ਸਥਾਈ ਕਮੇਟੀ ਵੱਲੋਂ ਅੰਨਾ ਦੇ ਲੋਕਪਾਲ ਬਿੱਲ ਮਸੌਦੇ ਉਪਰ ਸੋਚ ਵਿਚਾਰ ਸ਼ੁਰੂ
ਨਵੀਂ ਦਿੱਲੀ, ਅਗਸਤ -ਪਾਰਲੀਮੈਂਟ ਦੀ ਸਥਾਈ ਕਮੇਟੀ ਦੇ ਚੇਅਰਮੈਨ ਅਭਿਸ਼ੇਕ ਸਿੰਘਵੀ ਨੇ ਆਖਿਆ ਹੈ ਕਿ ਉਹ ਅੰਨਾ ਹਜ਼ਾਰੇ ਦੀ ਅਗਵਾਈ ਵੱਲ ਸਿਵਲ ਸੁਸਾਇਟੀ ਵੱਲੋਂ ਤਿਆਰ ਕੀਤੇ ਜਨ ਲੋਕਪਾਲ ਬਿੱਲ ਦੇ ਮਸੌਦੇ ਉਪਰ ਵਿਚਾਰ ਕਰ ਰਹੇ ਹਨ। ਅੱਜ ਇਥੇ ਪੱਤਰਾਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਇਹ ਗੱਲ ਆਖੀ। ਉਹਨਾਂ ਕਿਹਾ ਕਿ ਸਰਕਾਰ ਅਤੇ ਸਿਵਲ ਸੁਸਾਇਟੀ ਦਾ ਮਕਸਦ ਇਕੋ ਹੈ ਪਰ ਉਹਨਾਂ ਦੇ ਰਸਤੇ ਵੱਖ-ਵੱਖ ਹਨ। ਇਸ ਲਈ ਦੋਨਾਂ ਵਿਚਕਾਰ ਤਾਲਮੇਲ ਦੀ ਬਹੁਤ ਜ਼ਰੂਰਤ ਹੈ। ਸਿੰਘਵੀ ਨੇ ਆਖਿਆ ਕਿ ਇਸ ਸਬੰਧ ਵਿੱਚ ਲੋਕਾਂ ਵੱਲੋਂ ਮੰਗੇ ਵਿਚਾਰਾਂ ਉਪਰ ਵੀ ਸੋਚ ਵਿਚਾਰ ਕੀਤੀ ਜਾ ਰਹੀ ਹੈ। ਉਹਨਾਂ ਸਪੱਸ਼ਟ ਕੀਤਾ ਕਿ ਇਸ ਕੰਮ ਵਿੱਚ ਕੁਝ ਪ੍ਰਕਿਰਿਆਵਾਂ ਦਾ ਪਾਲਣ ਕਰਨਾ ਹੋਵੇਗਾ ਅਤੇ ਉਸ ਵਿੱਚ ਸਮਾਂ ਲੱਗ ਸਕਦਾ ਹੈ। ਇਸ ਕਮੇਟੀ ਨੇ ਇਕ ਇਸ਼ਤਿਆਰ ਰਾਹੀਂ ਲੋਕ ਪਾਲ ਬਿੱਲ ਬਾਰੇ ਜਨਤਾ ਦੀ ਰਾਇ ਮੰਗੀ ਹੈ।
ਅੰਨਾ ਦੀ ਟੀਮ ਦੇ ਲੋਕਪਾਲ ਦੀ ਮੰਗ ਬਾਰੇ ਬੀਤੀ ਦਿਨੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਯੋਜਨਾ ਕਮਿਸ਼ਨ ਦੀ ਬੈਠਕ ਦੇ ਬਾਅਦ ਆਪਣੀ ਤੁੱਕ ਤੋੜਦੇ ਹੋਏ ਆਖਿਆ ਸੀ ਕਿ ਸਰਕਾਰ ਸਿਵਲ ਸੁਸਾਇਟੀ ਨਾਲ ਗੱਲਬਾਤ ਕਰਨ ਲਈ ਤਿਆਰ ਹੈ। ਉਹਨਾਂ ਕਿਹਾ ਕਿ ਸਰਕਾਰ ਇਸ ਬਾਰੇ ਵਿਆਪਕ ਕੌਮੀ ਸਹਿਮਤੀ ਚਾਹੁੰਦੀ ਹੈ। ਇਸ ਵਿੱਚ ਸਮਾਜ ਦੇ ਸਾਰੇ ਤਬਕਿਆਂ ਤੋਂ ਸੁਝਾਵਾਂ ਦਾ ਅਦਾਨ-ਪ੍ਰਦਾਨ ਕੀਤਾ ਜਾਵੇਗਾ। ਇਸ ਖਬਰ ਹੋਰ ਮੁਤਾਬਿਕ ਅੰਨਾ ਹਜ਼ਾਰੇ ਦੇ ਅੰਦੋਲਨ ਨੂੰ ਮਿਲ ਰਹੇ ਸਮਰਥਨ ਅਤੇ ਸਰਕਾਰ ਨਾਲ ਕਾਇਮ ਰੇੜਕੇ ਨੂੰ ਦੇਖਦੇ ਹੋਏ ਅੰਨਾ ਦੀ ਟੀਮ ਜ਼ਿਆਦਾ ਸੁਚੇਤ ਹੋ ਰਹੀ ਹੈ। ਉਸ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਆਪਣੀ ਮੰਗਾਂ ਤੋਂ ਪਿੱਛੇ ਨਹੀਂ ਹੱਟ ਸਕੀ ਪਰ ਗੱਲਬਾਤ ਅਤੇ ਸ਼ਰਤਾਂ ਨਾਲ ਸਮਝੌਤਾ ਕਰਨ ਲਈ ਤਿਆਰ ਹੈ। 30 ਅਗਸਤ ਤੱਕ ਜਨ ਲੋਕਪਾਲ ਬਿੱਲ ਪਾਸ ਕਰਨ ਦੀ ਮੰਗ ਨੂੰ ਸਰਕਾਰ ਵੱਲੋਂ ਪ੍ਰਵਾਨ ਨਾ ਕੀਤੇ ਜਾਣ ਉਪਰ ਅੰਨਾ ਦੇ ਸਾਥੀਆਂ ਨੇ ਆਖਿਆ ਕਿ ਜੇਕਰ ਸਰਕਾਰ ਇਸ ਤਾਰੀਖ ਤੱਕ ਬਿੱਲ ਪਾਸ ਕਰਨ ਦੀ ਬਜਾਇ ਪੇਸ਼ ਹੀ ਕਰ ਦੇਵੇ ਤਾਂ ਅੰਨਾ ਮੰਨ ਸਕਦੇ ਹਨ। ਉਧਰ ਮਰਨ ਵਰਤ ਦੇ 100 ਘੰਟਿਆਂ ਬਾਅਦ ਅੰਨਾ ਦੇ ਤੇਵਰ ਬਰਕਰਾਰ ਹਨ। ਉਹਨਾਂ ਆਖਿਆ ਕਿ ਸਰਕਾਰੀ ਖਜ਼ਾਨੇ ਨੂੰ ਚੋਰਾਂ ਤੋਂ ਨਹੀਂ ਪਹਿਰੇਦਾਰਾਂ ਤੋਂ ਖਤਰਾ ਹੈ। ਦੇਸ਼ ਨੂੰ ਦੁਸ਼ਮਣਾਂ ਨੇ ਨਹੀਂ ਬਲਕਿ ਵਿਸ਼ਵਾਸਖਾਤ ਕਰਨ ਵਾਲਿਆਂ ਨੇ ਧੌਖਾ ਦਿੱਤਾ ਹੈ।