪੁਲਿਸ ਗੁਰਮੀਤ ਸਿੰਘ ਸੋਹਲ ਨੂੰ ਹਥਿਆਰਾਂ

Read more...

ਮਨਜੀਤ ਸਿੰਘ ਕਲਕੱਤਾ ਵਲੋਂ ਕਾਂਗਰਸ ਦੀ ਹਮਾਇਤ
image ਖਰੜ-:ਇਥੇ ਅਨਾਜ ਮੰਡੀ ਵਿਚ ਕਾਂਗਰਸੀ ਉਮੀਦਵਾਰ ਅਤੇ ਸਾਬਕਾ ਮੰਤਰੀ ਸ. ਜਗਮੋਹਨ ਸਿੰਘ ਕੰਗ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਪੰਜਾਬ ਨੂੰ ਆਰਥਕ ਪੱਖੋਂ ਮਜ਼ਬੂਤ ਰਾਜ ਮੰਨਿਆ ਜਾਂਦਾ ਸੀ ਪਰ ਅਕਾਲੀ-ਭਾਜਪਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਹੁਣ ਇਹ ਸੂਬਾ ਪੂਰੀ ਤਰ੍ਹਾਂ ਪਛੜ ਕੇ ਰਹਿ ਗਿਆ ਹੈ। 1947 ਤੋਂ ਬਾਅਦ ਪੰਜਾਬ ਵਿਚ ਮੌਜੂਦਾ ਅਕਾਲੀ-ਭਾਜਪਾ ਸਰਕਾਰ ਸੱਭ ਤੋਂ ਵੱਧ ਭ੍ਰਿਸ਼ਟ ਸਾਬਤ ਹੋਈ ਹੈ। 47 ਲੱਖ ਨੌਜਵਾਨ ਬੇਰੁਜ਼ਗਾਰ ਹਨ, ਸਨਅਤਾਂ ਬੰਦ ਹੋ ਗਈਆਂ ਹਨ। 900 ਫ਼ੈਕਟਰੀਆਂ ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ ਵਿਚ ਚਲੀਆਂ ਗਈਆਂ ਹਨ। ਕਿਸਾਨ ਖ਼ੁਦਕਸ਼ੀਆਂ ਕਰ ਰਹੇ ਹਨ ਅਤੇ ਗ਼ਰੀਬ ਅਪਣੇ ਬੱਚਿਆਂ ਨੂੰ ਰੋਜ਼ੀ-ਰੋਟੀ ਨਹੀਂ ਦੇ ਸਕੇ। ਉਨ੍ਹਾਂ ਕਿਹਾ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਵੀ ਏਨੀ ਮਾੜੀ ਹੋ ਚੁੱਕੀ ਹੈ ਕਿ ਔਰਤਾਂ ਦੇ ਕੰਨਾਂ ਵਿਚੋਂ ਵਾਲੀਆਂ ਖਿੱਚੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਟਰਾਂਸਪੋਰਟ, ਠੇਕੇ, ਰੇਤਾ, ਕੇਬਲ ਮਾਫ਼ੀਆ ਉਤੇ ਬਾਦਲਾਂ ਦਾ ਕਬਜ਼ਾ ਹੈ ਅਤੇ ਫ਼ਾਸਟਵੇਅ ਕੰਪਨੀ ਬਾਦਲਾਂ ਨੂੰ ਕਰੋੜਾਂ ਰੁਪਏ ਕਮਾ ਕੇ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਖੇਤੀ ਵਿਵਸਥਾ ਤਬਾਹ ਹੋ ਚੁੱਕੀ ਹੈ ਪਰ ਫਿਰ ਵੀ ‘ਭਾਈ ਪ੍ਰਕਾਸ਼ ਸਿੰਘ ਬਾਦਲ‘ ਤੇ ‘ਭਾਈ ਸੁਖਬੀਰ ਸਿੰਘ ਬਾਦਲ‘ ਲੋਕਾਂ ਕੋਲੋਂ ਵੋਟਾਂ ਮੰਗ ਰਹੇ ਹਨ। ਉਨ੍ਹਾਂ

Read more...

Dhillon Lalru Rally Pic 1
ਲੜਾਈ ਮੇਰੀ ਨਹੀ ਇਲਾਕੇ ਦੇ ਲੋਕਾਂ ਦੀ ਹੈ-ਢਿੱਲੋਂ
ਢਿੱਲੋਂ ਲੋਕਾਂ ਦਾ ਉਮੀਦਵਾਰ ਹੈ ਤੇ ਲੋਕ ਹੀ ਜਿੱਤਾਉਣਗੇ : ਪੁਰਖਾਲਵੀ

ਲਾਲੜੂ 19 ਜਨਵਰੀ      
ਵਿਧਾਨ ਸਭਾ ਹਲਕਾ ਡੇਰਾਬਸੀ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਦੀਪਇੰਦਰ ਸਿੰਘ ਢਿੱਲੋਂ ਦੀ ਚੋਣ ਮੁਹਿੰਮ ਨੂੰ ਉਸ ਸਮੇ ਜ਼ਬਰਦਸਤ ਹੁਲਾਰਾ ਮਿਲਿਆ ਜਦੋਂ ਆਰਥਿਕ ਤੌਰ ’ਤੇ ਪਛੜੇ ਸਮਾਜ ਦੇ ਹੱਕਾਂ ਦੀ ਰਾਖੀ ਲਈ ¦ਬੇ ਸਮੇਂ ’ਤੋ ਸੰਘਰਸ਼ ਕਰਦੀ ਆ ਰਹੀ ਉਘੀ ਸਮਾਜ ਸੇਵੀ ਜਥੇਬੰਦੀ ਦਲਿਤ ਚੇਤਨਾ ਮੰਚ ਪੰਜਾਬ ਵੱਲੋਂ ਅੱਜ ਲਾਲੜੂ ਮੰਡੀ ਵਿਖੇ ਇੱਕ ਭਰਵੀਂ ਰੈਲੀ ਦਾ ਆਯੋਜਨ ਕਰਕੇ ਉਨਾਂ ਦੀ ਡਟਵੀਂ ਹਮਾਇਤ ਦਾ ਐਲਾਨ ਕਰ ਦਿੱਤਾ। ਮੰਚ ਦੇ ਸੂਬਾਈ ਪ੍ਰਧਾਨ ਸ਼੍ਰੀ ਸ਼ਮਸ਼ੇਰ ਪੁਰਖਾਲਵੀ ਨੇ ਇਸ ਸੰਬੰਧੀ ਮੰਚ ਤੋ  ਐਲਾਨ ਕਰਦਿਆਂ ਇਕੱਠ ਵਿੱਚ ਸ਼ਾਮਲ ਇਲਾਕੇ ਦੇ ਸੈਂਕੜੇ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ ਇਲਾਕੇ ਦੇ ਸਰਬਪੱਖੀ ਵਿਕਾਸ ਅਤੇ ਭਾਈਚਾਰਕ ਸਾਂਝ ਦੀ ਪ੍ਰਪੱਕਤਾ ਲਈ ਸ਼੍ਰੀ ਢਿੱਲੋਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਲਈ ਦਿਨ ਰਾਤ ਇੱਕ ਕਰ ਦੇਣ।
ਰੈਲੀ ਨੂੰ ਸੰਬੋਧਨ ਕਰਦਿਆਂ ਦਲਿਤ ਆਗੂ ਸ਼੍ਰੀ ਪੁਰਖਾਲਵੀ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਤੋਂ ਰਾਜ ਦੇ ਤਖਤ ਤੇ ਬੈਠ ਕੇ ਅਕਾਲੀਆਂ ਵੱਲੋਂ ਭੂਮਾਫ਼ੀਆ ਨੂੰ ਪਿੰਡਾਂ ਦੀਆਂ ਸ਼ਾਮਲਾਤ ਜ਼ਮੀਨਾਂ ਅਤੇ ਦਲਿਤਾਂ ਦੇ ਘਰਾਂ ਨੂੰ ਉਜਾੜਨ ਦੀ ਪੂਰੀ ਖੁੱਲ ਦਿੱਤੀ ਗਈ, ਕਮਜ਼ੋਰ ਪਰਿਵਾਰਾਂ ਨੂੰ ਇੱਕ ਇੱਕ ਬੱਲਬ ਦੇ ਹਜ਼ਾਰਾਂ ਰੁਪਏ ਬਿੱਲ ਭੇਜਕੇ

Read more...

ਢਿੱਲੋਂ ਤੇ ਡੌਲੀ ਨੇ ਰੋਕਿਆ ਰੰਧਾਵਾ ਤੇ ਸ਼ਰਮੇ ਦਾ ਰਾਹ
ਚਰਚੇ :
ਐਨ ਕੇ ਸ਼ਰਮਾ ਤਾਂ ਆਪਣੇ ਗੁਰੂ ਕੈਪਟਨ ਕੰਵਲਜੀਤ ਸਿੰਘ ਦਾ ਵੀ ਨਹੀਂ ਬਣਿਆ ਲੋਕਾਂ ਦਾ ਕਿੱਥੋਂ ਬਣੇਗਾ
ਜਸਜੀਤ ਰੰਧਾਵਾ ਤਾਂ ਡੇਰਾਬਸੀ ਹਲਕੇ ਦੀਆਂ ਗਲੀਆਂ ਵੀ ਨਹੀਂ ਜਾਣਦਾ ਲੋਕਾਂ ਦਾ ਦਰਦ ਕੀ ਜਾਣੇਗਾ

ਡੇਰਾਬਸੀ/: ਪੰਜਾਬ ਵਿਚ 117 ਹਲਕਿਆਂ ਵਿਚੋਂ ਹਲਕਾ ਡੇਰਾਬਸੀ ਵੀ ਇਸ ਵਾਰ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਮਰਹੂਮ ਕੈਪਟਨ ਕੰਵਲਜੀਤ ਸਿੰਘ ਦਾ ਗੜ ਰਿਹਾ ਇਹ ਇਲਾਕਾ ਇਨਾਂ ਚੋਣਾਂ ਵਿਚ ਉਨਾਂ ਦੀ ਕਮੀ ਨੂੰ ਮਹਿਸੂਸ ਕਰ ਰਿਹਾ ਹੈ। ਜਦੋਂ ਤੱਕ ਕੈਪਟਨ ਕੰਵਲਜੀਤ ਸਿੰਘ ਇਥੋਂ ਚੋਣ ਲੜਦੇ ਰਹੇ ਤਦ ਤੱਕ ਉਨਾਂ ਦੂਜੀਆਂ ਪਾਰਟੀਆਂ ਨੂੰ ਉਭਰਨ ਦਾ ਮੌਕਾ ਨਹੀਂ ਦਿੱਤਾ। ਉਨਾਂ ਦੇ ਅਕਾਲ ਚਲਾਣੇ ਤੋਂ ਬਾਅਦ ਉਨਾਂ ਦੇ ਪੁੱਤਰ ਜਸਜੀਤ ਸਿੰਘ ਬਨੀ ਹਮਦਰਦੀ ਦੀ ਵੋਟ ਦੇ ਸਹਾਰੇ ਜ਼ਿਮਨੀ ਚੋਣ ’ਚ ਐਮ ਐਲ ਏ ਬਣੇ। ਪਰ ਇਨਾਂ ਚੋਣਾਂ ਵਿਚ ਹਲਕੇ ਦੀ ਤਸਵੀਰ ਬਿਲਕੁਲ ਬਦਲੀ ਹੋਈ ਹੈ। ਕਾਂਗਰਸ ਪਾਰਟੀ ਵੱਲੋਂ ਬਗਾਵਤ ਕਰਕੇ ਮੈਦਾਨ ਵਿਚ ਉਤਰੇ ਦੀਪਇੰਦਰ ਸਿੰਘ ਢਿੱਲੋਂ ਅਤੇ ਅਕਾਲੀ ਦਲ ਤੋਂ ਬਗਾਵਤ ਕਰਕੇ ਮੈਦਾਨ ਵਿਚ ਨਿੱਤਰੀ ਕੈਪਟਨ ਕੰਵਲਜੀਤ ਸਿੰਘ ਦੀ ਧੀ ਮਨਪ੍ਰੀਤ ਡੌਲੀ ਨੇ ਚੋਣਾਂ ਲੜ ਰਹੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਨੂੰ ਸੁੱਕਣੇ ਪਾਇਆ ਹੋਇਆ ਹੈ।
1,77,700  ਦੇ ਕਰੀਬ ਵੋਟਰਾਂ ਵਾਲੇ ਹਲਕਾ ਡੇਰਾਬਸੀ ਵਿਚ ਸ਼ਾਇਦ ਇਹ ਪਹਿਲੀ ਵਾਰ ਹੈ ਕਿ ਪੰਜਾਬ ਦੀ ਸੱਤਾ ਲਈ ਲੜਨ ਵਾਲੀਆਂ ਪ੍ਰਮੁੱਖ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਹਾਸ਼ੀਏ ’ਤੇ ਨਜ਼ਰ ਆ ਰਹੀਆਂ ਹਨ। ਇਨਾਂ ਦੋਵਾਂ ਪਾਰਟੀਆਂ ਦੇ ਮੈਦਾਨ ਵਿਚ ਉਤਰੇ ਉਮੀਦਵਾਰਾਂ ਨੂੰ ਉਨਾਂ ਦੀਆਂ ਪਾਰਟੀਆਂ ਦੇ ਹੀ

Read more...

Akali-Dal ਚੰਡੀਗੜ੍ਹ -: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦਾ ਅਨੁਸ਼ਾਸ਼ਨ ਭੰਗ ਕਰਨ ਅਤੇ ਮੌਜ਼ੂਦਾ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਅਧਿਕਾਰਤ ਉਮੀਦਵਾਰਾਂ ਦੇ ਖਿਲਾਫ ਬਾਗੀ ਹੋ ਕੇ ਅਜਾਦ ਤੌਰ ’ਤੇ ਚੋਣ ਲੜ ਰਹੇ ਪਾਰਟੀ ਦੇ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮੁਢਲੀ ਮੈਂਬਰਸ਼ਿਪ ਤੋਂ ਖਾਰਜ ਕਰਨ ਦਾ ਐਲਾਨ ਕਰ ਦਿੱਤਾ। ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਇੱਕ ਬਿਆਨ ਰਾਹੀਂ ਬਾਦਲ ਨੇ ਦੱਸਿਆ ਕਿ ਜਿਹੜੇ ਆਗੂ ਅਜਾਦ ਤੌਰ ਤੇ ਪਾਰਟੀ ਉਮੀਦਵਾਰਾਂ ਦੇ ਖਿਲਾਫ ਚੋਣ ਲੜ ਰਹੇ ਹਨ ਉਹਨਾਂ ਵਿੱਚ ਹਲਕਾ ਘਨੌਰ ਤੋਂ ਬਲਵਿੰਦਰ ਸਿੰਘ ਸੈਫਦੀਪੁਰ, ਹਲਕਾ ਸਨੌਰ ਤੋਂ ਰਾਜਿੰਦਰ ਕਾਲਾ ਐਮ.ਸੀ, ਹਲਕਾ ਪਟਿਆਲਾ (ਦਿਹਾਤੀ) ਤੋਂ ਯੂਥ ਆਗੂ ਸਤਬੀਰ ਸਿੰਘ ਖਟੜਾ, ਹਲਕਾ ਡੇਰਾਬੱਸੀ ਤੋਂ ਬੀਬੀ. ਮਨਪ੍ਰੀਤ ਕੌਰ ਡੌਲੀ, ਲੁਧਿਆਣਾ (ਈਸਟ) ਹਲਕੇ ਤੋਂ ਦਲਜੀਤ ਸਿੰਘ ਗਰੇਵਾਲ ਕੌਂਸਲਰ, ਹਲਕਾ ਬਾਬਾ ਬਕਾਲਾ ਰਾਖਵਾਂ ਤੋਂ ਜਰਨੈਲ ਸਿੰਘ ਕੋਟ ਮਹਿਤਾਬ, ਹਲਕਾ ਤਰਨ ਤਾਰਨ ਤੋਂ  ਦਵਿੰਦਰ ਸਿੰਘ ਲਾਲੀ ਢਾਲਾ ਅਤੇ ਹਲਕਾ

Read more...

Page 1 of 2

E-PAPER

page-1-final-may