ਸਰੀ. -ਕਲੋਨਾ ਦੀ ਰੌਇਲ ਕੈਨੇਡੀਅਨ ਮੌਂਟੇਡ ਪੁਲਿਸ ਵੱਲੋਂ ਸਰੀ ਦੀ ਬਾਸ ਕਟਬਾਲ ਟੀਮ ਦੇ ਖਿਡਾਰੀਆਂ ਨੂੰ ਉਸ ਵੇਲੇ ਗ੍ਰਿਫ਼ਤਾਰ ਕਰ ਲਿਆ ਗਿਆ, ਜਦੋਂ ਉਹ ਖਿਡੌਣੇ ਪਿਸਤੌਲਾਂ ਸਣੇ ਇਕ ਸੱਬਵੇ ਰੈਸਟੋਰੈਂਟ ‘ਚ ਦਾਖਿਲ ਹੋਏ। ਟਮੈਨਵਸ ਸੈਕੰਡਰੀ ਸਕੂਲ ਸਰੀ ਦੀ ਉਕਤ ਟੀਮ, ਜਿਸ ਵਿਚ ਪੰਜਾਬੀ ਖਿਡਾਰੀ ਵੀ ਸ਼ਾਮਿਲ ਸਨ, ਇਕ ਟੂਰਨਾਮੈਂਟ ‘ਚ ਸ਼ਾਮਿਲ ਹੋਣ ਲਈ ਕਲੋਨਾ ਗਈ ਹੋਈ ਸੀ। ਪੁਲਿਸ ਸਾਰਜੈਂਟ ਐਨ ਮੌਰੀਸਨ ਅਨੁਸਾਰ ਉਨ੍ਹਾਂ ਨੂੰ, ਖਿਡਾਰੀਆਂ ਕੋਲ ਹਥਿਆਰ ਹੋਣ ਦੀ ਖ਼ਬਰ ਮਿਲੀ, ਜਿਸ ਦੇ ਆਧਾਰ ‘ਤੇ ਪੁਲਿਸ ਨੇ ਲੋੜੀਂਦੀ ਕਾਰਵਾਈ ਕਰਦਿਆਂ ਰੈਸਟੋਰੈਂਟ ‘ਚੋਂ ਬਾਕੀਆਂ ਨੂੰ ਬਾਹਰ ਕੱਢ ਕੇ, ਇਨ੍ਹਾਂ ਖਿਡਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਉੱਧਰ ਸਰੀ ਸਕੂਲ ਬੋਰਡ ਚੇਅਰ ਲੋਰਾ ਮੈਕਨੈਲੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਟੂਰਨਾਮੈਂਟ ‘ਚ ਖਿਡੌਣੇ

Read more...


india-china ਬੀਜਿੰਗ-ਭਾਰਤ ਤੇ ਚੀਨ ਨੇ ਅਗਲੇ ਵਰ੍ਹਿਆਂ ਦੌਰਾਨ ਦੁਵੱਲੇ ਵਪਾਰ ਵਿਚ ਵੱਡਾ ਵਾਧਾ ਕਰਨ ਦਾ ਟੀਚਾ ਮਿਥਿਆ ਹੈ। ਭਾਰਤ ਦੇ ਵਿਦੇਸ਼ ਮੰਤਰੀ ਨੇ ਚੀਨ ਦੇ ਆਗੂਆਂ ਨਾਲ ਮੀਟਿੰਗ ਤੋਂ ਬਾਅਦ ਦੱਸਿਆ ਕਿ ਆਗਾਮੀ ਤਿੰਨ ਸਾਲਾਂ ਦੌਰਾਨ ਦੋਵਾਂ ਦੇਸ਼ਾਂ ਨੇ ਦੁਵੱਲਾ ਵਪਾਰ 100 ਅਰਬ ਡਾਲਰ ਤਕ ਲਿਜਾਣ ਦਾ ਨਿਸ਼ਾਨਾ ਮਿਥਿਆ ਹੈ। ਇਥੇ ਭਾਰਤੀ ਦੂਤਘਰ ਦਾ ਉਦਘਾਟਨ ਕਰਨ ਪੁੱਜੇ ਸ੍ਰੀ ਕ੍ਰਿਸ਼ਨਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਆਰਥਿਕ ਅਤੇ ਵਪਾਰਕ ਖੇਤਰ ਵਿਚ ਪਿਛਲੇ ਸਮੇਂ ਦੌਰਾਨ ਜਿਹੜੀ ਰਣਨੀਤੀ ਭਾਰਤ ਤੇ ਚੀਨ ਨੇ ਅਪਣਾਈ ਸੀ, ਉਸ ਦੇ ਸਾਕਾਰਾਤਮਕ  ਨਤੀਜੇ ਸਾਹਮਣੇ ਆਏ ਹਨ। ਇਸੇ ਦੌਰਾਨ ਐੱਸ. ਐੱਮ. ਕ੍ਰਿਸ਼ਨਾ ਨੇ ਮਕਬੂਜ਼ਾ ਕਸ਼ਮੀਰ ਵਿਚ ਚੀਨ ਦੀ ਫ਼ੌਜ ਦਾ ਮੁੱਦਾ ਉਠਾਇਆ। ਉਨ੍ਹਾਂ ਚੀਨ ਦੇ ਵਿਦੇਸ਼ ਮੰਤਰੀ ਸਮੇਤ ਚਾਰ ਆਗੂਆਂ ਨਾਲ ਮੀਟਿੰਗ ਸਮੇਂ ਦੱਸਿਆ ਕਿ ਪਾਕਿਸਤਾਨ ਵੱਲੋਂ ਭਾਰਤ ਦੇ ਕਸ਼ਮੀਰੀ ਹਿੱਸੇ ‘ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ, ਇਸ ਕਰਕੇ ਉਥੇ ਚੀਨ ਦੀ ਫ਼ੌਜ ਦਾ ਜਾਣਾ ਵਾਜਿਬ ਨਹੀਂ ਹੈ। ਸ੍ਰੀ ਕ੍ਰਿਸ਼ਨਾ ਨੇ

Read more...

dlip ਇਸਲਾਮਾਬਾਦ-ਪਕਿਸਤਾਨ ਦੇ ਅਧਿਕਾਰੀਆਂ ਨੇ ਬਾਲੀਵੁੱਡ ਦੇ ਉੱਘੇ ਅਦਾਕਾਰ ਦਲੀਪ ਕੁਮਾਰ ਦੇ ਪਿਸ਼ਾਵਰ (ਪਾਕਿਸਤਾਨ) ਵਿਚ ਸਥਿਤ ਜੱਦੀ ਘਰ ਨੂੰ 3 ਕਰੋੜ ‘ਚ ਖਰੀਦ ਲਿਆ ਹੈ ਤੇ ਨਾਲ ਹੀ ਇਸ ਘਰ ਨੂੰ ਵਿਰਾਸਤੀ ਜਗ੍ਹਾ ਦਾ ਦਰਜਾ ਦੇਣ ਦਾ ਐਲਾਨ ਕਰ ਦਿੱਤਾ। ਦਲੀਪ ਕੁਮਾਰ ਦਾ ਜਨਮ 11 ਦਸੰਬਰ 1922 ਨੂੰ ਕਿੱਸਾ ਖਵਾਨੀ ਬਾਜ਼ਾਰ ਪਿਸ਼ਾਵਰ ਦੇ ਮੁਹੱਲਾ ਖੁਦਾਦਾਦ ‘ਚ ਹੋਇਆ ਸੀ। ਖੈਬਰ-ਪਖਤੂਨਖਵਾ ਸੂਬੇ ਦੇ ਸੱਭਿਆਚਾਰਕ ਵਿਭਾਗ ਨੇ ਦਲੀਪ ਕੁਮਾਰ ਦਾ ਜੱਦੀ ਘਰ ਉਸ ਦੇ ਮੌਜੂਦਾ ਮਾਲਕ ਕੋਲੋਂ 3 ਕਰੋੜ ‘ਚ ਖਰੀਦਿਆ ਹੈ। ਇਸ ਤਿੰਨ ਮੰਜ਼ਿਲਾ ਇਮਾਰਤ ਜਿਸ ‘ਚ ਕਿ 6 ਕਮਰੇ ਹਨ, ਦੀ ਮੁਰੰਮਤ ਦੋ ਮਹੀਨਿਆਂ ‘ਚ ਸ਼ੁਰੂ ਹੋ ਜਾਵਗੀ ਤੇ ਆਮ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ। ਦਲੀਪ ਕੁਮਾਰ ਦੇ ਰਿਸ਼ਤੇਦਾਰ ਇਸ ਮਕਾਨ ‘ਚ ਅੱਠ ਸਾਲ ਪਹਿਲਾਂ ਤੱਕ ਰਹਿ ਰਹੇ ਸੀ ਤੇ ਉਨ੍ਹਾਂ ਨੇ ਇਹ ਮਕਾਨ 56 ਲੱਖ ‘ਚ ਵੇਚ ਦਿੱਤਾ ਸੀ। ਪਾਕਿਸਤਾਨ ਦੇ ਇਕ ਚੈਨਲ ‘ਤੇ ਇਸ ਘਰ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ ਜਿਸ ‘ਚ ਘਰ ਦੀ ਹਾਲਤ ਕਾਫੀ ਖਸਤਾ ਦਿਖਾਈ ਦੇ ਰਹੀ ਸੀ। ਖੈਬਰ-ਪਖਤੂਨਖਵਾ ਸੂਬੇ ਦੇ ਸੂਚਨਾ ਮੰਤਰੀ ਮੀਆਂ ਇਫਤਿਖਾਰ ਹੁਸੈਨ ਨੇ ਦਸੰਬਰ ‘ਚ ਐਲਾਨ ਕੀਤਾ ਸੀ ਕਿ ਸੂਬਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਪਿਸ਼ਾਵਰ ‘ਚ ਸਥਿਤ ਦਲੀਪ ਕੁਮਾਰ ਤੇ

Read more...

image
ਵਤਨ ਵਾਪਸੀ ਦਾ ਰਾਹ ਹੋਇਆ ਪੱਧਰਾ
ਰਾਜਾਸਾਂਸੀ-ਇਕ ਪਾਕਿਸਤਾਨੀ ਨਾਗਰਿਕ ਦੇ ਕਤਲ ਦੇ ਦੋਸ਼ ਵਿਚ ਫਾਂਸੀ ਦੀ ਸਜ਼ਾ ਯਾਫਤਾ 17 ਪੰਜਾਬੀ ਨੌਜਵਾਨਾਂ ਨੂੰ ਬਰੀ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ 26 ਜਨਵਰੀ 2009 ਨੂੰ ਪਾਕਿ ਨਾਗਰਿਕ ਮਿਸ਼ਰੀ ਖਾਂ ਦੇ ਦੁਬਈ ‘ਚ ਹੋਏ ਕਤਲ ਸਬੰਧੀ ਦੋਸ਼ੀ ਮੰਨੇ ਗਏ 17 ਭਾਰਤੀ ਨੌਜਵਾਨਾਂ ਨੂੰ ਹੋਈ ਫਾਂਸੀ ਦੀ ਸਜ਼ਾ ਤੋਂ ਜਾਨ ਬਖਸ਼ੀ ਲਈ ਉੱਘੇ ਭਾਰਤੀ ਉਦਯੋਗਪਤੀ ਸ: ਐਸ. ਪੀ. ਸਿੰਘ ਓਬਰਾਏ ਦੇ ਅਥਾਹ ਯਤਨਾਂ ਸਦਕਾ ਮ੍ਰਿਤਕ ਦੇ ਵਾਰਿਸਾਂ ਵੱਲੋਂ ਜਾਨ ਬਦਲੇ ਰਕਮ (ਬਲੱਡ ਮਨੀ) ਲੈਣ ਲਈ ਰਾਜ਼ੀ ਹੋ ਜਾਣ ਕਾਰਨ ਮਾਣਯੋਗ ਅਦਾਲਤ ਵੱਲੋਂ ਕਥਿਤ ਦੋਸ਼ੀਆਂ ਦੀ ਮੌਤ ਦੀ ਸਜ਼ਾ ਰੱਦ ਕਰਦਿਆਂ ਰਿਹਾਈ ਦੇ ਹੁਕਮ ਦੇ ਦਿੱਤੇ ਸਨ, ਪਰ ਮ੍ਰਿਤਕ ਦੇ ਸਾਥੀ ਮੁਸ਼ਤਾਕ ਜੋ ਕਿ ਘਟਨਾ ਦੌਰਾਨ ਜ਼ਖ਼ਮੀਂ ਹੋ ਗਿਆ ਸੀ ਵੱਲੋਂ ਹਰਜ਼ਾਨੇ ਦੀ ਮੰਗ ਕਰਨ ਨਾਲ ਉਕਤ ਭਾਰਤੀਆਂ ਦੀ ਰਿਹਾਈ ਐਨ ਮੌਕੇ ਅਦਾਲਤ ਵੱਲੋਂ ਮੁਲਤਵੀ ਕਰ ਦਿੱਤੀ ਗਈ ਸੀ। ਇਸ ਸਬੰਧੀ ਕਾਰਵਾਈ ਦੇ ਚਲਦਿਆਂ ਫ਼ੈਸਲੇ ਦਾ ਦਿਨ ਸੀ ਜੋ ਕਿ ਉਕਤ ਨੌਜਵਾਨਾਂ ਲਈ ਖ਼ੁਸ਼ੀ ਦਾ ਸੁਨੇਹਾ ਹੋ ਨਿੱਬੜਿਆ ਅਤੇ ਮਾਣਯੋਗ ਅਦਾਲਤ ਵੱਲੋਂ ਉਨ੍ਹਾਂ ਨੂੰ ਬਰੀ ਕਰਨ ਦੇ ਹੁਕਮ ਦੇ ਦਿੱਤੇ ਗਏ। ਸੰਯੁਕਤ ਅਰਬ ਅਮੀਰਾਤ ਦੀ ਮਾਣਯੋਗ ਅਪੀਲ ਅਦਾਲਤ, ਜਿਸ ਦੇ ਨਿਆਂ ਪੈਨਲ ‘ਚ ਮੁੱਖ ਜੱਜ ਮੁਹੰਮਦ ਅਲ ਕਾਰਨਵੀ ਤੋਂ ਇਲਾਵਾ ਮੁਹੰਮਦ ਅਲ ਫਤਹਿ ਅਤੇ ਮੁਹੰਮਦ ਅਬਦੁੱਲ ਰਹੀਮ ਅਲ ਫੀਲ ਸ਼ਾਮਿਲ ਸਨ,

Read more...

sikh-8364 ਸਿੱਖ ਫੈਡਰੇਸ਼ਨ ਯੂ. ਕੇ.ਵੱਲੋਂ ਫ਼ੈਸਲੇ ਦੀ ਸ਼ਲਾਘਾ
ਵਾਸ਼ਿੰਗਟਨ-ਸੰਯੁਕਤ ਰਾਸ਼ਟਰ ਦੇ ਮਾਨਵੀ ਹੱਕਾਂ ਬਾਰੇ ਕੌਂਸਲ ਨੇ ਕਿਹਾ ਕਿ ਫਰਾਂਸ ਵਾਸੀ ਰਣਜੀਤ ਸਿੰਘ ਵਲੋਂ ਦਾਇਰ ਅਰਜ਼ੀ ‘ਤੇ ਮਾਮਲੇ ਦੀ ਘੋਖ ਕਰਨ ਪਿੱਛੋਂ ਉਹ ਇਸ ਸਿੱਟੇ ‘ਤੇ ਪੁੱਜੀ ਹੈ ਕਿ ਫਰਾਂਸ ਨੇ 76 ਸਾਲਾ ਸਿੱਖ ਰਣਜੀਤ ਸਿੰਘ ਨੂੰ ਉਸ ਦੇ ਫੋਟੋ ਸ਼ਨਾਖਤੀ ਕਾਰਡ ਲਈ ਉਸ ਨੂੰ ਆਪਣੀ ਪੱਗ ਉਤਾਰਨ ਲਈ ਕਹਿਕੇ ਉਸ ਦੀ ਧਾਰਮਿਕ ਆਜ਼ਾਦੀ ਦੇ ਅਧਿਕਾਰ ਦੀ ਉਲੰਘਣਾ ਕੀਤੀ ਸੀ। ਅਮਰੀਕਾ ਦੀ ਸਿੱਖਾਂ ਦੇ ਹੱਕਾਂ ਬਾਰੇ ਲੜਨ ਵਾਲੀ ਸੰਸਥਾ ਯੂਨਾਈਟਿਡ ਸਿੱਖਸ ਨੇ ਇਸ ਸਬੰਧੀ ਦਸੰਬਰ 2008 ਵਿਚ ਸੰਯੁਕਤ ਰਾਸ਼ਟਰ ਦੀ ਮਾਨਵੀ ਹੱਕਾਂ ਬਾਰੇ ਕੌਂਸਲ ਵਿਚ ਰਣਜੀਤ ਸਿੰਘ ਵਲੋਂ ਇਕ ਅਰਜ਼ੀ ਦਾਇਰ ਕੀਤੀ ਸੀ। ਬਿਮਾਰ ਰਹਿਣ ਦੇ ਬਾਵਜੂਦ ਰਣਜੀਤ ਸਿੰਘ 2005 ਤੋਂ ਸਿਹਤ ਸਹੂਲਤਾਂ ਜਾਂ ਸਮਾਜਿਕ ਲਾਭ ਨਹੀਂ ਲੈ ਸਕਿਆ ਕਿਉਂਕਿ ਅਧਿਕਾਰੀਆਂ ਨੇ ਉਸ ਵਲੋਂ ਪੱਗ ਉਤਾਰਨ ਤੋਂ ਨਾਂਹ ਕਰਨ ਪਿੱਛੋਂ ਉਸ ਦਾ ਰਿਹਾਇਸ਼ੀ ਕਾਰਡ ਬਣਾਉਣ ਤੋਂ ਇਨਕਾਰ ਕਰ ਦਿੱਤਾ ਸੀ। ਇਕ ਬਿਆਨ ਵਿਚ ਯੂਨਾਈਟਿਡ ਸਿੱਖਸ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਮਾਨਵੀ ਹੱਕਾਂ ਬਾਰੇ ਕੌਂਸਲ ਨੇ ਫ਼ੈਸਲਾ ਦਿੱਤਾ ਕਿ ਜੇਕਰ ਇਹ ਮੰਨ ਵੀ ਲਿਆ ਜਾਵੇ ਕਿ ਰਣਜੀਤ ਸਿੰਘ ਨੂੰ ਫੋਟੋ ਸ਼ਨਾਖਤੀ ਕਾਰਡ ਲਈ ਇਕ ਵਾਰ ਪੱਗ ਉਤਾਰਨ ਦੀ ਜ਼ਰੂਰਤ ਸੀ ਫਿਰ ਵੀ ਇਹ ਉਸ ਦੀ ਧਾਰਮਿਕ ਆਜ਼ਾਦੀ ਵਿਚ ਸਦਾ ਲਈ ਦਖਲ ਦਾ ਆਧਾਰ ਬਣ ਜਾਣਾ ਸੀ ਕਿਉਂਕਿ ਉਸ ਦੇ ਫੋਟੋ ਸ਼ਨਾਖਤੀ ਕਾਰਡ ‘ਤੇ ਉਸ ਦੀ

Read more...

ਵਾਸ਼ਿੰਗਟਨ-: ਰਾਸ਼ਟਰਪਤੀ ਓਬਾਮਾ ਦੀਆਂ ਆਰਥੀਕ ਨੀਤੀਆਂ ਦੇ ਫੇਲ੍ਹ ਹੋਣ ਤੋਂ ਦੁਖੀ 1.5 ਹਜ਼ਾਰ ਮੁਜ਼ਾਹਰਾ ਕਾਰੀਆਂ ਨੇ ਅਮਰੀਕਾ ਦੇ ਰਾਸ਼ਟਰਪਤੀ ਭਵਨ ’ਤੇ ਧੂੰਏ ਵਾਲਾ ਬੰਬ ਸੁੱਟ ਕੇ ਅਮਰੀਕਾ ਦੀਆਂ ਖੂਫੀਆਂ ਏਜੰਸੀਆਂ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ। ਅਮਰੀਕਾ ਦੇ ਰਾਸ਼ਟਰਪਤੀ ਦੀ ਰਿਹਾਇਸ਼ ਵਾਈਟ ਹਾਉਸ ਦੀ ਚਾਰਦੀਵਾਰੀ ‘ਤੇ ਧੂਏ ਵਾਲਾ ਬੰਬ ਸੁੱਟਿਆ ਗਿਆ ਹੈ। ਇਸ ਕਾਰਨ ਹਫੜਾ-ਦਫੜੀ ਮੱਚ ਗਈ ਹੈ। ਆਨਨ ਫਾਨਨ ’ਚ ਵ੍ਹਾਈਟ ਹਾਉਸ ਨੂੰ ਸੀਲ ਕਰ ਦਿੱਤਾ ਗਿਆ ਹੈ। ਘਟਨਾ ਦੇ ਸਮੇਂ ਰਾਸ਼ਟਰਪਤੀ ਬਰਾਕ ਓਬਾਮਾ ਵ੍ਹਾਈਟ ਹਾਉਸ ’ਚ ਨਹੀਂ ਸਨ। ਮਿਸ਼ੇਲ ਓਬਾਮਾ ਦੇ ਜਨਮਦਿਨ ਮੌਕੇ ’ਤੇ ਰਾਸ਼ਟਰਪਤੀ ਓਬਾਮਾ ਉਨ੍ਹਾਂ ਨੂੰ ਖਾਣੇ ’ਤੇ ਬਾਹਰ ਲੈ ਗਏ ਸਨ। ਰਾਸ਼ਟਰਪਤੀ ਬਰਾਕ ਓਬਾਮਾ ਹੁਣ ਆਪਣੇ ਪਰਿਵਾਰ ਨਾਲ ਸੁਰੱਖਿਅਤ ਵ੍ਹਾਈਟ ਹਾਉਸ ਵਾਪਿਸ ਪਹੁੰਚ ਗਏ ਹਨ। ਵ੍ਹਾਈਟ ਹਾਉਸ ਦੇ ਬਾਹਰ ਆਕੁਪਾਈ ਵਾਲ ਸਟ੍ਰੀਟ ਦੇ ਕਰੀਬ 1500 ਪ੍ਰਦਰਸ਼ਨਕਾਰੀ ਮੌਜੂਦ ਹਨ। ਪੁਲਸ ਇਨ੍ਹਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ।

E-PAPER

page-1-final-may